ਹਾਰਦਿਕ ’ਤੇ ਚੜ੍ਹਿਆ ‘ਪੁਸ਼ਪਾ’ ਦਾ ਖ਼ੁਮਾਰ, ਨਾਨੀ ਨਾਲ ‘ਸ਼੍ਰੀਵੱਲੀ’ ’ਤੇ ਕੀਤਾ ਡਾਂਸ (ਵੀਡੀਓ)

Thursday, Jan 27, 2022 - 02:17 PM (IST)

ਹਾਰਦਿਕ ’ਤੇ ਚੜ੍ਹਿਆ ‘ਪੁਸ਼ਪਾ’ ਦਾ ਖ਼ੁਮਾਰ, ਨਾਨੀ ਨਾਲ ‘ਸ਼੍ਰੀਵੱਲੀ’ ’ਤੇ ਕੀਤਾ ਡਾਂਸ (ਵੀਡੀਓ)

ਨਵੀਂ ਦਿੱਲੀ: ਹਾਰਦਿਕ ਪੰਡਯਾ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੀ ਨਾਨੀ ਨਾਲ ‘ਪੁਸ਼ਪਾ’ ਦੇ ਮਸ਼ਹੂਰ ਗੀਤ ‘ਸ਼੍ਰੀਵੱਲੀ’ ’ਤੇ ਡਾਂਸ ਕਰ ਰਹੇ ਹਨ। ਵੀਡੀਓ ਵਿਚ ਹਾਰਦਿਕ ਅਤੇ ਉਨ੍ਹਾਂ ਦੀ ਨਾਨੀ ਦੋਵਾਂ ਨੇ ਹੀ ਚਸ਼ਮਾ ਪਾਇਆ ਹੋਇਆ ਹੈ ਅਤੇ ਫ਼ਿਲਮ ਦੇ ਹੀਰੋ ਅੱਲੂ ਅਰਜੁਨ ਦੇ ਸਟਾਈਲ ਵਿਚ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਹਾਰਦਿਕ ਪੰਡਯਾ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ, ‘ਸਾਡੀ ਆਪਣੀ ਪੁਸ਼ਪਾ ਨਾਨੀ।’

ਇਹ ਵੀ ਪੜ੍ਹੋ: ਵੈਸਟਇੰਡੀਜ਼ ਖ਼ਿਲਾਫ਼ ਵਨਡੇ ਅਤੇ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

ਇਸ ਪੋਸਟ ’ਤੇ ਹਾਰਦਿਕ ਦੇ ਭਰਾ ਕਰੁਣਾਲ ਪੰਡਯਾ ਨੇ ਵੀ ਹਾਰਟ ਇਮੋਜੀ ਬਣਾ ਕੇ ਪ੍ਰਤੀਕਿਰਿਆ ਦਿੱਤੀ ਹੈ। ਇਸ ਦੇ ਨਾਲ ਹੀ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਇਸ ਵੀਡੀਓ ਨੂੰ ਹੁਣ ਤੱਕ ਦੀ ਸਭ ਤੋਂ ਵਧੀਆ ਵੀਡੀਓ ਦੱਸਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਸਟਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ ਅਤੇ ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਨੇ ਵੀ ਫ਼ਿਲਮ ‘ਪੁਸ਼ਪਾ’ ਦੇ ਮਸ਼ਹੂਰ ਹੁੱਕ ਸਟੈਪ ’ਤੇ ਵੀਡੀਓ ਬਣਾਈ ਸੀ ਅਤੇ ਇਸ ਨੂੰ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਸੀ।

ਇਹ ਵੀ ਪੜ੍ਹੋ: ਯੁਵਰਾਜ ਸਿੰਘ ਨੂੰ ਪਿਤਾ ਬਣਨ 'ਤੇ ਹਰਭਜਨ ਨੇ ਵੱਖਰੇ ਅੰਦਾਜ਼ 'ਚ ਦਿੱਤੀਆਂ ਮੁਬਾਰਕਾਂ


author

cherry

Content Editor

Related News