ਭਾਰਤੀ ਲੜਕੀ ਨਾਲ ਵਿਆਹ ਕਰਨ ਵਾਲੇ ਹਸਨ ਅਲੀ ਪਾਕਿ ਟੀਮ ਤੋਂ ਹੋਏ ਬਾਹਰ

Sunday, Sep 22, 2019 - 11:10 AM (IST)

ਭਾਰਤੀ ਲੜਕੀ ਨਾਲ ਵਿਆਹ ਕਰਨ ਵਾਲੇ ਹਸਨ ਅਲੀ ਪਾਕਿ ਟੀਮ ਤੋਂ ਹੋਏ ਬਾਹਰ

ਸਪੋਰਟਸ ਡੈਸਕ— ਤੇਜ਼ ਗੇਂਦਬਾਜ਼ ਹਸਨ ਅਲੀ ਘਰੇਲੂ ਮੈਦਾਨ 'ਤੇ ਲੰਬੇ ਸਮੇਂ ਬਾਅਦ ਆਯੋਜਿਤ ਹੋ ਰਹੀ ਸ਼੍ਰੀਲੰਕਾ ਵਿਰੁੱਧ ਦੋ-ਪੱਖੀ ਸੀਰੀਜ਼ ਲਈ ਪਾਕਿਸਤਾਨ ਦੀ 16 ਮੈਂਬਰੀ ਟੀਮ 'ਚੋਂ ਬਾਹਰ ਹੋ ਗਿਆ ਹੈ। ਪੀ. ਸੀ. ਬੀ. ਨੇ ਜਾਰੀ ਬਿਆਨ 'ਚ ਇਸ ਦੀ ਜਾਣਕਾਰੀ ਦਿੱਤੀ। ਬੋਰਡ ਨੇ ਦੱਸਿਆ ਕਿ ਹਸਨ ਅਲੀ ਨੂੰ ਲਾਹੌਰ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਸੱਟ ਤੋਂ ਉਭਰਨ ਦੇ ਲਈ ਰਿਹੈਬਲੀਟੇਸ਼ਨ 'ਚੋਂ ਲੰਘਣਾ ਪਵੇਗਾ।PunjabKesariਆਬਿਦ ਅਲੀ, ਇਫਤਾਰ ਅਹਿਮਦ, ਮੁਹੰਮਦ ਨਵਾਜ਼, ਮੁਹੰਮਦ ਰਿਜ਼ਵਾਨ ਅਤੇ ਉਸਮਾਨ ਸ਼ਿਨਵਾਰੀ ਦੀ ਵੀ ਟੀਮ 'ਚ ਵਾਪਸੀ ਹੋਈ ਹੈ। ਇਸ ਸਾਰੇ ਖਿਡਾਰੀਆਂ ਨੂੰ ਆਈ. ਸੀ. ਸੀ.2019 ਵਰਲਡ ਕੱਪ ਲਈ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਪਾਕਿਸਤਾਨੀ ਟੀਮ ਦੇ ਕੋਚ ਅਤੇ ਮੁੱਖ ਚੋਣਕਰਤਾ ਮਿਸਬਾਹ ਉਲ ਹੱਕ ਨੇ ਕਿਹਾ- ਅਸੀਂ ਚੋਣ ਕਮੇਟੀ ਦੇ ਮੈਬਰਾਂ ਨਾਲ ਚਰਚਾ ਕਰਨ ਅਤੇ ਪੂਰੀ ਯੋਜਨਾ ਦੇ ਬਾਅਦ ਇਸ ਟੀਮ ਦੀ ਚੋਣ ਕੀਤੀ ਹੈ। ਅਸੀਂ ਇਸ ਸਤਰ 'ਚ ਸਿਰਫ 50 ਓਵਰ ਫਾਰਮੈਟ ਦੇ ਮੈਚ ਖੇਡੇ ਹਨ ਅਤੇ ਸਾਨੂੰ ਇਸ ਦਾ ਪੂਰਾ ਫਾਇਦਾ ਚੁੱਕਣਾ ਹੋਵੇਗਾ ।PunjabKesariਉਨ੍ਹਾਂ ਨੇ ਕਿਹਾ-ਆਪਣੇ ਕ੍ਰਿਕਟ ਕਰੀਅਰ ਦੇ ਦੌਰਾਨ ਅਸੀਂ ਇਹ ਮਹਿਸੂਸ ਕੀਤਾ ਹੈ ਕਿ ਨਾ ਹੀ ਕੋਈ ਟੀਮ ਕਮਜ਼ੋਰ ਹੁੰਦੀ ਹੈ ਅਤੇ ਨਾ ਹੀ ਕੋਈ ਮੈਚ ਸੌਖਾ ਹੁੰਦਾ ਹੈ। ਅਸੀਂ ਜਿਨ੍ਹਾਂ 5 ਖਿਡਾਰੀਆਂ ਦੀ ਚੋਣ ਕੀਤੀ ਹੈ ਉਹ ਉਨ੍ਹਾਂ ਦੇ ਪ੍ਰਦਰਸ਼ਨ ਦੇ ਅਧਾਰ 'ਤੇ ਹੈ। ਇਨ੍ਹਾਂ ਖਿਡਾਰੀਆਂ ਦੇ ਕੋਲ ਹੁਣ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੇ ਆਪ ਨੂੰ ਸਾਬਤ ਕਰਨ ਦਾ ਮੌਕਾ ਹੋਵੇਗਾ।


Related News