ਦਿੱਗਜ ਕ੍ਰਿਕਟਰ ਭ੍ਰਿਸ਼ਟਾਚਾਰ ਦਾ ਦੋਸ਼ੀ ਕਰਾਰ, ICC ਨੇ ਲਗਾਈ 8 ਸਾਲ ਦੀ ਪਾਬੰਦੀ
Wednesday, Apr 14, 2021 - 11:37 PM (IST)
ਦੁਬਈ- ਜਿੰਬਾਬਵੇ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਕਪਤਾਨ ਹੀਥ ਸਟ੍ਰੀਕ ’ਤੇ ਆਈ. ਸੀ. ਸੀ. ਕੋਡ ਆਫ ਕੰਡਕਟ ਦੇ 5 ਦੋਸ਼ਾਂ ਦੀ ਉਲੰਘਣਾ ਦੇ ਦੋਸ਼ ’ਚ 8 ਸਾਲ ਦੀ ਪਾਬੰਦੀ ਲਾ ਦਿੱਤੀ ਗਈ ਹੈ। ਸਟ੍ਰੀਕ ਨੂੰ ਜਿੰਬਾਬਵੇ ਦਾ ਮਹਾਨ ਤੇਜ਼ ਗੇਂਦਬਾਜ਼ ਮੰਨਿਆ ਜਾਂਦਾ ਹੈ। ਉਹ 2017 ਅਤੇ 2018 ਦੌਰਾਨ ਕੋਚ ਦੇ ਰੂਪ ’ਚ ਆਪਣੇ ਖੇਡਣ ਤੋਂ ਬਾਅਦ ਦੇ ਦਿਨਾਂ ਅਤੇ 2016 ਤੋਂ 2018 ਤੱਕ ਜਿੰਬਾਬਵੇ ਦੇ ਨਾਲ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਦੌਰਾਨ ਜਾਂਚ ਦੇ ਘੇਰੇ ’ਚ ਸਨ।
ਇਹ ਖ਼ਬਰ ਪੜ੍ਹੋ- ਚਾਹਲ ਨੇ ਬਣਾਇਆ ਵੱਡਾ ਰਿਕਾਰਡ, ਦਿੱਗਜ ਖਿਡਾਰੀਆਂ ਦੀ ਸੂਚੀ 'ਚ ਹੋਇਆ ਸ਼ਾਮਲ
ਆਈ. ਸੀ. ਸੀ. ਦੀ ਇੰਟੀਗਰੇਟੀ ਯੂਨਿਟ ਦੇ ਜਨਰਲ ਮੈਨੇਜਰ ਐਲੈਕਸ ਮਾਰਸ਼ਲ ਨੇ ਕਿਹਾ ਕਿ ਹੀਥ ਸਟ੍ਰੈਕ ਇਕ ਤਜਰਬੇਕਾਰ ਸਾਬਕਾ ਅੰਤਰਰਾਸ਼ਟਰੀ ਕ੍ਰਿਕਟ ਤੇ ਰਾਸ਼ਟਰੀ ਟੀਮ ਦਾ ਕੋਚ ਰਿਹਾ ਹੈ, ਜਿਸ ਨੇ ਭ੍ਰਿਸ਼ਟਾਚਾਰ ਵਿਰੋਧੀ ਸਿੱਖਿਆ ਦੇ ਕਈ ਸੈਸ਼ਨਾਂ 'ਚ ਹਿੱਸਾ ਲਿਆ ਹੈ ਅਤੇ ਉਹ ਜ਼ਾਬਤੇ ਦੇ ਅਧੀਨ ਆਪਣੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਜਾਣੂ ਸਨ। ਉਨ੍ਹਾਂ ਨੇ ਕਿਹਾ ਕਿ ਸਾਬਕਾ ਕਪਤਾਨ ਤੇ ਕੋਚ ਦੇ ਨਾਤੇ, ਉਸਦੇ ਕੋਲ ਵਿਸ਼ਵਾਸ ਵਾਲਾ ਪਤਾ ਸੀ ਤੇ ਉਸਦੀ ਜ਼ਿਮੇਦਾਰੀ ਸੀ ਕਿ ਖੇਡ ਦੀ ਅਖੰਡਤਾ ਨੂੰ ਬਰਕਰਾਰ ਰੱਖੇ। ਜਿਸ ਵਿੱਚ ਚਾਰ ਹੋਰ ਖਿਡਾਰੀਆਂ ਨਾਲ ਸੰਪਰਕ ਕਰਨ ਵਿੱਚ ਸਹਾਇਤਾ ਸ਼ਾਮਲ ਹੈ। ਇਸ ਸਮੇਂ ਦੌਰਾਨ, ਉਸਨੇ ਜਾਂਚ ਵਿਚ ਰੁਕਾਵਟ ਪਾਉਣ ਅਤੇ ਇਸ ਵਿਚ ਦੇਰੀ ਕਰਨ ਦੀ ਕੋਸ਼ਿਸ਼ ਵੀ ਕੀਤੀ।
ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ ਦੀ 100 ਦਿਨ ਦੀ ਉਲਟੀ ਗਿਣਤੀ ਸ਼ੁਰੂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।