ਵਾਲੇਂਸ਼ੀਆ ’ਚ 5 ਦੇਸ਼ਾਂ ਦੇ ਹਾਕੀ ਟੂਰਨਾਮੈਂਟ ’ਚ ਭਾਰਤ ਦੀ ਕਪਤਾਨੀ ਸੰਭਾਲੇਗਾ ਹਰਮਨਪ੍ਰੀਤ
Thursday, Nov 30, 2023 - 07:18 PM (IST)
ਨਵੀਂ ਦਿੱਲੀ, (ਭਾਸ਼ਾ)- ਤਜਰਬੇਕਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ 15 ਤੋਂ 22 ਦਸੰਬਰ ਤੱਕ ਸਪੇਨ ਦੇ ਵਾਲੇਂਸ਼ੀਆ ’ਚ ਹੋਣ ਵਾਲੇ 5 ਦੇਸ਼ਾਂ ਦੇ ਟੂਰਨਾਮੈਂਟ ’ਚ ਭਾਰਤੀ ਦੀ 24 ਮੈਂਬਰੀ ਟੀਮ ਦੀ ਅਗਵਾਈ ਕਰੇਗਾ। ਟੀਮ ’ਚ ਨੌਜਵਾਨ ਅਤੇ ਤਜਰਬੇਕਾਰ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸੁਮਿਤ ਅਤੇ ਅਮਿਤ ਰੋਹੀਦਾਸ ਉਪ ਕਪਤਾਨ ਹੋਣਗੇ। ਇਹ ਟੂਰਨਾਮੈਂਟ 2023-24 ਹਾਕੀ ਪ੍ਰੋ-ਲੀਗ ਸੈਸ਼ਨ ਦੀ ਤਿਆਰੀ ਲਈ ਮਹੱਤਵਪੂਰਨ ਹੋਵੇਗਾ। ਇਸ ’ਚ ਭਾਰਤ ਦਾ ਸਾਹਮਣਾ ਸਪੇਨ, ਜਰਮਨੀ, ਫਰਾਂਸ ਅਤੇ ਬੈਲਜੀਅਮ ਨਾਲ ਹੋਵੇਗਾ।
ਇਹ ਵੀ ਪੜ੍ਹੋ : ਨਿਸ਼ਾਨੇਬਾਜ਼ ਗਨੀਮਤ ਤੇ ਅਨੰਤਜੀਤ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤਿਆ ਪਹਿਲਾ ਰਾਸ਼ਟਰੀ ਖਿਤਾਬ
ਭਾਰਤੀ ਟੀਮ
ਗੋਲਕੀਪਰ : ਪੀ. ਆਰ. ਸ਼੍ਰੀਜੇਸ਼, ਕ੍ਰਿਸ਼ਨ ਬਹਾਦੁਰ ਪਾਠਕ, ਸੂਰਜ ਕਰਕੇਰਾ।
ਡਿਫੈਂਡਰ : ਹਰਮਨਪ੍ਰੀਤ ਸਿੰਘ (ਕਪਤਾਨ), ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਅਮਿਤ ਰੋਹੀਦਾਸ, ਵਰੁਣ ਕੁਮਾਰ, ਸੁਮਿਤ, ਸੰਜੇ ਅਤੇ ਨੀਲਮ ਸੰਜੀਪ ਸੇਸ।
ਮਿਡਫੀਲਡਰ : ਯਸ਼ਦੀਪ ਸਿਵਾਚ, ਵਿਵੇਕ ਸਾਗਰ ਪ੍ਰਸਾਦ, ਨੀਲਕਾਂਤਾ ਸ਼ਰਮਾ, ਰਾਜਕੁਮਾਰ ਪਾਲ, ਸ਼ਮਸ਼ੇਰ ਸਿੰਘ, ਰਵੀਚੰਦਰ ਸਿੰਘ ਮੋਇਰੰਗਥਮ।
ਇਹ ਵੀ ਪੜ੍ਹੋ : ਟੀ-20 ਵਿਸ਼ਵ ਕੱਪ 'ਚ ਪਹਿਲੀ ਵਾਰ ਖੇਡਣਗੀਆਂ 20 ਟੀਮਾਂ, ਯੁਗਾਂਡਾ ਨੇ ਕੁਆਲੀਫਾਈ ਕਰ ਕੇ ਰਚਿਆ ਇਤਿਹਾਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8