ਹਾਰਦਿਕ ਨੇ ਮੁਕਾਬਲੇਬਾਜ਼ੀ ਕ੍ਰਿਕਟ ’ਚ ਕੀਤੀ ਵਾਪਸੀ

Tuesday, Feb 27, 2024 - 10:50 AM (IST)

ਹਾਰਦਿਕ ਨੇ ਮੁਕਾਬਲੇਬਾਜ਼ੀ ਕ੍ਰਿਕਟ ’ਚ ਕੀਤੀ ਵਾਪਸੀ

ਨਵੀ ਮੁੰਬਈ- ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੇ ਸੱਟ ਕਾਰਨ ਲੰਬੀ ਬ੍ਰੇਕ ਤੋਂ ਬਾਅਦ ਮੁਕਾਬਲੇਬਾਜ਼ੀ ਕ੍ਰਿਕਟ ਵਿਚ ਵਾਪਸੀ ਕਰਦੇ ਹੋਏ ਸੋਮਵਾਰ ਨੂੰ ਇੱਥੇ ਡੀ. ਵਾਈ. ਪਾਟਿਲ ਟੀ-20 ਕੱਪ ਵਿਚ 2 ਵਿਕਟਾਂ ਲਈਆਂ। ਡੀ. ਵਾਈ. ਪਾਟਿਲ ਕ੍ਰਿਕਟ ਅਕੈਡਮੀ ਵਿਚ ਭਾਰਤ ਪੈਟ੍ਰੋਲੀਅਮ ਨਿਗਮ ਵਿਰੁੱਧ ਘੱਟ ਸਕੋਰ ਵਾਲੇ ਮੈਚ ਵਿਚ ਰਿਲਾਇੰਸ ਵਨ ਦੀ 2 ਵਿਕਟਾਂ ਨਾਲ ਜਿੱਤ ਵਿਚ ਹਾਰਦਿਕ ਨੇ 3 ਓਵਰਾਂ ਵਿਚ 22 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਅਕਤੂਬਰ ਵਿਚ ਪੁਣੇ ਵਿਚ ਬੰਗਲਾਦੇਸ਼ ਵਿਰੁੱਧ ਵਨ ਡੇ ਵਿਸ਼ਵ ਕੱਪ ਮੈਚ ਦੌਰਾਨ ਗਿੱਟੇ ਵਿਚ ਸੱਟ ਲੱਗਣ ਤੋਂ ਬਾਅਦ ਤੋਂ ਪੰਡਯਾ ਮੁਕਾਬਲੇਬਾਜ਼ੀ ਕ੍ਰਿਕਟ ਤੋਂ ਦੂਰ ਸੀ। ਉਹ ਆਈ. ਪੀ. ਐੱਲ. ਵਿਚ 5 ਵਾਰ ਦੀ ਜੇਤੂ ਮੁੰਬਈ ਇੰਡੀਅਨਜ਼ ਦੇ ਨਵੇਂ ਕਪਤਾਨ ਦੇ ਰੂਪ ਵਿਚ ਵਾਪਸੀ ਦੀ ਤਿਆਰੀ ਕਰ ਰਿਹਾ ਹੈ।


author

Aarti dhillon

Content Editor

Related News