ਹਾਰਦਿਕ ਪੰਡਿਆ ਦਾ ICC ਰੈਂਕਿੰਗ ''ਚ ਧਮਾਕਾ, T20 ''ਚ ਬਣੇ ਆਲਰਾਊਂਡਰ ਕਿੰਗ

Wednesday, Jul 03, 2024 - 04:48 PM (IST)

ਹਾਰਦਿਕ ਪੰਡਿਆ ਦਾ ICC ਰੈਂਕਿੰਗ ''ਚ ਧਮਾਕਾ, T20 ''ਚ ਬਣੇ ਆਲਰਾਊਂਡਰ ਕਿੰਗ

ਸਪੋਰਟਸ ਡੈਸਕ- ਹਾਰਦਿਕ ਪੰਡਯਾ ਨੇ ਇਤਿਹਾਸ ਰਚ ਦਿੱਤਾ ਹੈ। ਉਹ ਆਲਰਾਊਂਡਰਾਂ ਦੀ ਟੀ-20 ਰੈਂਕਿੰਗ 'ਚ ਸਿਖਰ 'ਤੇ ਰਹਿਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਪੰਡਯਾ ਨੇ ਟੀ-20 ਵਿਸ਼ਵ ਕੱਪ 2024 ਵਿੱਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਫਾਈਨਲ 'ਚ ਦੱਖਣੀ ਅਫਰੀਕਾ ਖਿਲਾਫ ਘਾਤਕ ਗੇਂਦਬਾਜ਼ੀ ਕੀਤੀ ਸੀ। ਜੇਕਰ ਟੀ-20 ਰੈਂਕਿੰਗ 'ਚ ਸਿਖਰ 'ਤੇ ਪਹੁੰਚੇ ਭਾਰਤੀਆਂ ਦੀ ਗੱਲ ਕਰੀਏ ਤਾਂ ਇਸ ਸੂਚੀ 'ਚ ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ ਅਤੇ ਜਸਪ੍ਰੀਤ ਬੁਮਰਾਹ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਰੈਂਕਿੰਗ 'ਚ ਭਾਰਤੀ ਖਿਡਾਰੀ ਸਿਖਰ 'ਤੇ ਪਹੁੰਚ ਗਏ ਹਨ। ਪਰ ਪੰਡਯਾ ਆਲਰਾਊਂਡਰਾਂ ਦੀ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਹੈ।
ਪੰਡਯਾ ਸ਼੍ਰੀਲੰਕਾ ਦੇ ਖਿਡਾਰੀ ਵਾਨਿੰਦੂ ਹਸਾਰੰਗਾ ਦੇ ਨਾਲ ਸਾਂਝੇ ਤੌਰ 'ਤੇ ਟੀ-20 ਆਲਰਾਊਂਡਰਾਂ ਦੀ ਰੈਂਕਿੰਗ 'ਚ ਸਿਖਰ 'ਤੇ ਹਨ। ਪੰਡਯਾ ਅਤੇ ਹਸਾਰੰਗਾ ਨੂੰ 222 ਰੇਟਿੰਗ ਮਿਲੀ ਹੈ। ਮਾਰਕਸ ਸਟੋਇਨਿਸ ਇਸ ਸੂਚੀ ਵਿਚ ਤੀਜੇ ਨੰਬਰ 'ਤੇ ਹਨ। ਉਨ੍ਹਾਂ ਨੂੰ ਇਕ ਸਥਾਨ ਦਾ ਫ਼ਾਇਦਾ ਹੋਇਆ ਹੈ। ਜਦਕਿ ਪੰਡਯਾ ਨੂੰ ਦੋ ਸਥਾਨਾਂ ਦਾ ਫਾਇਦਾ ਹੋਇਆ ਹੈ। ਜ਼ਿੰਬਾਬਵੇ ਦੇ ਖਿਡਾਰੀ ਸਿਕੰਦਰ ਰਜ਼ਾ ਚੌਥੇ ਨੰਬਰ 'ਤੇ ਹਨ। ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਖਿਡਾਰੀ ਸ਼ਾਕਿਬ ਅਲ ਹਸਨ ਪੰਜਵੇਂ ਨੰਬਰ 'ਤੇ ਹਨ।
ਟੀ-20 ਰੈਂਕਿੰਗ 'ਚ ਚੋਟੀ 'ਤੇ ਪਹੁੰਚਣ ਵਾਲੇ ਭਾਰਤੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਪੰਡਯਾ ਤੋਂ ਪਹਿਲਾਂ ਕੁਲ 5 ਖਿਡਾਰੀ ਅਜਿਹਾ ਕਰ ਚੁੱਕੇ ਹਨ। ਗੌਤਮ ਗੰਭੀਰ, ਕੋਹਲੀ ਅਤੇ ਸੂਰਿਆ ਬੱਲੇਬਾਜ਼ੀ ਰੈਂਕਿੰਗ 'ਚ ਸਿਖਰ 'ਤੇ ਪਹੁੰਚ ਗਏ ਹਨ। ਜਦਕਿ ਜਸਪ੍ਰੀਤ ਬੁਮਰਾਹ ਅਤੇ ਰਵੀ ਬਿਸ਼ਨੋਈ ਗੇਂਦਬਾਜ਼ੀ ਰੈਂਕਿੰਗ 'ਚ ਸਿਖਰ 'ਤੇ ਪਹੁੰਚ ਗਏ ਹਨ। ਉਥੇ ਹੀ ਹਾਰਦਿਕ ਪੰਡਯਾ ਸਿਖਰ 'ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਆਲਰਾਊਂਡਰ ਹਨ।
ਦੱਸ ਦੇਈਏ ਕਿ ਪੰਡਯਾ ਨੇ ਦੱਖਣੀ ਅਫਰੀਕਾ ਖਿਲਾਫ ਫਾਈਨਲ ਮੈਚ 'ਚ 20 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ। ਪੰਡਯਾ ਨੇ ਇੰਗਲੈਂਡ ਖਿਲਾਫ 23 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਆਸਟ੍ਰੇਲੀਆ ਵਿਰੁੱਧ 27 ਅਜੇਤੂ ਦੌੜਾਂ ਬਣਾਈਆਂ। ਪੰਡਯਾ ਨੇ ਬੰਗਲਾਦੇਸ਼ ਖਿਲਾਫ ਆਲਰਾਊਂਡਰ ਪ੍ਰਦਰਸ਼ਨ ਦਿਖਾਇਆ। ਉਨ੍ਹਾਂ ਨੇ ਅਜੇਤੂ 50 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਇੱਕ ਵਿਕਟ ਵੀ ਲਈ ਸੀ।


author

Aarti dhillon

Content Editor

Related News