ਹਰਿਆਣਾ ਨੇ ਕਬੱਡੀ ''ਚ ਦਬਦਬਾ ਬਣਾਇਆ, ਚਾਰ ''ਚੋਂ ਤਿੰਨ ਫਾਈਨਲ ''ਚ ਪਹੁੰਚਿਆ

Friday, Jan 18, 2019 - 09:45 AM (IST)

ਹਰਿਆਣਾ ਨੇ ਕਬੱਡੀ ''ਚ ਦਬਦਬਾ ਬਣਾਇਆ, ਚਾਰ ''ਚੋਂ ਤਿੰਨ ਫਾਈਨਲ ''ਚ ਪਹੁੰਚਿਆ

ਪੁਣੇ— ਹਰਿਆਣਾ ਨੇ ਵੀਰਵਾਰ ਨੂੰ ਇੱਥੇ ਖੇਲੋ ਇੰਡੀਆ ਯੂਥ ਗੇਮਸ ਦੇ ਕਬੱਡੀ ਮੁਕਾਬਲੇ ਦੇ ਚਾਰ ਫਾਈਨਲਸ 'ਚ ਤਿੰਨ 'ਚ ਪ੍ਰਵੇਸ਼ ਕੀਤਾ। ਮੀਡੀਆ ਰਿਪੋਰਟਸ ਮੁਤਾਬਕ ਹਰਿਆਣਾ ਦੀ ਟੀਮ ਮੁੰਡਿਆਂ ਦੇ ਅੰਡਰ-21 ਵਰਗ ਦੇ ਲੀਗ ਪੜਾਅ ਤੋਂ ਬਾਹਰ ਹੋ ਗਈ, ਪਰ ਉਸ ਨੇ ਤਿੰਨ ਹੋਰਨਾਂ ਵਰਗਾਂ ਦੇ ਫਾਈਨਲ ਮੈਚ 'ਚ ਆਪਣੀ ਜਗ੍ਹਾ ਪੱਕੀ ਕੀਤੀ। ਹਰਿਆਣਾ ਨੇ ਕੁੜੀਆਂ ਦੇ ਅੰਡਰ-17 ਵਰਗ 'ਚ ਪੱਛਮੀ ਬੰਗਾਲ ਨੂੰ ਹਰਾਇਆ। ਦੂਜੇ ਸੈਮੀਫਾਈਨਲ 'ਚ ਛੱਤੀਸਗੜ੍ਹ ਨੇ ਉੱਤਰ ਪ੍ਰਦੇਸ਼ ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ।


author

Tarsem Singh

Content Editor

Related News