IPL: ਮੁੰਬਈ ਇੰਡੀਅਨਜ਼ ''ਚ ਵਾਪਸ ਆਉਣਗੇ ਹਾਰਦਿਕ ਪੰਡਯਾ! ਰੋਹਿਤ ਸ਼ਰਮਾ ਦੀ ਜਗ੍ਹਾ ਬਣ ਸਕਦੇ ਨੇ ਕਪਤਾਨ
Saturday, Nov 25, 2023 - 05:28 AM (IST)
ਨਵੀਂ ਦਿੱਲੀ (ਭਾਸ਼ਾ): ਭਾਰਤ ਦੇ ਟੀ-20 ਕਪਤਾਨ ਹਾਰਦਿਕ ਪੰਡਯਾ ਦੇ ਇਸ ਸਾਲ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਨਿਲਾਮੀ ਤੋਂ ਪਹਿਲਾਂ ਗੁਜਰਾਤ ਟਾਈਟਨਸ ਨੂੰ ਛੱਡ ਕੇ ਮੁੰਬਈ ਇੰਡੀਅਨਜ਼ ਨਾਲ ਦੁਬਾਰਾ ਜੁੜਨ ਦੀ ਸੰਭਾਵਨਾ ਹੈ। ਹਾਲਾਂਕਿ ਮੁੰਬਈ ਇੰਡੀਅਨਜ਼ ਨੇ ਬਾਰੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ 26 ਨਵੰਬਰ ਤੱਕ ਇੰਤਜ਼ਾਰ ਕਰਨਾ ਪਵੇਗਾ ਜਦੋਂ ਆਈ.ਪੀ.ਐੱਲ. ਦੀ 'ਟ੍ਰੇਡਿੰਗ ਵਿੰਡੋ' (ਖਿਡਾਰੀਆਂ ਦਾ ਵਟਾਂਦਰਾ) ਬੰਦ ਹੋ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - Breaking News: ਜਲੰਧਰ 'ਚ ਵੱਡਾ ਹਾਦਸਾ, ਘਰ 'ਚ ਸਿਲੰਡਰ ਫਟਣ ਨਾਲ ਵਿਅਕਤੀ ਦੀ ਹੋਈ ਮੌਤ
ਹਾਰਦਿਕ ਨੇ 7 ਸੀਜ਼ਨਾਂ ਲਈ ਆਈ.ਪੀ.ਐੱਲ. ਵਿਚ ਮੁੰਬਈ ਲਈ ਖੇਡਿਆ ਅਤੇ 2022 ਸੀਜ਼ਨ ਤੋਂ ਪਹਿਲਾਂ 'ਰਿਲੀਜ਼' ਕੀਤਾ ਗਿਆ ਸੀ। ਗੁਜਰਾਤ ਟਾਈਟਨਸ ਨਾਲ ਜੁੜਨ ਤੋਂ ਬਾਅਦ, ਹਾਰਦਿਕ ਨੇ ਇਸ ਨਵੀਂ ਆਈ.ਪੀ.ਐੱਲ. ਟੀਮ ਨੂੰ ਲਗਾਤਾਰ ਦੋ ਵਾਰ ਇਸ ਟੀ-20 ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚਾਇਆ। ਇਨ੍ਹਾਂ 'ਚ ਗੁਜਰਾਤ ਦੀ ਟੀਮ ਨੇ ਵੀ ਆਪਣੇ ਡੈਬਿਊ ਸੀਜ਼ਨ 'ਚ ਖਿਤਾਬ ਜਿੱਤਿਆ ਸੀ। ਗੁਜਰਾਤ ਟਾਈਟਨਸ ਦੇ ਘਟਨਾਕ੍ਰਮ 'ਤੇ ਨਜ਼ਰ ਰੱਖਣ ਵਾਲੇ ਆਈ.ਪੀ.ਐੱਲ ਦੇ ਇਕ ਸੂਤਰ ਨੇ ਕਿਹਾ, "ਹਾਂ, ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਹਾਰਦਿਕ ਨੂੰ ਮੁੰਬਈ ਇੰਡੀਅਨਜ਼ ਨਾਲ ਜੋੜਨ ਲਈ ਚਰਚਾ ਚੱਲ ਰਹੀ ਹੈ। ਸੰਭਾਵਨਾ ਹੈ ਕਿ ਉਹ ਟੀਮ ਬਦਲ ਸਕਦੇ ਹਨ, ਪਰ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਅਜੇ ਤੱਕ ਇਕਰਾਰਨਾਮੇ 'ਤੇ ਦਸਤਖ਼ਤ ਨਹੀਂ ਕੀਤੇ ਗਏ ਹਨ।"
ਇਹ ਖ਼ਬਰ ਵੀ ਪੜ੍ਹੋ - ਖ਼ੂਨ ਹੋਇਆ ਪਾਣੀ! ਨੌਜਵਾਨ ਨੇ 2 ਸਾਲਾ ਧੀ ਤੇ ਪਤਨੀ ਦਾ ਕੀਤਾ ਕਤਲ, ਕੋਬਰਾ ਸੱਪ ਤੋਂ ਮਰਵਾਇਆ ਡੰਗ
ਪਹਿਲਾਂ ਵੀ ਫਰੈਂਚਾਈਜ਼ੀ ਟੀਮਾਂ ਵਿਚਾਲੇ ਖਿਡਾਰੀਆਂ ਦੀ ਅਦਲਾ-ਬਦਲੀ ਹੁੰਦੀ ਹੈ, ਪਰ ਫ਼ਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਜੇਕਰ ਹਾਰਦਿਕ ਮੁੰਬਈ ਵਿਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਦੀ ਜਗ੍ਹਾ ਗੁਜਰਾਤ ਵਿਚ ਕਿਹੜਾ ਖਿਡਾਰੀ ਸ਼ਾਮਲ ਹੋਵੇਗਾ। ਉੱਥੇ ਹੀ ਚਰਚਾ ਇਹ ਵੀ ਹੈ ਕਿ ਮੁੰਬਈ ਇੰਡੀਅਨਜ਼ ਹਾਰਦਿਕ ਪੰਡਯਾ ਦੇ ਬਦਲੇ ਆਪਣੇ ਖ਼ਿਡਾਰੀ ਦੇਣ ਦੀ ਬਜਾਏ 16 ਕਰੋੜ ਰੁਪਏ ਦੀ ਮੋਟੀ ਰਕਮ ਦੇਵੇਗੀ। ਚਰਚਾ ਇਹ ਵੀ ਹੈ ਕਿ ਹਾਰਦਿਕ ਪੰਡਯਾ ਨੂੰ ਟੀਮ ਦੀ ਕਪਤਾਨੀ ਵੀ ਸੌਂਪੀ ਜਾ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - ਸਕੋਰਬੋਰਡ ਤੋਂ ਗਾਇਬ ਹੋਇਆ ਰਿੰਕੂ ਸਿੰਘ ਵੱਲੋਂ ਜੜਿਆ ਛੱਕਾ, ਸਹਿਵਾਗ ਨੂੰ ਵੀ ਭਾਰੀ ਪਿਆ ਸੀ ਇਹੀ ਨਿਯਮ (ਵੀਡੀਓ)
ਮੁੰਬਈ ਵੱਲੋਂ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਉਸ ਨੇ ਜੋਫਰਾ ਆਰਚਰ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ ਜਾਂ ਨਹੀਂ। ਮੁੰਬਈ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਨੂੰ 8 ਕਰੋੜ ਰੁਪਏ 'ਚ ਮੋਟੀ ਰਕਮ 'ਚ ਖਰੀਦਿਆ ਸੀ ਪਰ ਸੱਟ ਕਾਰਨ ਉਹ ਪਿਛਲੇ ਦੋ ਸੈਸ਼ਨਾਂ 'ਚ ਜ਼ਿਆਦਾਤਰ ਮੈਚ ਨਹੀਂ ਖੇਡ ਸਕੇ। ਜੇਕਰ ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਮੁੰਬਈ 'ਚ ਸ਼ਾਮਲ ਹੁੰਦੇ ਹਨ ਤਾਂ ਸਭ ਤੋਂ ਵੱਡਾ ਸਵਾਲ ਇਹ ਹੋਵੇਗਾ ਕਿ ਕੀ ਉਹ ਰੋਹਿਤ ਸ਼ਰਮਾ ਦੀ ਅਗਵਾਈ 'ਚ ਖੇਡੇਗਾ, ਜਿਸ ਦੀ ਕਪਤਾਨੀ 'ਚ ਮੁੰਬਈ ਇੰਡੀਅਨਜ਼ ਨੇ ਪੰਜ ਖਿਤਾਬ ਜਿੱਤੇ ਹਨ। ਕੁਝ ਅਜਿਹੇ ਸਵਾਲ ਹਨ ਜਿੰਨ੍ਹਾਂ ਦੇ ਜਵਾਬ ਜਾਨਣ ਲਈ ਸਾਨੂੰ ਭਲਕੇ ਤਕ ਦਾ ਇੰਤਜ਼ਾਰ ਕਰਨਾ ਪਵੇਗਾ। ਤਸਵੀਰ ਉਦੋਂ ਹੀ ਸਪੱਸ਼ਟ ਹੋਵੇਗੀ ਜਦੋਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅੰਤਿਮ ਟ੍ਰੇਡਿੰਗ ਸੂਚੀ ਦਾ ਅਧਿਕਾਰਤ ਐਲਾਨ ਕਰੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8