ਸਰਜਰੀ ਤੋਂ ਬਾਅਦ ਟੀਮ ਇੰਡੀਆ ''ਚ ਵਾਪਸੀ ''ਤੇ ਹਾਰਦਿਕ ਨੇ ਦਿੱਤਾ ਵੱਡਾ ਬਿਆਨ

12/10/2019 3:51:43 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਛੇਤੀ ਹੀ ਤੁਹਾਨੂੰ ਟੀਮ 'ਚ ਖੇਡਦੇ ਦਿਖ ਸਕਦੇ ਹਨ। ਦੱਸ ਦਈਏ ਕਿ ਆਪਣੀ ਪਿੱਠ ਦੀ ਸਰਜਰੀ ਤੋਂ ਬਾਅਦ ਪੰਡਯਾ ਦਾ ਟੀਚਾ ਹਰ ਹਾਲ 'ਚ ਅਗਲੇ ਸਾਲ ਆਸਟਰੇਲੀਆ 'ਚ ਹੋਣ ਵਾਲਾ ਟੀ-20 ਵਰਲਡ ਕੱਪ ਖੇਡਣਾ ਹੈ। ਪੰਡਯਾ ਨੇ ਦੱਸਿਆ ਕਿ ਨਿਊਜ਼ੀਲੈਂਡ ਸੀਰੀਜ਼ ਦੇ ਮੱਧ ਤਕ ਉਹ ਭਾਰਤੀ ਟੀਮ 'ਚ ਵਾਪਸੀ ਦੀ ਕੋਸ਼ਿਸ਼ ਕਰਨਗੇ।
PunjabKesari
ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਹਾਰਦਿਕ ਪੰਡਯਾ ਨੇ ਕਿਹਾ, ''ਸਰਜਰੀ ਤੋਂ ਬਾਅਦ ਖੇਡਣ ਲਈ ਵਾਪਸੀ ਕਰਨਾ ਸੌਖਾ ਨਹੀਂ ਹੁੰਦਾ ਹੈ ਪਰ ਸਾਰੇ ਇਸ ਦਿਸ਼ਾ 'ਚ ਕੰਮ ਕਰ ਰਹੇ ਹਨ। ਤੁਸੀਂ ਆਪਣੀਆਂ ਸੱਟਾਂ 'ਤੇ ਕੰਟਰੋਲ ਨਹੀਂ ਕਰ ਸਕਦੇ। ਹੁਣ 4-5 ਸਾਲ ਖੇਡਣ ਦੇ ਬਾਅਦ ਮੈਨੂੰ ਪਤਾ ਲਗ ਚੁੱਕਾ ਹੈ ਕਿ ਤੁਸੀਂ ਕਿੰਨਾ ਵੀ ਬਚਣ ਦੀ ਕੋਸ਼ਿਸ਼ ਕਰੋ, ਜਾਂ ਮਿਹਨਤ ਕਰੋ ਪਰ ਤੁਸੀਂ ਇਸ ਤੋਂ ਬਚ ਨਹੀਂ ਸਕਦੇ।''
PunjabKesari
ਪੰਡਯਾ ਨੇ ਅੱਗੇ ਕਿਹਾ, ''ਇਹ ਇਕ ਖਿਡਾਰੀ ਦੇ ਜੀਵਨ ਦਾ ਹਿੱਸਾ ਹੁੰਦਾ ਹੈ। ਤੁਸੀਂ ਕਦੀ ਨਹੀਂ ਕਹਿ ਸਕਦੇ ਹੋ ਕਿ ਮੈਨੂੰ ਹੁਣ ਸੱਟ ਨਹੀਂ ਲੱਗੇਗੀ। ਮੈਂ ਬਸ ਹੁਣ ਮਜ਼ਬੂਤੀ ਨਾਲ ਵਾਪਸੀ ਦੇ ਬਾਰੇ 'ਚ ਸੋਚ ਰਿਹਾ ਹਾਂ।'' ਜ਼ਿਕਰਯੋਗ ਹੈ ਪੰਡਯਾ ਛੇਤੀ ਹੀ ਟੀਮ ਇੰਡੀਆ 'ਚ ਵਾਪਸੀ ਕਰ ਸਕਦੇ ਹਨ। ਹਾਲਾਂਕਿ ਉਹ ਆਪਣੀ ਪਿੱਠ ਦਰਦ ਦੀ ਸਮੱਸਿਆ ਤੋਂ ਉਭਰ ਆਏ ਹਨ। ਉਨ੍ਹਾਂ ਨੂੰ ਸਰਜਰੀ ਦੇ ਬਾਅਦ ਅਕਸਰ ਜਿਮ 'ਚ ਪਸੀਨਾ ਵਹਾਉਂਦਿਆ ਦੇਖਿਆ ਗਿਆ ਹੈ।''


Tarsem Singh

Content Editor

Related News