ਹਰਮਨਪ੍ਰੀਤ, ਮੰਧਾਨਾ ਅਤੇ ਅਕਸ਼ਰ ਆਈ. ਸੀ. ਸੀ. ਪਲੇਅਰ ਆਫ ਦਿ ਮੰਥ ਐਵਾਰਡ ਲਈ ਨਾਮਜ਼ਦ

10/05/2022 6:23:44 PM

ਦੁਬਈ : ਭਾਰਤ ਦੀ ਸਮ੍ਰਿਤੀ ਮੰਧਾਨਾ, ਹਰਮਨਪ੍ਰੀਤ ਕੌਰ ਅਤੇ ਅਕਸ਼ਰ ਪਟੇਲ ਨੂੰ ਸਤੰਬਰ ਮਹੀਨੇ ਲਈ ਆਈਸੀਸੀ ਦੇ ਸਰਵੋਤਮ ਕ੍ਰਿਕਟਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਕਪਤਾਨ ਹਰਮਨਪ੍ਰੀਤ ਅਤੇ ਉਪ ਕਪਤਾਨ ਮੰਧਾਨਾ ਨੂੰ ਪਹਿਲੀ ਵਾਰ ਨਾਮਜ਼ਦ ਕੀਤਾ ਗਿਆ ਹੈ। ਜੇਕਰ ਦੋਨਾਂ ਵਿੱਚੋਂ ਕੋਈ ਵੀ ਜਿੱਤਦੀ ਹੈ, ਤਾਂ ਉਹ ਆਈਸੀਸੀ ਮਹਿਲਾ ਕ੍ਰਿਕਟਰ ਆਫ ਦਿ ਮੰਥ ਬਣਨ ਵਾਲੀ ਪਹਿਲੀ ਭਾਰਤੀ ਬਣ ਜਾਵੇਗੀ। ਦੋਵਾਂ ਨੇ ਇੰਗਲੈਂਡ 'ਚ ਵਨਡੇ ਅਤੇ ਟੀ-20 ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ।

ਇਹ ਵੀ ਪੜ੍ਹੋ : IND vs SA : ਇਕ ਬਾਲ 'ਤੇ ਦੋ ਬੱਲੇਬਾਜ਼ ਆਊਟ, ਨਹੀਂ ਡਿੱਗਿਆ ਵਿਕਟ!, ਜਾਣੋ ਪੂਰਾ ਮਾਮਲਾ

ਦੂਜੇ ਪਾਸੇ ਅਕਸ਼ਰ ਨੇ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਖਿਲਾਫ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪੁਰਸ਼ ਵਰਗ 'ਚ ਨਾਮਜ਼ਦਗੀ ਹਾਸਲ ਕੀਤੀ। ਹਰਮਨਪ੍ਰੀਤ ਨੇ ਇੰਗਲੈਂਡ 'ਚ ਟੀ-20 ਸੀਰੀਜ਼ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਵਨਡੇ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਤਿੰਨ ਮੈਚਾਂ 'ਚ 221 ਦੌੜਾਂ ਬਣਾਈਆਂ। ਉਸ ਨੇ ਪਿਛਲੇ ਮੈਚ ਵਿੱਚ ਅਜੇਤੂ 74 ਦੌੜਾਂ ਬਣਾਈਆਂ ਸਨ, ਜਦਕਿ ਦੂਜੇ ਮੈਚ ਵਿੱਚ ਅਜੇਤੂ 143 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ 1999 ਤੋਂ ਬਾਅਦ ਪਹਿਲੀ ਵਾਰ ਇੰਗਲੈਂਡ ਵਿੱਚ ਇੱਕ ਰੋਜ਼ਾ ਲੜੀ ਜਿੱਤਣ ਲਈ ਅਗਵਾਈ ਕੀਤੀ ਸੀ।

ਇਹ ਵੀ ਪੜ੍ਹੋ : 22 ਸਾਲਾ ਪਹਿਲਵਾਨ ਨੂੰ ਮੁਕਾਬਲੇ 'ਚ ਜਿੱਤ ਮਗਰੋਂ ਪਿਆ ਦਿਲ ਦਾ ਦੌਰਾ, ਹੋਈ ਮੌਤ

ਮੰਧਾਨਾ ਨੇ ਦੋਵੇਂ ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਕੀਤਾ। ਉਸ ਨੇ ਪਹਿਲੇ ਟੀ-20 'ਚ ਅਜੇਤੂ 79 ਅਤੇ ਪਹਿਲੇ ਵਨਡੇ 'ਚ 91 ਦੌੜਾਂ ਬਣਾਈਆਂ ਸਨ। ਬੰਗਲਾਦੇਸ਼ ਦੀ ਨਿਗਾਰ ਸੁਲਤਾਨਾ ਨੇ ਵੀ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਹਨ। ਅਕਸ਼ਰ ਨੇ ਆਸਟ੍ਰੇਲੀਆ ਵਿਰੁੱਧ ਛੇ ਤੋਂ ਘੱਟ ਦੀ ਇਕੌਨਮੀ ਰੇਟ ਨਾਲ ਨੌਂ ਵਿਕਟਾਂ ਲਈਆਂ। ਉਸ ਦੇ ਨਾਲ ਆਸਟਰੇਲੀਆ ਦੇ ਕੈਮਰੂਨ ਗ੍ਰੀਨ ਅਤੇ ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ ਵੀ ਨਾਮਜ਼ਦਗੀ ਮਿਲੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News