ਕ੍ਰਿਕਟ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਹ ਸਟਾਰ ਖਿਡਾਰਨ ਹੋਈ ਕੋਰੋਨਾ ਪਾਜ਼ੇਟਿਵ
Tuesday, Mar 30, 2021 - 11:50 AM (IST)
ਸਪੋਰਟਸ ਡੈਸਕ— ਭਾਰਤੀ ਮਹਿਲਾ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਕੋਵਿਡ-19 ਟੈਸਟ ’ਚ ਪਾਜ਼ੇਟਿਵ ਆਈ ਹੈ। ਹਰਮਨ ਖ਼ੁਦ ਹੀ ਇਕਾਂਤਵਾਸ ’ਚ ਚਲੀ ਗਈ ਹੈ। ਹਰਮਨਪ੍ਰੀਤ ਕੌਰ ਹਾਲ ’ਚ ਦੱਖਣੀ ਅਫ਼ਰੀਕਾ ਵਿਰੁੱਧ ਵਨ-ਡੇ ਕੌਮਾਂਤਰੀ ਸੀਰੀਜ਼ ਦਾ ਹਿੱਸਾ ਸੀ।
ਇਹ ਵੀ ਪੜ੍ਹੋ : ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਦਾ ਵੱਡਾ ਬਿਆਨ, ਪੰਤ ਤੋਂ ਬਿਨਾਂ ਭਾਰਤੀ ਟੀਮ ਦੀ ਕਲਪਨਾ ਨਹੀਂ ਕਰ ਸਕਦਾ
Confirmed: India T20 skipper Harmanpreet Kaur tests positive of Covid-19; has self-isolated at home.
— Women's CricZone (@WomensCricZone) March 30, 2021
Get well soon, @ImHarmanpreet! pic.twitter.com/PUiPuk5EXf
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਯੂਸੁਫ਼ ਪਠਾਨ, ਬਦਰੀਨਾਥ ਤੇ ਇਰਫ਼ਾਨ ਪਠਾਨ ਵੀ ਕੋਵਿਡ-19 ਟੈਸਟ ’ਚ ਪਾਜ਼ੇਟਿਵ ਪਾਏ ਗਏ ਹਨ। ਇਹ ਸਾਰੇ ਕ੍ਰਿਕਟਰ ਰੋਡ ਸੇਫ਼ਟੀ ਵਰਲਡ ਸੀਰੀਜ਼ ’ਚ ਇੰਡੀਆ ਲੀਜੇਂਡਸ ਟੀਮ ਦਾ ਹਿੱਸਾ ਸਨ।
ਇਹ ਵੀ ਪੜ੍ਹੋ : ਥਿਸਾਰਾ ਪਰੇਰਾ ਨੇ ਰਚਿਆ ਇਤਿਹਾਸ, ਬਣੇ 1 ਓਵਰ ’ਚ 6 ਛੱਕੇ ਜੜਨ ਵਾਲੇ ਪਹਿਲੇ ਸ਼੍ਰੀਲੰਕਾਈ
17 ਮਾਰਚ ਨੂੰ ਦੱਖਣੀ ਅਫ਼ਰੀਕਾ ਤੇ ਭਾਰਤ ਵਿਚਾਲੇ ਮਹਿਲਾ ਵਨ-ਡੇ ਸੀਰੀਜ਼ ਦਾ ਆਖ਼ਰੀ ਮੈਚ ਖੇਡਿਆ ਗਿਆ ਸੀ। ਮਹਿਲਾ ਵਨ-ਡੇ ਕੌਮਾਂਤਰੀ ਸੀਰੀਜ਼ ਦੇ ਸਾਰੇ ਮੈਚ ਲਖਨਊ ’ਚ ਖੇਡੇ ਗਏ ਸਨ। ਹਰਮਨਪ੍ਰੀਤ ਨੇ ਵਨ-ਡੇ ਸੀਰੀਜ਼ ’ਚ 40, 36, 54 ਤੇ ਨਾਟਆਊਟ 30 ਦੌੜਾਂ ਦੀ ਪਾਰੀ ਖੇਡੀ। ਹਰਮਨਪ੍ਰੀਤ ਕੌਰ ਦੇ ਕ੍ਰਿਕਟ ਕਰੀਅਰ ਬਾਰੇ ਗੱਲ ਕਰੀਏ ਤਾਂ ਉਸ ਨੇ ਭਾਰਤ ਲਈ ਕੁਲ 2 ਟੈਸਟ, 104 ਵਨ-ਡੇ ਕੌਮਾਂਤਰੀ ਤੇ 114 ਟੀ-20 ਕੌਮਾਂਤਰੀ ਮੈਚ ਖੇਡੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।