ਹਸਨ, ਨੌਮਨ ਤੇ ਸ਼ਾਹੀਨ ਨੇ ਹਾਸਲ ਕੀਤੀ ਸਰਵਸ੍ਰੇਸ਼ਠ ਟੈਸਟ ਰੈਂਕਿੰਗ

05/12/2021 8:29:20 PM

ਦੁਬਈ- ਪਾਕਿਸਤਾਨ ਦੇ ਗੇਂਦਬਾਜ਼ਾਂ ਹਸਨ ਅਲੀ, ਨੌਮਾਨ ਅਲੀ ਅਤੇ ਸ਼ਾਹੀਨ ਆਫਰੀਦੀ ਨੇ ਬੁੱਧਵਾਰ ਨੂੰ ਜਾਰੀ ਤਾਜ਼ਾ ਆਈ. ਸੀ. ਸੀ. ਟੈਸਟ ਰੈਂਕਿੰਗ ’ਚ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਹਾਸਲ ਕਰ ਲਈ ਹੈ। ਤਿੰਨਾਂ ਗੇਂਦਬਾਜ਼ਾਂ ਨੇ ਜ਼ਿੰਬਾਬਵੇ ਵਿਰੁੱਧ ਹਰਾਰੇ ’ਚ ਦੂਜੇ ਟੈਸਟ ’ਚ ਪਾਰੀ ਵਿਚ 5-5 ਵਿਕਟਾਂ ਹਾਸਲ ਕੀਤੀਆਂ। ਇਕ ਹੀ ਮੈਚ ’ਚ 5 ਵਿਕਟਾਂ ਹਾਸਲ ਕਰਨ ਵਾਲੀ ਆਪਣੀ ਦੇਸ਼ ਦੀ ਪਹਿਲੀ ਤਿਕੜੀ ਬਣ ਗਿਆ।

ਇਹ ਖ਼ਬਰ ਪੜ੍ਹੋ-  ਕ੍ਰਿਸਟੀਆਨੋ ਰੋਨਾਲਡੋ ਨੇ ਖਰੀਦੀ ਯੂਨੀਕ ਫਰਾਰੀ, ਦੇਖੋ ਤਸਵੀਰਾਂ


ਤੇਜ਼ ਗੇਂਦਬਾਜ਼ ਹਸਨ ਅਲੀ (ਪਹਿਲੀ ਪਾਰੀ ’ਚ 5-27), ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਆਫਰੀਦੀ (ਦੂਜੀ ਪਾਰੀ ’ਚ 5-52) ਅਤੇ ਲੈਫਟ ਆਰਮ ਸਪਿਨਰ ਨੌਮਾਨ ਅਲੀ (ਦੂਜੀ ਪਾਰੀ ’ਚ 5-86) ਨੇ ਪਾਕਿਸਤਾਨ ਦੀ ਜ਼ਿੰਬਾਬਵੇ ਵਿਰੁੱਧ ਹਰਾਰੇ ’ਚ ਦੂਜੇ ਟੈਸਟ ’ਚ ਪਾਰੀ ਅਤੇ 147 ਦੌੜਾਂ ਨਾਲ ਜਿੱਤ ਤੇ ਸੀਰੀਜ਼ ਨੂੰ 2-0 ਨਾਲ ਨਿਪਟਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।


ਹਸਨ 6 ਸਥਾਨ ਸੁਧਾਰ ਦੇ ਨਾਲ 14ਵੇਂ, ਸ਼ਾਹੀਨ 9 ਸਥਾਨ ਸੁਧਾਰ ਦੇ ਨਾਲ 22ਵੇਂ ਅਤੇ ਤਿੰਨ ਗੇਂਦਬਾਜ਼ਾਂ ਦੀਆਂ ਇਕ ਹੀ ਟੈਸਟ ’ਚ 5-5 ਵਿਕਟਾਂ ਲੈਣ ਦਾ ਓਵਰਆਲ ਇਹ 6ਵਾਂ ਅਤੇ ਪਿਛਲੇ 28 ਸਾਲਾਂ ’ਚ ਪਹਿਲਾ ਮੌਕਾ ਹੈ। ਆਖਰੀ ਵਾਰ ਆਸਟ੍ਰੇਲੀਆ ਦੇ ਪਾਲ ਰੀਫੇਲ, ਸ਼ੇਨ ਵਾਰਨ ਅਤੇ ਟੀਮ ਮੇਯ ਨੇ 1993 ’ਚ ਇੰਗਲੈਂਡ ਖਿਲਾਫ ਅਜਬਸਟਨ ’ਚ ਇਹ ਕਾਰਨਾਮਾ ਕੀਤਾ ਸੀ।

PunjabKesari
ਇਸ ਦੌਰਾਨ ਦੂਜੇ ਟੈਸਟ ’ਚ ਅਜੇਤੂ 215 ਦੌੜਾਂ ਬਣਾ ਕੇ ਪਲੇਅਰ ਆਫ ਦਿ ਮੈਚ ਬਣਿਆ ਆਬਿਦ ਅਲੀ 38 ਸਥਾਨ ਉੱਠ ਕੇ 40ਵੇਂ ਸਥਾਨ ’ਤੇ ਪਹੁੰਚ ਗਿਆ ਹੈ, ਜਦਕਿ 126 ਦੌੜਾਂ ਬਣਾਉਣ ਵਾਲਾ ਅਜਹਰ ਅਲੀ 4 ਸਥਾਨ ਉੱਠ ਕੇ 16ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਮੈਚ ’ਚ 97 ਦੌੜਾਂ ਬਣਾਉਣ ਵਾਲਾ ਨੌਮਨ ਅਲੀ 35 ਸਥਾਨ ਦੇ ਸੁਧਾਰ ਨਾਲ 116ਵੇਂ ਸਥਾਨ ’ਤੇ ਪਹੁੰਚ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News