ਫਿੱਟਨੈਸ ਟੈਸਟ ''ਚ ਫੇਲ ਹੋਣ ਕਾਰਨ ਨਿਊਜ਼ੀਲੈਂਡ ਦੌਰੇ ਤੋਂ ਬਾਹਰ ਹੋਏ ਹਾਰਦਿਕ ਪੰਡਯਾ

02/01/2020 2:27:46 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਨਿਊਜ਼ੀਲੈਂਡ 'ਚ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਸ਼ਨੀਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਫਿੱਟਨੈਸ ਦੀ ਸਮੱਸਿਆ ਨਾਲ ਜੂਝ ਰਹੇ ਹਾਰਦਿਕ ਦੇ ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਪਹਿਲਾਂ ਫਿੱਟ ਹੋਣ ਦੀ ਉਮੀਦ ਸੀ ਪਰ ਉਹ ਫਿੱਟਨੈਸ ਟੈਸਟ 'ਚ ਅਸਫਲ ਰਹੇ।
PunjabKesari
ਹਾਰਦਿਕ ਬਾਰੇ ਦਸਦੇ ਹੋਏ ਹੋਏ ਬੀ. ਸੀ. ਸੀ. ਆਈ. ਨੇ ਦੱਸਿਆ ਕਿ ਪੰਡਯਾ ਨੇ ਲੰਡਨ 'ਚ ਕਮਰ ਦੀ ਸਰਜਰੀ ਕਰਾਈ ਸੀ ਅਤੇ ਐੱਨ. ਸੀ. ਏ. ਦੇ ਮੁੱਖ ਫਿਜ਼ੀਓ ਆਸ਼ੀਸ਼ ਕੌਸ਼ਿਕ ਦੀ ਦੇਖ-ਰੇਖ 'ਚ ਹਨ। ਭਾਰਤ ਨੂੰ ਨਿਊਜ਼ੀਲੈਂਡ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਪਹਿਲਾ ਟੈਸਟ ਮੈਚ 21 ਤੋਂ 25 ਫਰਵਰੀ ਵਿਚਾਲੇ ਵੇਲਿੰਗਟਨ 'ਚ ਖੇਡਿਆ ਜਾਣਾ ਹੈ। ਦੂਜਾ ਮੁਕਾਬਲਾ 29 ਫਰਵਰੀ ਤੋਂ 4 ਮਾਰਚ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਕ੍ਰਾਈਸਟਚਰਚ 'ਚ ਹੋਵੇਗਾ। ਭਾਰਤੀ ਟੀ-20 ਅਤੇ ਵਨ-ਡੇ ਸੀਰੀਜ਼ ਲਈ ਹਾਰਦਿਕ ਪੰਡਯਾ ਦੀ ਚੋਣ ਹੋਣ ਦੀ ਉਮੀਦ ਸੀ।


Tarsem Singh

Content Editor

Related News