ਹਰਿਕ੍ਰਿਸ਼ਣਾ ਨੇ ਸ਼ਾਨਦਾਰ ਜਿੱਤ ਨਾਲ ਬਣਾਈ ਬੜ੍ਹਤ

Monday, May 06, 2019 - 09:15 PM (IST)

ਹਰਿਕ੍ਰਿਸ਼ਣਾ ਨੇ ਸ਼ਾਨਦਾਰ ਜਿੱਤ ਨਾਲ ਬਣਾਈ ਬੜ੍ਹਤ

ਮਾਲਮੋ (ਸਵੀਡਨ) (ਨਿਕਲੇਸ਼ ਜੈਨ)— ਤੇਪੇ ਸਿਗਮਨ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ-2019 'ਚ ਭਾਰਤ ਦੇ ਨੰਬਰ-2 ਖਿਡਾਰੀ ਪੇਂਟਾਲਾ ਹਰਿਕ੍ਰਿਸ਼ਣਾ ਨੇ ਤੀਜੇ ਰਾਊਂਡ ਵਿਚ ਸਵੀਡਨ ਦੇ ਚੋਟੀ ਦੇ ਖਿਡਾਰੀ ਨਿਲਸ ਗ੍ਰਾਂਡਿਲੀਊਸ ਨੂੰ ਸ਼ਾਨਦਾਰ ਅੰਦਾਜ਼ 'ਚ ਹਰਾਉਂਦਿਆਂ 2 ਅੰਕਾਂ ਨਾਲ ਸ਼ੁਰੂਆਤੀ ਬੜ੍ਹਤ ਹਾਸਲ ਕਰ ਲਈ ਹੈ। ਪਹਿਲੇ 2 ਮੁਕਾਬਲੇ ਡਰਾਅ ਖੇਡਣ ਤੋਂ ਬਾਅਦ ਹਰਿਕ੍ਰਿਸ਼ਣਾ ਤੀਜੇ ਰਾਊਂਡ ਵਿਚ ਪੂਰੀ ਲੈਅ 'ਚ ਦਿਸਿਆ ਤੇ ਇਕ ਬੇਹੱਦ ਦਮਦਾਰ ਜਿੱਤ ਦਰਜ ਕੀਤੀ। ਇਟਾਲੀਅਨ ਓਪਨਿੰਗ 'ਚ ਕਾਲੇ ਮੋਹਰਿਆਂ ਨਾਲ ਖੇਡਦਿਆਂ ਹਰਿਕ੍ਰਿਸ਼ਣਾ ਨੇ ਮੈਚ 'ਚ ਆਪਣੇ ਪਿਆਦੇ ਦੀ ਹਿੱਲਜੁਲ ਤੋਂ ਵੱਧ ਆਪਣੇ ਮੋਹਰਿਆਂ ਦੀ ਸਰਗਰਮੀ ਨੂੰ ਮਹੱਤਵ ਦਿੱਤਾ ਤੇ ਮੋਹਰਿਆਂ ਦੀ ਅਦਲਾ-ਬਦਲੀ ਵਿਚਾਲੇ ਉਹ ਆਪਣੀ ਸਥਿਤੀ ਨੂੰ ਹੋਰ ਬਿਹਤਰ ਕਰਦਾ ਗਿਆ।
ਨਿਹਾਲ ਨੇ ਖੇਡਿਆ ਲਗਾਤਾਰ ਤੀਜਾ ਡਰਾਅ 
ਨੰਨ੍ਹੇ ਖਿਡਾਰੀ ਨਿਹਾਲ ਸਰੀਨ ਨੇ ਦਮਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਲਗਾਤਾਰ ਤੀਜੇ ਮਜ਼ਬੂਤ ਖਿਡਾਰੀ ਨੂੰ ਡਰਾਅ 'ਤੇ ਰੋਕਿਆ ਤੇ ਰੇਟਿੰਗ ਵਿਚ 2600 ਤੋਂ ਵੱਧ ਰੇਟਿੰਗ ਦੇ ਭਾਰਤ ਦੇ ਸਭ ਤੋਂ ਨੌਜਵਾਨ ਖਿਡਾਰੀ ਹੋਣ ਦਾ ਤਮਗਾ ਹਾਸਲ ਕਰਨ ਵੱਲ ਬੇਹੱਦ ਮਜ਼ਬੂਤ ਕਦਮ ਵਧਾ ਦਿੱਤੇ ਹਨ। ਉਸ ਨੇ ਅੱਜ ਇੰਗਲੈਂਡ ਦੇ ਗਾਵਿਨ ਜੋਨਸ ਨਾਲ ਮੁਕਾਬਲਾ ਡਰਾਅ ਖੇਡਿਆ ਤੇ ਫਿਲਹਾਲ ਆਪਣੀ ਰੇਟਿੰਗ 'ਚ 6 ਅੰਕਾਂ ਦੀ ਬੜ੍ਹਤ ਨਾਲ ਉਹ ਲਾਈਵ ਰੇਟਿੰਗ 'ਚ 2603 ਅੰਕਾਂ 'ਤੇ ਪਹੁੰਚ ਗਿਆ ਹੈ।


author

Gurdeep Singh

Content Editor

Related News