ਬੇਲ ਇੰਟਰਨੈਸ਼ਨਲ ਰੈਪਿਡ ਸ਼ਤਰੰਜ ''ਚ ਹਰਿਕ੍ਰਿਸ਼ਣਾ ਬਣਿਆ ਉਪ ਜੇਤੂ

07/22/2020 2:01:03 AM

ਬੇਲ (ਸਵਿਟਜ਼ਰਲੈਂਡ), (ਨਿਕਲੇਸ਼ ਜੈਨ) – ਕੋਵਿਡ-19 ਤੋਂ ਬਾਅਦ ਪਹਿਲੇ ਆਨ ਦਿ ਬੋਰਡ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ ਫੈਸਟੀਵਲ ਵਿਚ ਭਾਰਤੀ ਗ੍ਰੈਂਡ ਮਾਸਟਰ ਪੇਂਟਾਲਾ ਹਰਿਕ੍ਰਿਸ਼ਣਾ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਰੈਪਿਡ ਚੈਂਪੀਅਨਸ਼ਿਪ ਵਿਚ ਉਪ ਜੇਤੂ ਦਾ ਸਥਾਨ ਹਾਸਲ ਕੀਤਾ।

ਇਸ ਤੋਂ ਪਹਿਲਾਂ ਉਸ ਨੇ 960 ਵਰਗ ਦਾ ਖਿਤਾਬ ਆਪਣੇ ਨਾਂ ਕੀਤਾ ਸੀ। 960 ਸ਼ਤਰੰਜ ਦੀ ਲੈਅ ਬਰਕਰਾਰ ਰੱਖਦੇ ਹੋਏ ਇਕ ਵਾਰ ਫਿਰ ਉਸ ਨੇ ਅਜੇਤੂ ਰਹਿਣ ਦਾ ਰਿਕਾਰਡ ਬਣਾਈ ਰੱਖਿਆ। ਇੱਥੇ ਖੇਡੇ ਗਏ 7 ਮੁਕਾਬਲਿਆਂ ਵਿਚ ਹਰਿਕ੍ਰਿਸ਼ਣਾ ਨੇ ਇੰਗਲੈਂਡ ਦੇ ਮਾਈਕਲ ਐਡਮਸ ਅਜਰਬੈਜਾਨ ਦੇ ਆਰਕਡੀਜ਼ ਨਾਈਡਿਸ਼ ਤੇ ਫਰਾਂਸ ਦੇ ਰੋਮਾਇਨ ਐਡੁਆਰਡ 'ਤੇ ਜਿੱਤ ਦਰਜ ਕੀਤੀ ਜਦਕਿ ਹੋਰ ਤਿੰਨ ਮੁਕਾਬਲੇ ਡਰਾਅ ਖੇਡੇ।

ਰੈਪਿਡ ਦਾ ਖਿਤਾਬ ਪੋਲੈਂਡ ਦੇ ਰਾਡੋਸਲਵਾ ਵੋਜਟਸਜੇਕ ਨੇ ਆਪਣੇ ਨਾਂ ਕੀਤਾ। ਉਸ ਨੇ ਕੁਲ 6 ਅੰਕ ਬਣਾਏ ਜਦਕਿ ਹਰਿਕ੍ਰਿਸ਼ਣਾ ਦੇ ਬਰਾਬਰ 5 ਅੰਕ ਬਣਾਉਣ ਵਾਲਾ ਜਰਮਨੀ ਦਾ ਵਿਨਸੇਂਟ ਕੇਯਮਰ ਟਾਈਬ੍ਰੇਕ ਵਿਚ ਤੀਜੇ ਸਥਾਨ 'ਤੇ ਰਿਹਾ। ਇੰਗਲੈਂਡ ਦਾ ਮਾਈਕਲ ਐਡਮਸ 4 ਅੰਕ, ਅਜਰਬੈਜਾਨ ਦਾ ਆਰਕਡੀਜ ਨਾਈਡਿਸ਼ 2.5 ਅੰਕ, ਸਪੇਨ ਦਾ ਅੰਟੋਨੀਓ ਡੇਵਿਡ ਤੇ ਫਰਾਂਸ ਦਾ ਐਡੁਆਰਡ ਰੋਮਾਈਨ 2 ਅੰਕ ਤੇ ਸਵਿਟਜ਼ਰਲੈਂਡ ਦਾ ਨੋਇਲ ਸਟੁਡੇਰ 1.5 ਅੰਕ ਬਣਾ ਸਕਿਆ।
 


Inder Prajapati

Content Editor

Related News