ਹਰਲੀਨ ਦਿਓਲ WCPL ਦੇ ਬਾਕੀ ਮੈਚਾਂ ਲਈ ਬਾਰਬਾਡੋਸ ਟ੍ਰਾਈਡੈਂਟਸ ਨਾਲ ਜੁੜੀ

Sunday, Sep 13, 2026 - 12:30 PM (IST)

ਹਰਲੀਨ ਦਿਓਲ WCPL ਦੇ ਬਾਕੀ ਮੈਚਾਂ ਲਈ ਬਾਰਬਾਡੋਸ ਟ੍ਰਾਈਡੈਂਟਸ ਨਾਲ ਜੁੜੀ

ਬਾਰਬਾਡੋਸ- ਭਾਰਤੀ ਬੱਲੇਬਾਜ਼ ਹਰਲੀਨ ਦਿਓਲ ਮੌਜੂਦਾ ਚੈਂਪੀਅਨ ਬਾਰਬਾਡੋਸ ਟ੍ਰਾਈਡੈਂਟਸ ਨਾਲ ਮਹਿਲਾ ਕੈਰੇਬੀਅਨ ਪ੍ਰੀਮੀਅਰ ਲੀਗ (ਡਬਲਯੂ. ਸੀ. ਪੀ. ਐੱਲ.) ਦੇ ਬਾਕੀ ਮੈਚਾਂ ਲਈ ਜੁੜ ਗਈ ਹੈ। ਉਹ ਬਾਰਬਾਡੋਸ ’ਚ ਟੀਮ ਨਾਲ ਜੁੜੀ ਹੈ ਤੇ ਟੀਮ ਦੀ 5ਵੀਂ ਵਿਦੇਸ਼ੀ ਖਿਡਾਰਨ ਹੋਵੇਗੀ। ਦਿਓਲ ਇਸ ਸਮੇਂ ਭਾਰਤ ਜਾਂ ਭਾਰਤ-ਏ ਦੀ ਟੀਮ ਦਾ ਹਿੱਸਾ ਨਹੀਂ ਹੈ ਤੇ ਟੂਰਨਾਮੈਂਟ ਦੇ ਅੰਤ ਤੱਕ ਟ੍ਰਾਈਡੈਂਟਸ ਲਈ ਉਪਲਬਧ ਰਹੇਗੀ। ਉਸ ਦੇ ਜੁੜਨ ਤੋਂ ਬਾਅਦ ਡਬਲਯੂ. ਸੀ. ਪੀ. ਐੱਲ. ’ਚ ਭਾਰਤੀ ਖਿਡਾਰਨਾਂ ਦੀ ਗਿਣਤੀ 5 ਹੋ ਗਈ ਹੈ, ਜੋ ਪ੍ਰਤੀਯੋਗਿਤਾ ’ਚ ਉਪਲਬਧ 20 ਵਿਦੇਸ਼ੀ ਖਿਡਾਰੀਆਂ ਦੀਆਂ ਜਗ੍ਹਾ ਦਾ ਇਕ-ਚੌਥਾਈ ਹੈ।

ਦਿਓਲ ਨੇ 28 ਕੌਮਾਂਤਰੀ ਟੀ-20 ਖੇਡੇ ਹਨ ਤੇ 20 ਪਾਰੀਆਂ ’ਚ 92.01 ਦੀ ਸਟ੍ਰਾਈਕ ਰੇਟ ਨਾਲ 311 ਦੌੜਾਂ ਬਣਾਈਆਂ ਹਨ। ਉਸ ਦਾ ਆਖਰੀ ਕੌਮਾਂਤਰੀ ਮੈਚ ਇਸ ਸਾਲ ਮਾਰਚ ’ਚ ਆਸਟ੍ਰੇਲੀਆ ਵਿਰੁੱਧ ਸੀ। ਫ੍ਰੈਂਚਾਈਜ਼ੀ ਪੱਧਰ ’ਤੇ ਦਿਓਲ ਮਹਿਲਾ ਪ੍ਰੀਮੀਅਰ ਲੀਗ ’ਚ ਗੁਜਰਾਤ ਜਾਇੰਟਸ ਤੇ ਯੂ. ਪੀ. ਵਾਰੀਅਰਜ਼ ਦਾ ਹਿੱਸਾ ਰਹਿ ਚੁੱਕੀ ਹੈ। ਉਸ ਨੇ 28 ਡਬਲਯੂ. ਪੀ. ਐੱਲ. ਮੈਚਾਂ ’ਚ 115.68 ਦੀ ਸਟ੍ਰਾਈਕ ਰੇਟ ਨਾਲ 649 ਦੌੜਾਂ ਬਣਾਈਆਂ ਹਨ। ਉਸ ਦੇ ਜੁੜਨ ਨਾਲ ਟ੍ਰਾਈਡੈਂਟਸ ਦੀ ਟੀਮ ’ਚ ਜ਼ਿਆਦਾ ਡੂੰਘਾਈ ਤੇ ਕੌਮਾਂਤਰੀ ਤਜਰਬਾ ਆਵੇਗਾ। 


author

Tarsem Singh

Content Editor

Related News