IPL 2020: ਹਾਰਦਿਕ ਪੰਡਯਾ ਨੇ ਮੁੰਬਈ ਇੰਡੀਅਨਜ਼ ਦਾ 5ਵਾਂ ਖਿਤਾਬ ਕੀਤਾ ਆਪਣੇ ਪੁੱਤ ਦੇ ਨਾਮ, ਆਖੀ ਇਹ ਗੱਲ

Wednesday, Nov 11, 2020 - 05:26 PM (IST)

IPL 2020: ਹਾਰਦਿਕ ਪੰਡਯਾ ਨੇ ਮੁੰਬਈ ਇੰਡੀਅਨਜ਼ ਦਾ 5ਵਾਂ ਖਿਤਾਬ ਕੀਤਾ ਆਪਣੇ ਪੁੱਤ ਦੇ ਨਾਮ, ਆਖੀ ਇਹ ਗੱਲ

ਦੁਬਈ : ਮੁੰਬਈ ਇੰਡੀਅਨਜ਼ ਦੇ ਹਰਫਨਮੌਲਾ ਖਿਡਾਰੀ ਹਾਰਦਿਕ ਪੰਡਯਾ ਨੇ ਆਪਣੇ 3 ਸਾਲਾ ਪੁੱਤਰ ਅਗਸਤਯ ਨੂੰ ਆਪਣੀ ਟੀਮ ਦਾ 5ਵਾਂ ਇੰਡੀਅਨ ਪ੍ਰੀਮੀਅਰ ਲੀਗ ਖ਼ਿਤਾਬ ਸਮਰਪਿਤ ਕੀਤਾ। ਮੁੰਬਈ ਇੰਡੀਅਨਜ਼ ਨੇ ਆਈ.ਪੀ.ਐਲ. 2020 ਦੇ ਫਾਈਨਲ ਮੁਕਾਬਲੇ ਵਿਚ ਮੰਗਲਵਾਰ ਨੂੰ ਦਿੱਲੀ ਕੈਪੀਟਲਸ ਨੂੰ 5 ਵਿਕਟਾਂ ਨਾਲ ਹਰਾ ਕੇ 5ਵੀਂ ਵਾਰ ਇੰਡੀਅਨ ਪ੍ਰੀਮੀਅਰ ਲੀਗ ਦਾ ਖ਼ਿਤਾਬ ਜਿੱਤ ਲਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਲਈ ਉਤਰੀ ਦਿੱਲੀ ਦੀ ਟੀਮ 7 ਵਿਕਟਾਂ 'ਤੇ 156 ਦੌੜਾ ਹੀ ਬਣਾਈਆਂ ਸਨ। ਮੁੰਬਈ ਨੇ 18.4 ਓਵਰਾਂ ਵਿਚ 5 ਵਿਕਟਾਂ 'ਤੇ 157 ਦੌੜਾਂ ਬਣਾ ਕੇ ਪਿਛਲੇ 8 ਸਾਲਾਂ ਵਿਚ 5ਵੀਂ ਵਾਰ ਖ਼ਿਤਾਬ ਜਿੱਤਿਆ। ਰੋਹਿਤ ਨੇ 50 ਗੇਂਦਾਂ 'ਤੇ 68 ਦੌੜਾਂ ਬਣਾਈਆਂ, ਜਿਸ ਵਿਚ 5 ਚੌਕੇ ਅਤੇ 6 ਛੱਕੇ ਸ਼ਾਮਲ ਹਨ। ਇਸ਼ਾਨ ਕਿਸ਼ਨ (ਅਜੇਤੂ 33) ਨੇ ਫਿਰ ਤੋਂ ਆਪਣਾ ਪ੍ਰਭਾਵ ਛੱਡਿਆ।

ਇਹ ਵੀ ਪੜ੍ਹੋ : ਇਸ ਭਾਰਤੀ ਨੇ ਹਰ ਰੋਜ਼ ਦਾਨ ਕੀਤੇ 22 ਕਰੋੜ ਰੁਪਏ, ਬਣੇ ਸਭ ਤੋਂ ਵੱਡੇ 'ਦਾਨਵੀਰ'

PunjabKesari

ਹਾਰਦਿਕ ਪੰਡਯਾ ਨੇ ਇਹ ਖ਼ਿਤਾਬ ਆਪਣੇ ਪੁੱਤਰ ਅਗਸਤਯ ਨੂੰ ਸਮਰਪਿਤ ਕੀਤਾ ਹੈ। ਹਾਰਦਿਕ ਪੰਡਯਾ ਨੇ ਆਈ.ਪੀ.ਐਲ. ਟਰਾਫੀ ਦੇ ਨਾਲ ਟਵਿਟਰ 'ਤੇ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਇਹ ਖ਼ਿਤਾਬ ਤੁਹਾਡੇ ਲਈ ਹੈ, ਅਗਸਤਯ ਨੂੰ ਇਹ ਟੀਮ ਪਿਆਰੀ ਹੈ।'

ਇਹ ਵੀ ਪੜ੍ਹੋ : ਗੌਤਮ ਗੰਭੀਰ ਦਾ ਵੱਡਾ ਬਿਆਨ, ਜੇਕਰ ਰੋਹਿਤ ਨੂੰ ਨਹੀਂ ਮਿਲਦੀ ਇਹ ਜ਼ਿੰਮੇਵਾਰੀ ਤਾਂ ਭਾਰਤ ਦਾ ਹੋਵੇਗਾ ਨੁਕਸਾਨ

PunjabKesari

ਦੱਸਣਯੋਗ ਹੈ ਕਿ ਮੁੰਬਈ ਪਹਿਲੀ ਵਾਰ 2013 ਵਿਚ ਚੈਂਪੀਅਨ ਬਣੀ ਸੀ। ਇਸ ਤੋਂ ਬਾਅਦ ਉਸ ਨੇ 2015, 2017 ਅਤੇ 2019 ਵਿਚ ਵੀ ਖ਼ਿਤਾਬ ਜਿੱਤਿਆ। ਇਸ ਤਰ੍ਹਾਂ ਨਾਲ ਇਹ ਪਹਿਲਾ ਮੌਕਾ ਹੈ ਜਦਕਿ ਉਹ ਆਪਣੇ ਖ਼ਿਤਾਬ ਦਾ ਬਚਾਅ ਕਰਨ ਵਿਚ ਸਫਲ ਰਹੀ। ਇਸ ਤੋਂ ਪਹਿਲਾਂ ਸਿਰਫ਼ ਚੇਨਈ ਸੁਪਰ ਕਿੰਗਜ਼ (2010 ਅਤੇ 2011) ਅਜਿਹਾ ਕਰਨ ਵਿਚ ਸਫ਼ਲ ਰਹੀ ਸੀ।

ਇਹ ਵੀ ਪੜ੍ਹੋ : IPL 2020: ਮੁੰਬਈ ਦੀ ਜਿੱਤ ਉਪਰੰਤ ਮੈਦਾਨ 'ਚ ਆਈ ਨੀਤਾ ਅੰਬਾਨੀ , ਰੋਹਿਤ ਸ਼ਰਮਾ ਨੂੰ ਇੰਝ ਦਿੱਤੀ ਵਧਾਈ


author

cherry

Content Editor

Related News