ਪਿਤਾ ਦੇ ਦਿਹਾਂਤ ਤੋਂ ਇਕ ਦਿਨ ਬਾਅਦ ਹਾਰਦਿਕ ਨੇ ਲਿਖਿਆ ਭਾਵੁਕ ਨੋਟ

Sunday, Jan 17, 2021 - 05:06 PM (IST)

ਪਿਤਾ ਦੇ ਦਿਹਾਂਤ ਤੋਂ ਇਕ ਦਿਨ ਬਾਅਦ ਹਾਰਦਿਕ ਨੇ ਲਿਖਿਆ ਭਾਵੁਕ ਨੋਟ

ਸਪੋਰਟਸ ਡੈਸਕ : ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਅਤੇ ਕਰੁਣਾਲ ਪੰਡਯਾ ਦੇ ਪਿਤਾ ਦਾ ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਹਾਰਦਿਕ ਨੇ ਅੱਜ ਇੰਸਟਾਗ੍ਰਾਮ ’ਤੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਭਾਵੁਕ ਨੋਟ ਲਿਖਦੇ ਹੋਏ ਕਿਹਾ ਕਿ ਅੱਜ ਉਨ੍ਹਾਂ ਦੇ ਪੁੱਤਰ ਜਿੱਥੇ ਖੜ੍ਹੇ ਹਨ, ਉਹ ਸਿਰਫ਼ ਉਨ੍ਹਾਂ ਦੀ ਬਦੌਲਤ ਹੀ ਹੈ।

ਇਹ ਵੀ ਪੜ੍ਹੋ: ਖਿਡਾਰੀਆਂ ਨੂੰ ਸਨਮਾਨ ਦੇਣ ਲਈ ਖੇਡ ਮੰਤਰਾਲਾ ਨੇ ਲਿਆ ਵੱਡਾ ਫ਼ੈਸਲਾ

ਹਾਰਦਿਕ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਮੇਰੇ ਪਿਤਾ, ਮੇਰੇ ਹੀਰੋ। ਤੁਹਾਡੇ ਇਸ ਦੁਨੀਆ ਤੋਂ ਜਾਣ ਦੀ ਗੱਲ ਸਵੀਕਾਰ ਕਰਣਾ ਜ਼ਿੰਦਗੀ ਦੀਆਂ ਸਭ ਤੋਂ ਮੁਸ਼ਕਲ ਚੀਜਾਂ ਵਿਚੋਂ ਇਕ ਹੈ ਪਰ ਤੁਸੀਂ ਸਾਡੇ ਲਈ ਇੰਨੀਆਂ ਯਾਦਾਂ ਛੱਡ ਦਿੱਤੀਆਂ ਹਨ ਕਿ ਅਸੀਂ ਸਿਰਫ਼ ਕਲਪਨਾ ਕਰ ਸਕਦੇ ਹਾਂ ਕਿ ਤੁਸੀਂ ਹੱਸ ਰਹੇ ਹੋ।’ ਉਨ੍ਹਾਂ ਨੇ ਅੱਗੇ ਲਿਖਿਆ, ‘ਤੁਹਾਡੇ ਪੁੱਤਰ ਜਿੱਥੇ ਖੜ੍ਹੇ ਹਨ, ਉਹ ਤੁਹਾਡੀ ਮਿਹਨਤ ਅਤੇ ਆਤਮ ਵਿਸ਼ਵਾਸ ਕਾਰਨ ਹੈ। ਤੁਸੀਂ ਹਮੇਸ਼ਾ ਖ਼ੁਸ਼ ਸੀ। ਹੁਣ ਇਸ ਘਰ ਵਿਚ ਤੁਹਾਡੇ ਨਾ ਹੋਣ ਨਾਲ ਮਨੋਰੰਜਣ ਘੱਟ ਹੋਵੇਗਾ। ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ। ਤੁਹਾਡਾ ਨਾਮ ਹਮੇਸ਼ਾ ਟਾਪ ’ਤੇ ਰਹੇਗਾ। ਮੈਨੂੰ ਇਕ ਗੱਲ ਪਤਾ ਹੈ, ਤੁਸੀਂ ਸਾਨੂੰ ਉਪਰੋਂ ਉਸੇ ਤਰ੍ਹਾਂ ਵੇਖ ਰਹੇ ਹੋ, ਜਿਸ ਤਰ੍ਹਾਂ ਤੁਸੀਂ ਇੱੱਥੇ ਕੀਤੀ ਸੀ।’

ਇਹ ਵੀ ਪੜ੍ਹੋ: ਧੀ ਦੇ ਜਨਮ ਤੋਂ ਬਾਅਦ ਵਿਰਾਟ ਨੇ ਹਾਸਲ ਕੀਤਾ ਇਹ ਖ਼ਾਸ ਮੁਕਾਮ, ਅਜਿਹਾ ਕਰਣ ਵਾਲੇ ਬਣੇ ਪਹਿਲੇ ਭਾਰਤੀ

ਹਾਰਦਿਕ ਨੇ ਅੱਗੇ ਲਿਖਿਆ, ‘ਤੁਹਾਨੂੰ ਸਾਡੇ ’ਤੇ ਮਾਣ ਸੀ ਪਰ ਡੈਡੀ ਸਾਨੂੰ ਸਾਰਿਆਂ ਨੂੰ ਇਸ ਗੱਲ ’ਤੇ ਮਾਣ ਹੈ ਕਿ ਤੁਸੀਂ ਹਮੇਸ਼ਾ ਆਪਣੀ ਜ਼ਿੰਦਗੀ ਜੀ ਰਹੇ ਸੀ! ਜਿਵੇਂ ਕੀ ਮੈਂ ਕੱਲ ਕਿਹਾ ਸੀ ਅਤੇ ਇਕ ਵਾਰ ਫਿਰ ਕਹਾਂਗਾ ਕਿ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਹਰ ਦਿਨ ਯਾਦ ਕਰਾਂਗਾ। ਲਵ ਯੂ ਡੈਡੀ।’ 

ਇਹ ਵੀ ਪੜ੍ਹੋ: 3 ਮਹੀਨੇ ’ਚ 20 ਫ਼ੀਸਦੀ ਮਹਿੰਗਾ ਹੋਇਆ ਅਖਬਾਰੀ ਕਾਗਜ਼, ਪ੍ਰਕਾਸ਼ਕਾਂ ਨੇ ਕਸਟਮ ਡਿਊਟੀ ਹਟਾਉਣ ਦੀ ਕੀਤੀ ਮੰਗ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News