ਗੋਲਕੀਪਰ ਹੇਲਨ ਮੇਰੀ ਬੋਲੀ- ਟੋਕੀਓ ’ਚ ਇਤਿਹਾਸ ਰਚ ਸਕਦੀ ਹੈ ਸਾਡੀ ਟੀਮ

05/15/2021 7:56:59 PM

ਸਪੋਰਟਸ ਡੈਸਕ— ਭਾਰਤ ਦੀ ਸਾਬਕਾ ਗੋਲਕੀਪਰ ਹੇਲਨ ਮੇਰੀ ਦਾ ਮੰਨਣਾ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਆਪਣੀ ਖੇਡ ਦੇ ਕੁਝ ਪਹਿਲੂਆਂ ’ਤੇ ਕੰਮ ਕਰਕੇ ਟੋਕੀਓ ਓਲੰਪਿਕ ’ਚ ਚੋਟੀ ਦੇ ਤਿੰਨ ’ਚ ਸਥਾਨ ਹਾਸਲ ਕਰ ਸਕਦੀ ਹੈ। ਪਿਛਲੇ ਤਿੰਨ ਤੋਂ ਚਾਰ ਸਾਲ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸਨ ਕੀਤਾ ਹੈ। ਹੇਲਨ ਨੇ ਹਾਕੀ ਇੰਡੀਆ ਦੇ ਪਾਡਕਾਸਟ ‘ਹਾਕੀ ਤੇ ਚਰਚਾ’ ’ਚ ਕਿਹਾ- ਅਰਜਨਟੀਨਾ ਤੇ ਜਰਮਨੀ ’ਚ ਪ੍ਰਦਰਸ਼ਨ ਦੇਖਦੇ ਹੋਏ ਮੈਨੂੰ ਲਗਾਦਾ ਹੈ ਕਿ ਸਾਡੀ ਟੀਮ 90 ਫ਼ੀਸਦੀ ਤਿਆਰ ਹੈ ਤੇ ਆਉਣ ਵਾਲੇ ਕੁਝ ਸਮੇਂ ’ਚ ਆਪਣੀ ਖੇਡ ਨੂੰ ਹੋਰ ਬਿਹਤਰ ਕੀਤਾ ਜਾਵੇਗਾ। ਮੈਨੂੰ ਯਕੀਨ ਹੈ ਕਿ ਉਹ ਟੋਕੀਓ ’ਚ ਇਤਿਹਾਸ ਚਰ ਸਕਦੇ ਹਨ। 

ਟੋਕੀਓ ’ਚ ਤਿਰੰਗੇ ਦਾ ਪਰਚਮ ਲਹਿਰਾਏਗਾ। ਉਨ੍ਹਾਂ ਕਿਹਾ- ਅਰਜਨਟੀਨਾ ’ਚ ਜਿਸ ਤਰ੍ਹਾਂ ਭਾਰਤੀ ਟੀਮ ਖੇਡੀ, ਹਾਲਾਂਕਿ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਨੂੰ ਨਹੀਂ ਹਰਾ ਸਕੀ ਪਰ ਆਤਮਵਿਸ਼ਵਾਸ ਦੇਖਣ ਲਾਇਕ ਸੀ। ਮੈਂ ਭਾਰਤੀ ਟੀਮ ਨੂੰ ਕਿਸੇ ਵੀ ਟੀਮ ਦੇ ਖ਼ਿਲਾਫ਼ ਉਸ ਦੇ ਘਰੇਲੂ ਮੈਦਾਨ ’ਤੇ ਅਜਿਹਾ ਖੇਡਦੇ ਨਹੀਂ ਦੇਖਿਆ। ਭਾਰਤ ਦੇ ਲਈ 1992 ਤੋਂ ਇਕ ਦਹਾਕੇ ਜ਼ਿਆਦਾ ਦੇ ਆਪਣੇ ਕੌਮਾਂਤਰੀ ਕਰੀਅਰ ’ਚ 2002 ਰਾਸ਼ਟਰਮੰਡਲ ਖੇਡ ਤੇ 2004 ਏਸ਼ੀਆ ਕੱਪ ’ਚ ਸੋਨ ਤਮਗਾ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੀ ਹੇਲਨ ਨੇ ਕਿਹਾ ਕਿ ਹੁਣ ਕਾਫ਼ੀ ਵਿਵਸਥਾ ਨਾਲ ਤੇ ਵਿਗਿਆਨਕ ਢੰਗ ਨਾਲ ਤਿਆਰੀ ਹੁੰਦੀ ਹੈ। 


Tarsem Singh

Content Editor

Related News