ਹਰਿਆਣਾ ਨੇ ਤਮਿਲ ਥਲਾਈਵਾਸ ਨੂੰ ਹਰਾਇਆ

Sunday, Sep 15, 2019 - 10:46 AM (IST)

ਹਰਿਆਣਾ ਨੇ ਤਮਿਲ ਥਲਾਈਵਾਸ ਨੂੰ ਹਰਾਇਆ

ਪੁਣੇ— ਹਰਿਆਣਾ ਸਟੀਲਰਸ ਨੇ ਪ੍ਰੋ ਕਬੱਡੀ ਲੀਗ ਦੇ ਸੀਜ਼ਨ 7 'ਚ ਖੇਡੇ ਗਏ ਪੁਣੇ ਲੇਗ ਦੇ ਆਪਣੇ ਪਹਿਲੇ ਮੈਚ 'ਚ ਸ਼ਨੀਵਾਰ ਨੂੰ ਤਮਿਲ ਥਲਾਈਵਾਸ ਨੂੰ 43-25 ਨਾਲ ਹਰਾ ਦਿੱਤਾ। ਇਸ ਜਿੱਤ ਦੇ ਹੀਰੋ ਰਹੇ ਵਿਕਾਸ ਕੰਡੋਲਾ ਨੇ ਇਕ ਵਾਰ ਫਿਰ ਤੋਂ ਸੁਪਰ 10 ਲਗਾਉਂਦੇ ਹੋਏ 13 ਪੁਆਇੰਟਸ ਲਏ। ਕੰਡੋਲਾ ਅਤੇ ਵਿਨੇ ਨੇ ਸ਼ਾਨਦਾਰ ਰੇਡਸ ਕੀਤੇ।

ਪ੍ਰੋ ਕਬੱਡੀ ਇਤਿਹਾਸ 'ਚ ਹਰਿਆਣਾ ਦੀ ਤਮਿਲ 'ਤੇ ਇਹ 5 ਮੈਚਾਂ 'ਚ ਪਹਿਲੀ ਜਿੱਤ ਹੈ, ਇਸ ਤੋਂ ਪਹਿਲੇ ਤਿੰਨ ਮੈਚ ਇਨ੍ਹਾਂ ਦੋਹਾਂ ਵਿਚਾਲੇ ਟਾਈ ਰਹੇ ਅਤੇ ਇਕਮਾਤਰ ਜਿੱਤ ਇਸ ਸੀਜ਼ਨ 'ਚ ਤਮਿਲ ਨੂੰ ਮਿਲੀ ਸੀ। ਇਸ ਜਿੱਤ ਦੇ ਬਾਅਦ ਹਰਿਆਣਾ ਹੁਣ ਅੰਕ ਸੂਚੀ 'ਚ 15 ਮੈਚਾਂ 'ਚ 54 ਅੰਕਾਂ ਦੇ ਨਾਲ ਤੀਜੇ ਪਾਇਦਾਨ 'ਤੇ ਬਰਕਰਾਰ ਹੈ ਜਦਕਿ ਤਮਿਲ ਇਸ ਹਾਰ ਦੇ ਬਾਅਦ ਆਖਰੀ ਤਿੰਨ ਨੰਬਰ 'ਤੇ ਹੈ। ਹਰਿਆਣਾ ਸਟੀਲਰਸ ਨੂੰ ਹੁਣ ਆਪਣਾ ਅਗਲਾ ਮੁਕਾਬਲਾ ਵੀਰਵਾਰ ਨੂੰ ਬੰਗਾਲ ਵਾਰੀਅਰਸ ਦੇ ਨਾਲ ਖੇਡਣਾ ਹੈ।


author

Tarsem Singh

Content Editor

Related News