ਰੋਨਾਲਡੋ ਦੇ ਗੋਲ ਦੇ ਬਾਵਜੂਦ ਯੁਵੈਂਟਸ ਨੂੰ ਹੇਲਾਸ ਵੇਰੋਨਾ ਨੇ ਬਰਾਬਰੀ ’ਤੇ ਰੋਕਿਆ

Sunday, Feb 28, 2021 - 09:54 PM (IST)

ਮਿਲਾਨ- ਸੱਟਾਂ ਦੀ ਸਮੱਸਿਆ ਨਾਲ ਜੂਝ ਰਹੇ ਯੁਵੈਂਟਸ ਨੂੰ ਹੇਲਾਸ ਵੇਰੋਨਾ ਨੇ 1-1 ਨਾਲ ਬਰਾਬਰੀ ’ਤੇ ਰੋਕਿਆ, ਜਿਸ ਨਾਲ ਟੀਮ ਦੇ ਆਪਣੇ ਰਿਕਾਰਡ ਨੂੰ ਅੱਗੇ ਵਧਾਉਣ ਵਾਲੇ ਲਗਾਤਾਰ 10ਵਾਂ ਸਿਰੀ-ਏ ਫੁੱਟਬਾਲ ਖਿਤਾਬ ਜਿੱਤਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ।

ਇਹ ਖ਼ਬਰ ਪੜ੍ਹੋ- ਨੀਦਰਲੈਂਡ ’ਚ ਪਾਕਿ ਤੋਂ ਲੂਣ ਦੇ ਕੰਟੇਨਰ ਵਿਚ ਆਈ 1.5 ਟਨ ਹੈਰੋਇਨ ਜ਼ਬਤ

PunjabKesari
ਦੂਜੇ ਹਾਫ ਦੀ ਸ਼ੁਰੂਆਤ ਵਿਚ ਕ੍ਰਿਸਟਿਆਨੋ ਰੋਨਾਲਡੋ ਨੇ ਯੁਵੈਂਟਸ ਨੂੰ ਬੜ੍ਹਤ ਦਿਵਾਈ ਪਰ ਏਂਟੋਨਿਨਾ ਬਰਾਕ ਨੇ ਵੇਰੋਨਾ ਨੂੰ ਬਰਾਬਰੀ ਦਿਵਾ ਦਿੱਤੀ। ਵੇਰੋਨਾ ਦੀ ਟੀਮ ਬਦਕਿਮਸਤ ਵੀ ਰਹੀ ਕਿਉਂਕਿ ਦੋ ਵਾਰ ਉਸਦੇ ਖਿਡਾਰੀਆਂ ਦੀਆਂ ਸ਼ਾਟਾਂ ਗੋਲ ਪੋਸਟ ਨਾਲ ਟਕਰਾ ਗਈਆਂ। ਇਸ ਡਰਾਅ ਦੇ ਨਾਲ ਤੀਜੇ ਸਥਾਨ ’ਤੇ ਚੱਲ ਰਹੀ ਯੁਵੈਂਟਸ ਦੀ ਟੀਮ ਨੇ ਟਾਪ-2 ਟੀਮਾਂ ਅਤੇ ਆਪਣੇ ਵਿਚਾਲੇ ਫਰਕ ਨੂੰ ਘੱਟ ਕਰਨ ਦਾ ਮੌਕਾ ਗੁਆ ਦਿੱਤਾ। ਯੁਵੈਂਟਸ ਦੇ 46 ਅੰਕ ਹਨ ਤੇ ਟੀਮ ਚੋਟੀ ’ਤੇ ਚੱਲ ਰਹੇ ਇੰਟਰ ਮਿਲਾਨ ਤੋਂ 7 ਜਦਕਿ ਏ. ਸੀ. ਮਿਲਾਨ ਤੋਂ 3 ਅੰਕ ਪਿੱਛੇ ਹੈ। ਵੇਰੋਨਾ ਦੀ ਟੀਮ 9ਵੇਂ ਸਥਾਨ ’ਤੇ ਚੱਲ ਰਹੀ ਹੈ। ਹੋਰਨਾਂ ਮੈਚਾਂ ਵਿਚ ਲਾਜੀਓ ਨੂੰ ਬੇਲੋਗਨਾ ਵਿਰੁੱਧ 0-2 ਨਾਲ ਹਾਰ ਝੱਲਣੀ ਪਈ ਜਦਕਿ ਪਾਰਮਾ ਨੂੰ 2-0 ਨਾਲ ਬੜ੍ਹਤ ਬਣਾਉਣ ਦੇ ਬਾਵਜੂਦ ਸਪੇਜੀਓ ਵਿਰੁੱਧ 2-2 ਦੇ ਡਰਾਅ ਨਾਲ ਸਬਰ ਕਰਨਾ ਪਿਆ।

ਇਹ ਖ਼ਬਰ ਪੜ੍ਹੋ- ਕੋਰੋਨਾ ਜੰਗ ’ਚ ਭਾਰਤ ਦਾ ਅਗਲਾ ਕਦਮ, 5 ਕੈਰੇਬੀਅਨ ਦੇਸ਼ਾਂ ਨੂੰ ਭੇਜੀ ਵੈਕਸੀਨ ਦੀ ਖੁਰਾਕ


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News