ਹੇਲੇਨ ਓਬਿਰੀ ਨੇ IAAF ਕ੍ਰਾਸ ਕੰਟਰੀ ''ਚ ਰਚਿਆ ਇਤਿਹਾਸ
Sunday, Mar 31, 2019 - 07:18 PM (IST)

ਆਰਹਮ— ਸਾਬਕਾ ਵਿਸ਼ਵ 5000 ਮੀਟਰ ਚੈਂਪੀਅਨ ਕੀਨੀਆ ਦੀ ਹੇਲੇਨ ਓਬਿਰੀ ਨੇ ਇੱਥੇ ਆਈ. ਏ. ਏ. ਐੱਫ. ਵਰਲਡ ਕ੍ਰਾਸ ਕੰਟਰੀ ਚੈਂਪੀਅਨਸ਼ਿਪ ਵਿਚ ਇਤਿਹਾਸਕ ਪ੍ਰਦਰਸ਼ਨ ਕਰਕੇ ਰਿਕਾਰਡਬੁੱਕ ਵਿਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਇਸ ਜਿੱਤ ਨਾਲ ਓਬਿਰੀ ਦੁਨੀਆ ਦੀ ਪਹਿਲੀ ਮਹਿਲਾ ਖਿਡਾਰੀ ਬਣ ਗਈ ਹੈ, ਜਿਸ ਨੇ ਸੀਨੀਅਰ ਵਰਲਡ ਇਨਡੋਰ, ਆਊਟਡੋਰ ਤੇ ਕ੍ਰਾਸ ਕੰਟਰੀ ਖਿਤਾਬ ਜਿੱਤੇ ਹਨ। ਓਬਿਰੀ ਨੇ 10.24 ਕਿਲੋਮੀਟਰ ਦਾ ਰਸਤਾ 36:14 ਸੈਕੰਡ ਵਿਚ ਪੂਰਾ ਕੀਤਾ ਤੇ ਇਥੋਪੀਆ ਦੀ ਡੇਰਾ ਡਿਡਾ ਤੋਂ ਦੋ ਸੈਕੰਡ ਅੱਗੇ ਰਹੀ ਜਦਕਿ ਦੋ ਵਾਰ ਦੀ ਵਰਲਡ 20 ਕ੍ਰਾਸ ਕੰਟਰੀ ਚੈਂਪੀਅਨ ਲੇਟੇਸੇਨਬੇਟ ਗਿਡੇ 36:24 ਸੈਕੰਡ ਦਾ ਸਮਾਂ ਲੈ ਕੇ ਤੀਜੇ ਨੰਬਰ 'ਤੇ ਰਹੀ।