ਹਾਰਦਿਕ ਪੰਡਯਾ ਦੇ ਘਰ ਗੂੰਜੀਆਂ ਖੁਸ਼ੀਆਂ ਦੀਆਂ ਕਿਲਕਾਰੀਆਂ, ਆਇਆ ਨੰਨ੍ਹਾ ਮਹਿਮਾਨ

Thursday, Jul 30, 2020 - 04:42 PM (IST)

ਹਾਰਦਿਕ ਪੰਡਯਾ ਦੇ ਘਰ ਗੂੰਜੀਆਂ ਖੁਸ਼ੀਆਂ ਦੀਆਂ ਕਿਲਕਾਰੀਆਂ, ਆਇਆ ਨੰਨ੍ਹਾ ਮਹਿਮਾਨ

ਸਪੋਰਟਸ ਡੈਸਕ– ਭਰਾਤੀ ਕ੍ਰਿਕਟ ਟੀਮ ਦੇ ਦਿੱਗਜ ਖਿਡਾਰੀ ਹਾਰਦਿਕ ਪੰਡਯਾ ਪਿਤਾ ਬਣ ਗਏ ਹਨ। ਉਨ੍ਹਾਂ ਦੇ ਘਰ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਗੂੰਜ ਉਠੀਆਂ ਹਨ। ਪੰਡਯਾ ਦੀ ਪਤਨੀ ਨਤਾਸ਼ਾ ਸਟੈਨਕੋਵਿਕ ਨੇ ਬੇਟੇ ਨੂੰ ਜਨਮ ਦਿੱਤਾ ਹੈ। ਹਾਰਦਿਕ ਦੇ ਘਰ ਨੰਨ੍ਹੇ ਮਹਿਮਾਨ ਦੇ ਆਉਣ ’ਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ’ਚ ਹੋਈ ਤਾਲਾਬੰਦੀ ਦੌਰਾਨ ਹਾਰਦਿਕ ਅਤੇ ਨਤਾਸ਼ਾ ਨੇ ਵਿਆਹ ਕਰ ਲਿਆ ਸੀ। ਕੁਝ ਹੀ ਮਹੀਨਿਆਂ ਬਾਅਦ ਦੋਵਾਂ ਨੇ ਦੱਸਿਆ ਕਿ ਉਹ ਦਲਦੀ ਹੀ ਮਾਤਾ-ਪਿਤਾ ਬਣਨ ਵਾਲੇ ਹਨ। 

ਦਰਅਸਲ, ਪੰਡਯਾ ਨੇ ਆਪਣੇ ਟਵਿਟਰ ਹੈਂਡਲ ’ਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ- We are blessed with our baby boy। ਦੱਸ ਦੇਈਏ ਕਿ ਹਾਰਦਿਕ ਨੇ ਆਪਣੀ ਪੋਸਟ ’ਚ ਆਪਣੇ ਬੇਟੇ ਦੇ ਹੱਥ ਦੀ ਤਸਵੀਰ ਵੀ ਸਾਂਝੀ ਕੀਤੀ ਹੈ। 

 

ਹਾਰਦਿਕ ਦੇ ਕ੍ਰਿਕਟ ਕਰੀਏ ’ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਹੁਣ ਤਕ 11 ਟੈਸਟ ਮੈਚਾਂ ਦੀਆਂ 18 ਪਾਰੀਆਂ ’ਚ 532 ਦੌੜਾਂ ਬਣਾਈਆਂ ਹਨ। ਜਿਸ ਵਿਚ ਇਕ ਸੈਂਕੜਾਂ ਅਤੇ 4 ਅਰਧ ਸੈਂਕੜੇ ਸ਼ਾਮਲ ਹਨ। ਵਨ-ਡੇ ਦੀ ਗੱਲ ਕਰੀਏ ਤਾਂ ਹਾਰਦਿਕ ਨੇ 54 ਮੈਚਾਂ ਦੀਆਂ 38 ਪਾਰੀਆਂ ’ਚ ਬੱਲੇਬਾਜ਼ੀ ਕਰਦੇ ਹੋਏ 29.9 ਦੀ ਔਸਤ ਨਾਲ 957 ਦੌੜਾਂ ਬਣਾਈਆਂ ਹਨ। ਇਸ ਵਿਚ 4 ਅਰਧ ਸੈਂਕੜੇ ਵੀ ਸ਼ਾਮਲ ਹਨ। ਟੀ-20 ਦੀ ਗੱਲ ਕਰੀਏ ਤਾਂ ਇਸ ਖਿਡਾਰੀ ਨੇ 40 ਮੈਚਾਂ ਦੀਆਂ 25 ਪਾਰੀਆਂ ’ਚ 310 ਦੌੜਾਂ ਬਣਾਈਆਂ ਹਨ।


author

Rakesh

Content Editor

Related News