ਹਾਰਦਿਕ ਪੰਡਯਾ ਆਈ. ਪੀ. ਐੱਲ. ਤੋਂ ਪਹਿਲਾਂ ਫਿੱਟਨੈਸ ਟੈਸਟ ਲਈ ਐੱਨ. ਸੀ. ਏ. ਪੁੱਜੇ

03/14/2022 7:25:58 PM

ਨਵੀਂ ਦਿੱਲੀ- ਹਾਰਦਿਕ ਪੰਡਯਾ ਬੈਂਗਲੁਰੂ 'ਚ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) 'ਚ ਪੁੱਜੇ ਜਿੱਥੇ ਉਹ ਅਗਲੇ ਦੋ ਦਿਨਾਂ 'ਚ ਫਿੱਟਨੈਸ ਟੈਸਟ ਤੋਂ ਗੁਜ਼ਰਨਗੇ ਤਾਂ ਜੋ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਗੁਜਰਾਤ ਟਾਈਟਨਸ ਦੀ ਅਗਵਾਈ ਲਈ ਹਰੀ ਝੰਡੀ ਮਿਲ ਜਾਵੇ। ਫਿੱਟਨੈਸ ਟੈਸਟ ਦੇ ਦਰਮਿਆਨ ਸਭ ਤੋਂ ਦਿਲਚਸਪ ਪਹਿਲੂ ਇਹ ਹੋਵੇਗਾ ਕਿ ਇਸ 28 ਸਾਲਾ ਖਿਡਾਰੀ ਨੂੰ ਲੁਭਾਉਣੀ ਲੀਗ 'ਚ ਆਪਣੀ ਟੀਮ ਲਈ ਪੂਰੀ ਤਰ੍ਹਾਂ ਨਾਲ ਕੂਹਣੀ ਮੋੜ ਕੇ ਗੇਂਦਬਾਜ਼ੀ ਕਰਨ ਦੀ ਮਨਜ਼ੂਰੀ ਮਿਲਦੀ ਹੈ ਜਾਂ ਨਹੀਂ। 

ਗੁਜਰਾਤ ਟਾਈਟਨਸ ਦੀ ਟੀਮ 28 ਮਾਰਚ ਤੋਂ ਲਖਨਊ ਸੁਪਰਜਾਇੰਟਸ ਦੇ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਸੂਤਰ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਕਿਹਾ, 'ਹਾਰਦਿਕ ਅਗਲੇ ਦੋ ਦਿਨਾਂ ਤਕ ਐੱਨ. ਸੀ. ਏ. 'ਚ ਹੋਣਗੇ ਤੇ ਕਈ ਤਰ੍ਹਾਂ ਦੇ ਫਿੱਟਨੈਸ ਟੈਸਟ ਤੋਂ ਗੁਜ਼ਰਨਗੇ। ਉਹ ਕੇਂਦਰੀ ਕਰਾਰ ਪ੍ਰਾਪਤ ਕ੍ਰਿਕਟਰ ਹਨ ਤੇ ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ 'ਚ ਟੀ-20 ਵਿਸ਼ਵ ਕੱਪ ਦੇ ਬਾਅਦ ਕੋਈ ਕ੍ਰਿਕਟ ਨਹੀਂ ਖੇਡਿਆ ਹੈ। 

ਉਨ੍ਹਾਂ ਕਿਹਾ ਕਿ ਹਾਰਦਿਕ ਲਈ ਫਿੱਟਨੈਸ ਟੈਸਟ ਪਾਸ ਕਰਨਾ ਜ਼ਰੂਰੀ ਹੋਵੇਗਾ ਕਿਉਂਕਿ ਹੁਣ ਇਹ ਪਿਛਲੇ ਕੁਝ ਸਮੇਂ ਤੋਣ ਲਾਜ਼ਮੀ ਹੋ ਗਿਆ ਹੈ। ਪਿਛਲੇ ਸਾਲ ਸ਼੍ਰੇਅਸ ਅਈਅਰ ਵੀ ਮੋਢੇ ਦੀ ਸੱਟ ਕਾਰਨ ਆਈ. ਪੀ .ਐੱਲ. 'ਚ ਖੇਡਣ ਤੋਂ ਪਹਿਲਾਂ ਫਿੱਟਨੈਸ ਟੈਸਟ ਦੇ ਲਈ ਹਾਜ਼ਰ ਹੋਏ ਸਨ। ਰਾਸ਼ਟਰੀ ਟੀਮ ਤੇ ਐੱਨ. ਸੀ. ਏ. ਚਿਕਿਤਸਾ ਸਟਾਫ ਹਮੇਸ਼ਾ ਆਪਣੇ ਕੇਂਦਰੀ ਕਰਾਰ ਪ੍ਰਾਪਤ ਖਿਡਾਰੀਆਂ 'ਤੇ ਨਜ਼ਰ ਰਖਦਾ ਹੈ ਤੇ ਪਤਾ ਲੱਗਾ ਹੈ ਕਿ ਟਾਈਟਨਸ ਦੇ ਬੜੌਦਾ 'ਚ ਪੰਜ ਰੋਜ਼ਾ ਟ੍ਰੇਨਿੰਗ ਕੈਂਪ ਦੇ ਦੌਰਾਨ ਹਾਰਦਿਕ ਨੇ ਦੋ ਤਿੰਨ ਸੈਸ਼ਨ ਦੇ ਦੌਰਾਨ ਗੇਂਦਬਾਜ਼ੀ ਕੀਤੀ ਸੀ। 


Tarsem Singh

Content Editor

Related News