ਹਸੀਨ ਜਹਾਂ ਦੀ ਅਸਲੀ ਉਮਰ ਆਈ ਸਾਹਮਣੇ, ਮੁਹੰਮਦ ਸ਼ਮੀ ਤੋਂ ਨਿਕਲੀ 10 ਸਾਲ ਵੱਡੀ

Sunday, Jul 23, 2023 - 05:54 PM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਹਾਲਾਂਕਿ ਇਹ ਦੋਵੇਂ ਕਾਫ਼ੀ ਸਮੇਂ ਤੋਂ ਇਕ-ਦੂਜੇ ਤੋਂ ਵੱਖ ਰਹਿ ਰਹੇ ਹਨ, ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਕੇਸ ਚੱਲ ਰਿਹਾ ਹੈ ਪਰ ਇਸ ਦੌਰਾਨ ਹਸੀਨ ਦੀ ਉਮਰ ਨੂੰ ਲੈ ਕੇ ਹੁਣ ਵੱਡੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਮੁਤਾਬਕ ਉਹ ਮੁਹੰਮਦ ਸ਼ਮੀ ਤੋਂ 10 ਸਾਲ ਵੱਡੀ ਹੈ।

ਇਹ ਵੀ ਪੜ੍ਹੋ-ਸੂਰਿਆਕੁਮਾਰ ਯਾਦਵ ਹੋ ਸਕਦੇ ਹਨ ਟੀਮ ਇੰਡੀਆ ਦੇ ਨਵੇਂ ਟੀ-20 ਕਪਤਾਨ, ਜਲਦ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਦਰਅਸਲ, ਗੂਗਲ 'ਤੇ ਹਸੀਨ ਜਹਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੋਏ ਉਨ੍ਹਾਂ ਦੀ ਉਮਰ 43 ਸਾਲ ਦੱਸੀ ਗਈ ਹੈ। ਗੂਗਲ 'ਤੇ ਉਨ੍ਹਾਂ ਦੀ ਜਨਮ ਤਾਰੀਖ਼ 2 ਫਰਵਰੀ 1980 ਦਿਖਾਈ ਗਈ ਹੈ। ਜਦਕਿ ਸ਼ਮੀ ਦਾ ਜਨਮ 3 ਸਤੰਬਰ 1990 ਨੂੰ ਹੋਇਆ ਸੀ। ਯਾਨੀ ਸ਼ਮੀ ਹੁਣ 32 ਸਾਲ ਦੇ ਹੋ ਚੁੱਕੇ ਹਨ। ਇਸ ਹਿਸਾਬ ਨਾਲ ਹਸੀਨ ਆਪਣੀ ਉਮਰ 'ਚ ਸ਼ਮੀ ਤੋਂ 10 ਸਾਲ ਵੱਡੀ ਨਿਕਲੀ ਹੈ। ਹਾਲਾਂਕਿ ਪਹਿਲਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਹਸੀਨ ਜਹਾਂ ਸ਼ਮੀ ਤੋਂ ਛੋਟੀ ਹੈ।

PunjabKesari
ਦੱਸਣਯੋਗ ਹੈ ਕਿ ਸ਼ਮੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਹਸੀਨ ਨੇ ਮੇਰੇ ਨਾਲ ਦੂਜੀ ਵਾਰ ਵਿਆਹ ਕੀਤਾ ਹੈ। ਸਾਲ 2018 'ਚ ਜਦੋਂ ਸ਼ਮੀ-ਹਸੀਨ ਵਿਚਾਲੇ ਵਿਵਾਦ ਜਨਤਕ ਹੋਇਆ ਤਾਂ ਉਸ ਸਮੇਂ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਹਸੀਨ ਨੇ ਸ਼ਮੀ ਨੂੰ ਧੋਖਾ ਦਿੱਤਾ ਹੈ, ਕਿਉਂਕਿ ਉਹ ਪਹਿਲਾਂ ਤੋਂ ਹੀ ਵਿਆਹੀ ਹੋਈ ਸੀ। ਮਾਰਚ 2018 'ਚ ਹਸੀਨ ਦੇ ਪਹਿਲੇ ਪਤੀ ਸ਼ੇਖ ਸੈਫੂਦੀਨ ਦਾ ਬਿਆਨ ਸਾਹਮਣੇ ਆਇਆ ਸੀ, ਜਿਸ ਨੇ ਕਿਹਾ ਸੀ ਕਿ ਹਸੀਨ ਜਹਾਂ ਨੇ ਉਨ੍ਹਾਂ ਨੂੰ ਬਿਨਾਂ ਦੱਸੇ ਛੱਡ ਦਿੱਤਾ ਸੀ। ਹਸੀਨ ਨੇ 2002 'ਚ ਸੈਫੂਦੀਨ ਨਾਲ ਪ੍ਰੇਮ ਵਿਆਹ ਕੀਤਾ ਸੀ ਪਰ ਬਾਅਦ 'ਚ ਤਲਾਕ ਹੋ ਗਿਆ। ਹਸੀਨ ਅਤੇ ਸੈਫੂਦੀਨ ਦੇ ਵੀ ਦੋ ਬੱਚੇ ਹਨ, ਜੋ ਆਪਣੇ ਪਿਤਾ ਦੇ ਕੋਲ ਰਹਿੰਦੇ ਹਨ।

ਇਹ ਵੀ ਪੜ੍ਹੋ-ਮਹਿਲਾ ਵਿਸ਼ਵ ਕੱਪ : ਸਵੀਡਨ ਨੇ ਦੱਖਣੀ ਅਫਰੀਕਾ ਨੂੰ 2-1 ਨਾਲ ਹਰਾਇਆ
ਸ਼ਮੀ-ਹਸੀਨ ਦਾ ਝਗੜਾ
ਦੱਸ ਦੇਈਏ ਕਿ 2018 'ਚ ਸ਼ਮੀ 'ਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਨੇ ਕੁੱਟਮਾਰ, ਬਲਾਤਕਾਰ, ਹੱਤਿਆ ਦੀ ਕੋਸ਼ਿਸ਼ ਅਤੇ ਘਰੇਲੂ ਹਿੰਸਾ ਵਰਗੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਵਾਇਆ ਸੀ। ਸ਼ਮੀ ਨੇ 6 ਜੂਨ 2014 ਨੂੰ ਕੋਲਕਾਤਾ ਦੀ ਮਾਡਲ ਹਸੀਨ ਜਹਾਂ ਨਾਲ ਵਿਆਹ ਕੀਤਾ ਸੀ। ਹਸੀਨ ਉਦੋਂ ਮਾਡਲ ਸੀ। ਫਿਰ ਉਹ ਕੋਲਕਾਤਾ ਨਾਈਟ ਰਾਈਡਰਸ ਦੀ ਚੀਅਰ ਲੀਡਰ ਬਣ ਗਈ। ਇਸ ਦੌਰਾਨ ਦੋਹਾਂ ਦੀ ਮੁਲਾਕਾਤ ਹੋਈ ਅਤੇ ਦੋਹਾਂ ਨੇ ਇਕ-ਦੂਜੇ ਨੂੰ ਆਪਣਾ ਦਿਲ ਦੇ ਦਿੱਤਾ। ਫਿਰ ਸ਼ਮੀ ਨੇ ਪਰਿਵਾਰ ਦੀ ਮਰਜ਼ੀ ਦੇ ਖ਼ਿਲਾਫ਼ ਜਾ ਕੇ ਵਿਆਹ ਕਰਵਾ ਲਿਆ। ਸ਼ਮੀ 17 ਜੁਲਾਈ 2015 ਨੂੰ ਇੱਕ ਧੀ ਦੇ ਪਿਤਾ ਵੀ ਬਣੇ ਸਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News