ਹਰਥਾ ਨੇ ਖਾਲੀ ਓਲੰਪਿਕ ਸਟੇਡੀਅਮ ''ਚ ਯੂਨੀਅਨ ਨੂੰ ਹਰਾਇਆ

Saturday, May 23, 2020 - 03:09 PM (IST)

ਹਰਥਾ ਨੇ ਖਾਲੀ ਓਲੰਪਿਕ ਸਟੇਡੀਅਮ ''ਚ ਯੂਨੀਅਨ ਨੂੰ ਹਰਾਇਆ

ਬਰਲਿਨ : ਮੇਜ਼ਬਾਨ ਹਰਥਾ ਨੇ 74,000 ਦਰਸ਼ਕਾਂ ਦੀ ਸਮਰੱਥਾ ਵਾਲੇ ਖਾਲੀ ਸਟੇਡੀਅਮ ਵਿਚ ਯੂਨੀਅਨ 'ਤੇ ਬੁੰਦੇਸਲੀਗਾ ਫੁੱਟਬਾਲ ਮੈਚ ਵਿਚ 4-0 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਕੋਰੋਨਾ ਵਾਇਰਸ ਤੋਂ ਬਚਣ ਲਈ ਸਖਤ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਬੁੰਦੇਸਲੀਗਾ ਪਿਛਲੇ ਹਫਤੇ ਤੋਂ ਹੀ ਸ਼ੁਰੂ ਹੋਈ ਹੈ। ਹਰਥਾ ਦੂਜੇ ਦੌਰ ਦੇ ਸ਼ੁਰੂਆਤੀ ਮੈਚ ਵਿਚ ਜਿੱਤ ਦੀ ਬਦੌਲਤ 10ਵੇਂ ਸਥਾਨ 'ਤੇ ਪਹੁੰਚ ਗਿਆ ਜਿਸ ਵਿਚ ਉਸ ਦੇ ਲਈ ਦੂਜੇ ਹਾਫ ਵਿਚ ਵੇਵਾਦ ਇਬੀਸੇਵਿਚ, ਡੋਡੀ ਲੁਕੋ ਬਾਕੀਆਂ, ਮਾਥਿਅਸ ਕੁਨ੍ਹਾ ਅਤੇ ਦੇਡ੍ਰਿਅਕ ਬੋਯਾਤਾ ਨੇ ਗੋਲ ਕੀਤੇ। 

PunjabKesari

ਹਰਥਾ ਦੇ ਕੋਚ ਬਰੁਨੋ ਲਾਬਾਡਿਆ ਨੇ ਕਿਹਾ ਕਿ ਜੇਕਰ ਅਸੀਂ 75000 ਦਰਸ਼ਕਾਂ ਦੇ ਸਾਹਮਣੇ ਇਹ ਮੈਚ ਖੇਡੇ ਹੁੰਦੇ ਤਾਂ ਉਹ ਸ਼ਾਨਦਾਰ ਹੁੰਦਾ ਪਰ ਮੈਨੂੰ ਉਮੀਦ ਹੈ ਕਿ ਪ੍ਰਸ਼ੰਸਕਾਂ ਨੇ ਘੱਟ ਤੋਂ ਘੱਟ ਆਪਣੇ ਘਰ ਟੀ. ਵੀ. 'ਤੇ ਮੈਚ ਦਾ ਆਨੰਦ ਤਾਂ ਲਿਆ ਹੋਵੇਗਾ।


author

Ranjit

Content Editor

Related News