ਸੱਟ ਤੋਂ ਬਾਅਦ ਮੈਦਾਨ 'ਤੇ ਵਾਪਸੀ ਲਈ ਤਿਆਰ ਹਾਰਦਿਕ ਪੰਡਯਾ

Tuesday, Dec 11, 2018 - 01:58 PM (IST)

ਸੱਟ ਤੋਂ ਬਾਅਦ ਮੈਦਾਨ 'ਤੇ ਵਾਪਸੀ ਲਈ ਤਿਆਰ ਹਾਰਦਿਕ ਪੰਡਯਾ

ਨਵੀਂ ਦਿੱਲੀ— ਸੱਟ ਕਾਰਨ ਸਤੰਬਰ ਤੋਂ ਕ੍ਰਿਕਟ ਮੈਦਾਨ ਤੋਂ ਦੂਰ ਹਰਫਨਮੌਲਾ ਖਿਡਾਰੀ ਹਾਰਦਿਕ ਪੰਡਯਾ ਨੂੰ ਮੁੰਬਈ ਦੇ ਖਿਲਾਫ 14 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਰਣਜੀ ਟਰਾਫੀ ਐਲੀਟ ਗਰੁੱਪ 'ਏ' ਦੇ ਮੈਚ ਲਈ ਬੜੌਦਾ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਬੜੌਦਾ ਕ੍ਰਿਕਟ ਸੰਘ ਦੇ ਕਾਰਜਵਾਹਕ ਸਕੱਤਰ ਸਨੇਹਲ ਪਾਰਿਖ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਪੰਡਯਾ ਨੂੰ ਬੜੌਦਾ ਦੀ ਟੀਮ 'ਚ ਜਗ੍ਹਾ ਦਿੱਤੀ ਗਈ ਹੈ। 
PunjabKesari
ਯੂ.ਏ.ਈ. 'ਚ ਖੇਡੇ ਗਏ ਏਸ਼ੀਆ ਕੱਪ ਦੇ ਦੌਰਾਨ 25 ਸਾਲਾ ਪੰਡਯਾ ਦੇ ਪਿੱਠ 'ਚ ਦਰਦ ਸ਼ੁਰੂ ਹੋ ਗਿਆ ਸੀ। ਹਾਰਦਿਕ ਪੰਡਯਾ ਇਨ੍ਹਾਂ ਦਿਨਾਂ 'ਚ ਰਿਹੈਬਲੀਟੇਸ਼ਨ ਦੇ ਦੌਰ ਤੋਂ ਗੁਜ਼ਰ ਰਹੇ ਹਨ ਅਤੇ ਆਸਟਰੇਲੀਆ ਖਿਲਾਫ ਮੌਜੂਦਾ ਟੈਸਟ ਲੜੀ 'ਚ ਚੋਣ ਲਈ ਉਪਲਬਧ ਨਹੀਂ ਹਨ। ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਹੋਣ ਵਾਲੇ ਮੈਚ ਲਈ ਪੰਡਯਾ ਨੂੰ ਹਰਫਨਮੌਲਾ ਬਾਬਾਸ਼ਫੀ ਪਠਾਨ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਪੰਡਯਾ ਦੇ ਇਲਾਵਾ ਕੇਦਾਰ ਦੇਵਧਰ ਦੀ ਅਗਵਾਈ ਵਾਲੀ 15 ਮੈਂਬਰੀ ਟੀਮ 'ਚ ਸਾਬਕਾ ਹਰਫਨਮੌਲਾ ਯੂਸੁਫ ਪਠਾਨ ਵੀ ਸ਼ਾਮਲ ਹੈ।


author

Tarsem Singh

Content Editor

Related News