ਭਾਰੀ ਬਾਰਿਸ਼ ਨਾਲ ਡੀ. ਵਾਈ. ਪਾਟਿਲ ਸਟੇਡੀਅਮ ਨੂੰ ਨੁਕਸਾਨ

8/6/2020 1:17:09 AM

ਨਵੀਂ ਮੁੰਬਈ- ਨਵੀਂ ਮੁੰਬਈ ਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਹੋਈ ਭਾਰੀ ਬਾਰਿਸ਼ ਦੇ ਕਾਰਨ ਇੱਥੇ ਨੇਰੂਲ 'ਚ ਸਥਿਤ ਡੀ. ਵਾਈ. ਪਾਟਿਲ ਸਟੇਡੀਅਮ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਨਵੀਂ ਮੁੰਬਈ ਪੁਲਸ ਦੇ ਕਮਿਸ਼ਨਰ ਸੰਜੇ ਕੁਮਾਰ ਨੇ ਟਵੀਟ ਕੀਤਾ- ਪ੍ਰਸਿੱਧ ਸਟੇਡੀਅਮਾਂ 'ਚੋਂ ਇਕ ਡੀ. ਵਾਈ. ਪਾਟਿਲ ਸਟੇਡੀਅਮ ਨੂੰ ਨੁਕਸਾਨ ਪਹੁੰਚਿਆ ਹੈ। ਪੁਲਸ ਕਮਿਸ਼ਨਰ ਨੇ ਨੁਕਸਾਨ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਨੇਰੂਲ ਪੁਲਸ ਥਾਣੇ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਬਾਰਿਸ਼ ਤੇ ਤੇਜ਼ ਹਵਾ ਨਾਲ ਸਟੇਡੀਅਮ ਨੂੰ ਨੁਕਸਾਨ ਪਹੁੰਚਿਆ ਹੈ।


ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਓ 'ਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਦੀ ਫਲੱਡ ਲਾਈਟ ਵੀ ਤੇਜ਼ ਹਵਾਵਾਂ ਦੀ ਵਜ੍ਹਾ ਨਾਲ ਹਿਲਦੀ ਨਜ਼ਰ ਆਈ।

 


Gurdeep Singh

Content Editor Gurdeep Singh