ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੰਡਯਾ ਦੀ ਪੁਰਾਣੀ ਤਸਵੀਰ, ਟਰੱਕ 'ਤੇ ਖੜ੍ਹੇ ਹੋ ਕੇ ਖੇਡਣ ਜਾਂਦੇ ਸਨ ਕ੍ਰਿਕਟ

Friday, Sep 20, 2019 - 05:06 PM (IST)

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੰਡਯਾ ਦੀ ਪੁਰਾਣੀ ਤਸਵੀਰ, ਟਰੱਕ 'ਤੇ ਖੜ੍ਹੇ ਹੋ ਕੇ ਖੇਡਣ ਜਾਂਦੇ ਸਨ ਕ੍ਰਿਕਟ

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਅਤੇ ਆਲਰਾਊਂਡਰ ਹਾਰਦਿਕ ਪੰਡਯਾ ਆਪਣੇ ਖੇਡ ਕਾਰਨ ਟੀਮ ਅਤੇ ਲੋਕਾਂ ਦੇ ਦਿਲਾਂ 'ਚ ਇਕ ਖਾਸ ਜਗ੍ਹਾ ਬਣਾ ਚੁੱਕੇ ਹਨ। ਅੱਜ ਉਨ੍ਹਾਂ ਕੋਲ ਇਕ ਆਲੀਸ਼ਾਨ ਘਰ ਹੈ, ਦੁਨੀਆ ਦੀ ਸਭ ਤੋਂ ਮਹਿੰਗੀ ਕਾਰਾਂ 'ਚੋਂ ਇਕ ਲੇਮਬੋਰਗਿਨੀ 'ਚ ਘੁੰਮਦੇ ਹਨ ਅਤੇ ਇਕ ਚੰਗੀ ਜ਼ਿੰਦਗੀ ਗੁਜ਼ਾਰ ਰਹੇ ਹਨ। ਪਰ ਸ਼ੁਰੂ 'ਚ ਅਜਿਹਾ ਨਹੀਂ ਸੀ। ਇਸ ਸਮਾਂ ਅਜਿਹਾ ਸੀ ਜਦੋਂ ਉਹ ਕ੍ਰਿਕਟ ਖੇਡਣ ਲਈ ਟਰੱਕ 'ਚ ਖੜ੍ਹੇ ਹੋ ਕੇ ਲੰਬੀ ਦੂਰੀ ਤੈਅ ਕਰਕੇ ਕ੍ਰਿਕਟ ਖੇਡਣ ਜਾਂਦੇ ਸਨ।
PunjabKesari
ਪੰਡਯਾ ਨੇ ਸੋਸ਼ਲ ਸਾਈਟ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਟਰੱਕ 'ਚ ਖੜ੍ਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪੰਡਯਾ ਨੇ ਲਿਖਿਆ, ''ਉਹ ਦਿਨ ਜਦੋਂ ਮੈਂ ਟਰੱਕ 'ਚ ਇਸ ਤਰ੍ਹਾਂ ਲੋਕਲ ਮੈਚ ਖੇਡਣ ਜਾਇਆ ਕਰਦਾ ਸੀ। ਉਨ੍ਹਾਂ ਦਿਨਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ। ਅਜੇ ਤਕ ਦਾ ਸਫਰ ਸ਼ਾਨਦਾਰ ਰਿਹਾ ਹੈ ਅਤੇ ਹਾਂ ਮੈਂ ਇਸ ਖੇਡ ਨੂੰ ਬਹੁਤ ਪਿਆਰ ਕਰਦਾ ਹਾਂ।'' ਪੰਡਯਾ ਦੀ ਇਸ ਤਸਵੀਰ ਨੂੰ 8.50 ਲੱਖ ਦੇ ਕਰੀਬ ਲਾਈਕਸ ਮਿਲ ਚੁੱਕੇ ਹਨ।
PunjabKesari
ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਹਾਰਦਿਕ ਪੰਡਯਾ ਨੇ ਆਪਣੇ ਅਤੇ ਆਪਣੇ ਭਰਾ ਕਰੁਣਾਲ ਪੰਡਯਾ ਦੇ ਕ੍ਰਿਕਟ ਦੇ ਸਫਰ ਦੇ ਬਾਰੇ 'ਚ ਗੱਲ ਕੀਤੀ ਹੋਵੇ। ਇਸ ਤੋਂ ਪਹਿਲਾਂ ਪਹਿਲਾਂ ਵੀ ਉਨ੍ਹਾਂ ਇਕ ਇਕ ਵਾਰ ਉਨ੍ਹਾਂ ਦੱਸਿਆ ਸੀ ਕਿ ਕਿਵੇਂ ਦੋਹਾਂ ਨੂੰ ਕ੍ਰਿਕਟਰ ਬਣਾਉਣ ਲਈ ਉਨ੍ਹਾਂ ਦੇ ਪਿਤਾ ਨੇ ਬੇਹੱਦ ਸੰਘਰਸ਼ ਕੀਤਾ ਹੈ। ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਕੋਲ ਪੈਸੇ ਦੀ ਬੇਹੱਦ ਕਮੀ ਸੀ ਅਤੇ ਕਈ ਵਾਰ ਢਿੱਡ ਭਰ ਕੇ ਖਾਣਾ ਵੀ ਨਹੀਂ ਮਿਲਦਾ ਸੀ।


author

Tarsem Singh

Content Editor

Related News