ਤਜਰਬੇਕਾਰ ਅਮਲਾ ਨੂੰ ਮਿਲੀ ਦੱਖਣੀ ਅਫਰੀਕਾ ਦੀ ਵਿਸ਼ਵ ਕੱਪ ਟੀਮ ''ਚ ਜਗ੍ਹਾ

04/18/2019 7:01:56 PM

ਕੇਪਟਾਊਨ— ਤਜਰਬੇਕਾਰ ਬੱਲੇਬਾਜ਼ ਹਾਸ਼ਿਮ ਅਮਲਾ ਨੂੰ 30 ਮਈ ਤੋਂ ਬ੍ਰਿਟੇਨ ਵਿਚ ਸ਼ੁਰੂ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਲਈ ਵੀਰਵਾਰ ਨੂੰ ਚੁਣੀ ਗਈ ਦੱਖਣੀ ਅਫਰੀਕਾ ਦੀ ਟੀਮ ਵਿਚ ਨੌਜਵਾਨ ਰੀਜਾ ਹੈਂਡ੍ਰਿਕਸ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਹੈ। ਅਮਲਾ ਨੇ ਦੱਖਣੀ ਅਫਰੀਕਾ ਲਈ ਕੌਮਾਂਤਰੀ ਕ੍ਰਿਕਟ ਦੇ ਵੱਖ-ਵੱਖ ਸਵਰੂਪਾਂ ਵਿਚ 18000 ਤੋਂ ਵੱਧ ਦੌੜਾਂ ਬਣਾਈਆਂ ਹਨ ਪਰ ਖਰਾਬ ਫਾਰਮ ਕਾਰਨ ਉਹ ਟੀਮ ਵਿਚੋਂ ਬਾਹਰ ਸੀ। ਚੋਣਕਾਰਾਂ ਨੇ ਹਾਲਾਂਕਿ 18 ਵਨ ਡੇ ਖੇਡਣ ਵਾਲੇ ਹੈਂਡ੍ਰਿਕਸ ਦੀ ਜਗ੍ਹਾ 36 ਸਾਲ ਦੇ ਇਸ ਤਜਰਬੇਕਾਰ ਖਿਡਾਰੀ 'ਤੇ ਭਰੋਸਾ ਪ੍ਰਗਟਾਇਆ।PunjabKesariਫਾਫ ਡੂ ਪਲੇਸਿਸ ਦੀ ਅਗਵਾਈ ਵਾਲੀ ਇਸ ਟੀਮ ਵਿਚ ਹੋਰ ਕੋਈ ਹੈਰਾਨ ਕਰਨ ਵਾਲਾ ਨਾਂ ਨਹੀਂ ਹੈ। ਕਵਿੰਟਨ ਡੀ ਕੌਕ ਇਕਲੌਤਾ ਮਾਹਿਰ ਵਿਕਟਕੀਪਰ ਹੈ, ਜਦਕਿ ਉਸਦੀ ਗੈਰ-ਹਾਜ਼ਰੀ ਵਿਚ ਡੇਵਿਡ ਮਿਲਰ ਇਹ ਭੂਮਿਕਾ ਨਿਭਾਏਗਾ। ਟੀਮ ਇਸ ਤਰ੍ਹਾਂ ਹੈ : ਫਾਫ ਡੂ ਪਲੇਸਿਸ (ਕਪਤਾਨ), ਹਾਸ਼ਿਮ ਅਮਲਾ, ਕਵਿੰਟਨ ਡੀ ਕੌਕ, ਜੇ. ਪੀ. ਡੁਮਿਨੀ, ਐਡਨ ਮਾਰਕਰਾਮ, ਡੇਵਿਡ ਮਿਲਰ, ਲੂੰਗੀ ਇਨਗਿਡੀ, ਐਨਿਚ ਨਾਰਟਜੇ, ਐਂਡਿਲੇ ਫੇਲਕਵਾਓ, ਡਵੇਨ ਪ੍ਰਿਟੋਰੀਅਸ, ਕੈਗਿਸੋ ਰਬਾਡਾ, ਤਬਰੇਜ ਸ਼ੰਮੀ, ਡੇਲ ਸਟੇਨ, ਇਮਰਾਨ ਤਾਹਿਰ, ਰਾਸੀ ਵਾਨ ਡੇਰ ਡੁਸਸੇਨ।


Related News