ਫ਼ੀਡੇ ਮਹਿਲਾ ਸਪੀਡ ਸ਼ਤਰੰਜ : ਭਾਰਤ ਦੀ ਹਰਿਕਾ ਦ੍ਰੋਣਾਵੱਲੀ ਨੇ ਜਿੱਤਿਆ ਪਹਿਲਾ ਕੁਆਲੀਫ਼ਾਇਰ

Tuesday, Jun 01, 2021 - 07:29 PM (IST)

ਹੈਦਰਾਬਾਦ— ਭਾਰਤ ਦੀ ਨੰਬਰ ਦੋ ਸ਼ਤਰੰਜ ਖਿਡਾਰੀ ਗ੍ਰਾਂਡ ਮਾਸਟਰ ਹਰਿਕਾ ਦ੍ਰੋਣਾਵੱਲੀ ਨੇ ਫ਼ੀਡੇ ਮਹਿਲਾ ਸਪੀਡ ਸ਼ਤਰੰਜ ਦਾ ਕੁਆਲੀਫ਼ਾਇਰ 1 ਜਿੱਤ ਕੇ ਸਪੀਡ ਚੈੱਸ ਦੇ ਮੁੱਖ ਫ਼ਾਈਨਲ ’ਚ ਜਗ੍ਹਾ ਬਣਾ ਲਈ ਹੈ, ਉਨ੍ਹਾਂ ਨੇ ਫ਼ਾਈਨਲ ਮੁਕਾਬਲੇ ’ਚ ਵੀਅਤਨਾਮ ਦੀ ਲੇ ਤਾਓ ਗੁਏਨ ਫਾਮ ਨੂੰ 2-0 ਦੇ ਫ਼ਰਕ ਨਾਲ ਹਰਾਇਆ। ਇਸ ਤੋਂ ਪਹਿਲਾਂ ਹਰਿਕਾ ਨੇ ਸੈਮੀ ਫ਼ਾਈਨਲ ’ਚ ਕਜ਼ਾਕਿਸਤਾਨ ਦੀ ਬਿਬੀਸਾਰਾ ਅਸਸੌਬਾਏਵਾ ਨੂੰ 1.5-0.5 ਨਾਲ ਤੇ ਕੁਆਰਟਰ ਫ਼ਾਈਨਲ ’ਚ ਰੂਸ ਦੀ ਪੋਲਿਨਾ ਸ਼ੁਵਾਲੋਵਾ ਨੂੰ 2-1 ਨਾਲ ਹਰਾਇਆ।
ਇਹ ਵੀ ਪੜ੍ਹੋ : ਕੈਰੋਲਿਨਾ ਮਾਰਿਨ ਟੋਕੀਓ ਓਲੰਪਿਕ ਤੋਂ ਹਟੀ, ਗੋਡੇ ਦੀ ਸੱਟ ਬਣੀ ਵਜ੍ਹਾ

PunjabKesariਇਸ ਤੋਂ ਪਹਿਲਾਂ ਵਿਸ਼ਵ ਰੈਪਿਡ ਚੈਂਪੀਅਨ ਭਾਰਤ ਦੀ ਕੋਨੇਰੂ ਹੰਪੀ ਨੂੰ ਪਹਿਲਾਂ ਹੀ ਉਸ ਦੀ ਰੇਟਿੰਗ ਦੇ ਆਧਾਰ ’ਤੇ ਸਪੀਡ ਚੈੱਸ ਦੇ ਮੁੱਖ ਫ਼ਾਈਨਲ ’ਚ ਸਥਾਨ ਮਿਲਿਆ ਹੋਇਆ ਹੈ। ਉਸ ਤੋਂ ਇਲਾਵਾ ਰੂਸ ਦੀ ਸਾਬਕਾ ਵਿਸ਼ਵ ਚੈਂਪੀਅਨ ਅਲੈਕਜ਼ੈਂਡਰਾ ਕੋਸਟੇਨਿਯੁਕ, ਬੁਲਗਾਰੀਆ ਦੀ ਐਂਟੋਨੀਆ ਸਟੇਫ਼ਾਨੋਵਾ, ਯੂਕ੍ਰੇਨ ਦੀ ਅੰਨਾ ਮੁਜਯਚੁਕ, ਯੂ. ਐੱਸ. ਏ. ਦੀ ਇਰਿਨਾ ਕ੍ਰਿਸ਼, ਰੂਸ ਦੀ ਲਾਗਰਨੋ ਕਾਟੇਰਯਨਾ ਨੂੰ ਵੀ ਪ੍ਰਤੀਯੋਗਿਤਾ ’ਚ ਸਿੱਧਾ ਪ੍ਰਵੇਸ਼ ਦਿੱਤਾ ਗਿਆ ਹੈ। ਪੁਰਸਕਾਰ ਦੀ ਕੁਲ ਰਕਮ 64,000 ਯੂ. ਐੱਸ. ਡਾਲਰ ਰੱਖੀ ਗਈ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News