ਹਾਰਦਿਕ ਪੰਡਯਾ ਲਈ ''ਮੁਸੀਬਤ'' ਬਣੇ ਕਪਿਲ ਦੇਵ

08/20/2018 5:28:27 PM

ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਦੇ ਆਲਰਾਊਡਰ ਹਾਰਦਿਕ ਪੰਡਯਾ ਦਾ ਕਹਿਣਾ ਹੈ ਕਿ ਉਹ ਦਿੱਗਜਾਂ 'ਚ ਸ਼ੁਮਾਰ ਕਪਿਲ ਦੇਵ ਨਾਲ ਆਪਣੀ ਤੁਲਨਾ ਨਹੀਂ ਕਰਨਾ ਚਾਹੁੰਦੇ। ਹਾਰਦਿਕ ਚਾਹੁੰਦੇ ਹਨ ਕਿ ਦੁਨੀਆ ਉਨ੍ਹਾਂ ਨੂੰ ਉਨ੍ਹਾਂ ਦੇ ਨਾਂ ਨਾਲ ਹੀ ਜਾਣੇ ਅਤੇ ਉਹ ਕਪਿਲ ਨਹੀਂ ਬਣਨਾ ਚਾਹੁੰਦੇ। ਇੰਗਲੈਂਡ ਖਿਲਾਫ ਹਾਰਦਿਕ ਨੇ ਦੂਜੇ ਦਿਨ 28 ਦੌੜਾਂ ਦੇ ਕੇ ਮੇਜ਼ਬਾਨ ਟੀਮ ਦੀ ਪਹਿਲੀ ਪਾਰੀ 'ਚ ਪੰਜ ਵਿਕਟਾਂ ਲਈਆਂ ਸਨ। ਅਜਿਹੇ 'ਚ ਦੂਜੇ ਦਿਨ ਆਪਣੇ ਪ੍ਰਦਰਸ਼ਨ ਤੋਂ ਬਾਅਦ ਪੰਡਯਾ ਨੇ ਕਿਹਾ ਕਿ ਦੂਜੇ ਖਿਡਾਰੀਆਂ ਨਾਲ ਆਪਣੀ ਤੁਲਨਾ ਨਾਲ ਥੱਕ ਗਏ ਹਨ।

ਹਾਰਦਿਕ ਨੇ ਕਿਹਾ,'ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਤੁਸੀਂ ਇਕ ਖਿਡਾਰੀ ਦੀ ਤੁਲਨਾ ਦੂਜੇ ਨਾਲ ਕਰਦੇ ਹੋ ਅਤੇ ਅਚਾਨਕ ਜੇਕਰ ਕੁਝ ਗਲਤ ਹੋ ਜਾਂਦਾ ਹੈ, ਤਾਂ ਲੋਕ ਕਹਿੰਦੇ ਹਨ ਕਿ ਇਹ ਤਾਂ ਕਪਿਲ ਦੀ ਤਰ੍ਹਾਂ ਨਹੀਂ ਹੈ। ਮੈਂ ਕਦੀ ਵੀ ਕਪਿਲ ਨਹੀਂ ਬਣਨਾ ਚਾਹੁੰਦਾ। ਮੈਨੂੰ ਹਾਰਦਿਕ ਪੰਡਯਾ ਹੀ ਰਹਿਣ ਦਿਓ। ਮੈਂ ਆਪਣੀ ਪਛਾਣ ਦੇ ਨਾਲ ਹੀ ਖੁਸ਼ ਹਾਂ। ਭਾਰਤੀ ਟੀਮ ਦੇ ਆਲਰਾਊਂਡਰ ਨੇ ਕਿਹਾ,' ਮੈਂ ਹਜੇ ਤੱਕ ਆਪਣੇ ਕਰੀਅਰ 'ਚ 40 ਵਨ ਡੇ, 10 ਟੈਸਟ ਮੈਚ ਖੇਡੇ ਹਨ ਅਤੇ ਮੈਂ ਹੁਣ ਵੀ ਹਾਰਦਿਕ ਹੀ ਹਾਂ, ਕਪਿਲ ਨਹੀਂ ਹਾਂ। ਉਸ ਯੁੱਗ 'ਚ ਕਈ ਦਿੱਗਜ ਨਿਕਲੇ । ਅਜਿਹੇ 'ਚ ਮੈਨੂੰ ਹਾਰਦਿਕ ਹੀ ਰਹਿਣ ਦਿਓ। ਕਿਸੇ ਹੋਰ ਨਾਲ ਮੇਰੀ ਤੁਲਨਾ ਕਰਨਾ ਬੰਦ ਕਰੋ। ਜੇਕਰ ਤੁਸੀਂ ਮੇਰੀ ਤੁਲਨਾ ਬੰਦ ਕਰ ਦਿਓਗੇ, ਤਾਂ ਮੈਨੂੰ ਖੁਸ਼ੀ ਹੋਵੇਗੀ' ਤੁਹਾਨੂੰ ਦੱਸ ਦਈਏ ਕਿ ਟੈਸਟ ਤੋਂ ਪਹਿਲਾਂ ਵੈਸਟਇੰਡੀਜ਼ ਦੇ ਦਿੱਗਜ ਗੇਂਦਬਾਜ਼ ਮਾਈਕਲ ਹੋਲਡਿੰਗ ਨੇ ਪੰਡਯਾ ਨੂੰ ਲੈ ਕੇ ਸਵਾਲ ਚੁੱਕੇ ਸਨ ਅਤੇ ਇਹ ਕਿਹਾ ਸੀ ਕਿ ਉਹ ਫਿਲਹਾਲ ਟੈਸਟ ਆਲਰਾਊਂਡਰ ਦੇ ਤੌਰ 'ਤੇ ਟੀਮ 'ਚ ਫਿੱਟ ਨਹੀਂ ਬੈਠਦੇ।


Related News