ਹੀਲੀ ਬਣੀ ਆਸਟ੍ਰੇਲੀਆ ਦੀ ਕਪਤਾਨ, ਭਾਰਤ ਦੌਰੇ ਦੌਰਾਨ ਸੰਭਾਲੇਗੀ ਕਮਾਨ

Sunday, Dec 10, 2023 - 09:30 AM (IST)

ਮੈਲਬੋਰਨ, (ਭਾਸ਼ਾ)- ਦਿੱਗਜ ਮੇਗ ਲੈਨਿੰਗ ਦੇ ਸੰਨਿਆਸ ਲੈਣ ਤੋਂ ਬਾਅਦ ਐਲਿਸਾ ਹੀਲੀ ਨੂੰ ਆਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਦੇ ਸਾਰੇ ਫਾਰਮੈੱਟਾਂ ’ਚ ਪੂਰੇ ਸਮੇਂ ਲਈ ਕਪਤਾਨ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਇਸ ਮਹੀਨੇ ਭਾਰਤ ਦੌਰੇ ਤੋਂ ਆਪਣੀ ਨਵੀਂ ਭੂਮਿਕਾ ਸ਼ੁਰੂ ਕਰੇਗੀ। 

ਇਹ ਵੀ ਪੜ੍ਹੋ : IND vs SA test Series : ਸਰਫਰਾਜ਼ ਖਾਨ ਅਚਾਨਕ ਦੱਖਣੀ ਅਫਰੀਕਾ ਪਹੁੰਚੇ, ਮਿਲੇਗਾ ਮੌਕਾ

ਆਸਟ੍ਰੇਲੀਆ ਦੀ ਟੀਮ 21 ਦਸੰਬਰ ਤੋਂ ਮੁੰਬਈ ’ਚ ਇਕ ਟੈਸਟ, 3 ਵਨ-ਡੇ ਅਤੇ ਇੰਨੇ ਹੀ ਟੀ-20 ਮੈਚਾਂ ਦੀ ਲੜੀ ਲਈ ਭਾਰਤ ਦਾ ਦੌਰਾ ਕਰੇਗੀ। ਹੀਲੀ ਨੇ ਇਸ ਤੋਂ ਪਹਿਲਾਂ ਜੂਨ ਤੋਂ ਇੰਗਲੈਂਡ, ਆਇਰਲੈਂਡ ਅਤੇ ਵੈਸਟ ਇੰਡੀਜ਼ ਖਿਲਾਫ ਸੀਰੀਜ਼ ’ਚ ਆਸਟ੍ਰੇਲੀਆ ਦੀ ਅਗਵਾਈ ਕੀਤੀ ਸੀ। ਐਡੀਲੇਡ ਸਟ੍ਰਾਈਕਰਸ ਨੂੰ ਮਹਿਲਾ ਬਿਗ ਬੈਸ਼ ਲੀਗ (ਡਬਲਯੂ. ਬੀ. ਬੀ. ਐੱਲ.) ’ਚ ਲਗਾਤਾਰ 2 ਖਿਤਾਬ ਦਿਵਾਉਣ ਵਾਲੀ ਆਲਰਾਊਂਡਰ ਤਹਿਲੀਆ ਮੈਕਗ੍ਰਾ ਨੂੰ ਟੀਮ ਦਾ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਇੰਗਲੈਂਡ ਨੇ ਭਾਰਤੀ ਮਹਿਲਾ ਟੀਮ ਨੂੰ 4 ਵਿਕਟਾਂ ਨਾਲ ਹਰਾਇਆ, ਟੀ-20 ਸੀਰੀਜ਼ ’ਤੇ ਕੀਤਾ ਕਬਜ਼ਾ

ਆਸਟ੍ਰੇਲੀਆ ਦੀ ਟੀਮ : ਡਾਰਸੀ ਬ੍ਰਾਊਨ, ਲਾਰੇਨ ਚੀਟਲ (ਸਿਰਫ ਟੈਸਟ ਟੀਮ), ਹੀਥਰ ਗ੍ਰਾਹਮ, ਐਸ਼ਲੀਘ ਗਾਰਡਨਰ, ਕਿਮ ਗਾਰਥ, ਗ੍ਰੇਸ ਹੈਰਿਸ (ਸਿਰਫ ਟੀ-20 ਟੀਮ), ਅਲੀਸਾ ਹੀਲੀ, ਜੇਸ ਜੋਨਾਸੇਨ, ਅਲਾਨਾ ਕਿੰਗ, ਫੋਬੇ ਲਿਚਫੀਲਡ, ਤਾਹਲੀਆ ਮੈਕਗ੍ਰਾ, ਬੇਥ ਮੂਨੀ, ਐਲੀਸੇ ਪੈਰੀ, ਮੇਗਨ ਸ਼ੂਟ, ਐਨਾਬੇਲ ਸਦਰਲੈਂਡ, ਜਾਰਜੀਆ ਵੇਅਰਹੈਮ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Tarsem Singh

Content Editor

Related News