ਹਾਰਦਿਕ ਪੰਡਯਾ ਨੇ ਵਰਲਡ ਕੱਪ 2019 ਨੂੰ ਲੈ ਕੇ ਦਿੱਤਾ ਵੱਡਾ ਬਿਆਨ

06/13/2019 6:27:32 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ 14 ਜੁਲਾਈ ਨੂੰ ਲੰਡਨ ਸਥਿਤ ਲਾਰਡਸ ਸਟੇਡੀਅਮ 'ਚ ਵਰਲਡ ਕੱਪ ਦੀ ਟਰਾਫੀ ਹੱਥ 'ਚ ਚੁੱਕਣ ਦੀ ਇੱਛਾ ਰੱਖਦੇ ਹਨ। ਭਾਰਤ ਦੇ ਕਪਤਾਨ ਕਪਿਲ ਦੇਵ ਨੇ 1983 'ਚ ਲਾਰਡਸ ਦੀ ਬਾਲਕਨੀ 'ਚ ਹੀ ਵਰਲਡ ਕੱਪ ਦੀ ਟਰਾਫੀ ਚੁੱਕੀ ਸੀ। PunjabKesari
ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ ਦੀ ਅਧਿਕਾਰਤ ਵੈੱਬਸਾਈਟ ਨੇ ਪੰਡਯਾ ਦੇ ਹਵਾਲੇ ਤੋਂ ਦੱਸਿਆ ਕਿ ਮੇਰੇ ਲਈ ਭਾਰਤ ਵਲੋਂ ਖੇਡਣਾ ਸਭ ਕੁਝ ਹੈ। ਇਹ ਮੇਰੀ ਜਿੰਦਗੀ ਹੈ। ਮੈਂ ਖੇਡ ਨੂੰ ਪਿਆਰ ਤੇ ਜਨੁੰਨ ਨਾਲ ਖੇਡਦਾ ਹਾਂ। ਮੈਨੂੰ ਚੁਣੌਤਿਆ ਪੰਸਦ ਹੈ। ਤਿੰਨ ਸਾਲ ਤੋਂ ਮੈਂ ਇਸ ਵਰਲਡ ਕੱਪ ਲਈ ਤਿਆਰੀ ਕਰ ਰਿਹਾ ਸੀ ਅਤੇ ਹੁਣ ਸਮੇਂ ਆ ਗਿਆ ਹੈ ਕਿ ਮੈਂ 14 ਜੁਲਾਈ ਨੂੰ ਵਰਲਡ ਕੱਪ ਟਰਾਫੀ ਆਪਣੇ ਹੱਥ 'ਚ ਚੁੱਕਾ।


Related News