ਅਸ਼ਲੀਲ ਟਿੱਪਣੀ ਵਿਵਾਦ : ਪੰਡਯਾ ਅਤੇ ਕੇ.ਐੱਲ. ਰਾਹੁਲ ''ਤੇ ਲੱਗ ਸਕਦਾ ਹੈ 2 ਵਨ ਡੇ ਮੈਚਾਂ ਦਾ ਬੈਨ

Thursday, Jan 10, 2019 - 04:52 PM (IST)

ਅਸ਼ਲੀਲ ਟਿੱਪਣੀ ਵਿਵਾਦ : ਪੰਡਯਾ ਅਤੇ ਕੇ.ਐੱਲ. ਰਾਹੁਲ ''ਤੇ ਲੱਗ ਸਕਦਾ ਹੈ 2 ਵਨ ਡੇ ਮੈਚਾਂ ਦਾ ਬੈਨ

ਨਵੀਂ ਦਿੱਲੀ— ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਦੇ ਪ੍ਰਮੁੱਖ ਵਿਨੋਦ ਰਾਏ ਨੇ ਭਾਰਤੀ ਖਿਡਾਰੀ ਹਾਰਦਿਕ ਪੰਡਯਾ ਅਤੇ ਲੋਕੇਸ਼ ਰਾਹੁਲ 'ਤੇ ਟੀਵੀ ਸ਼ੋਅ ਦੇ ਦੌਰਾਨ ਮਹਿਲਾਵਾਂ 'ਤੇ ਵਿਵਾਦਗ੍ਰਸਤ ਟਿੱਪਣੀ ਲਈ ਵੀਰਵਾਰ ਨੂੰ ਦੋ ਵਨ ਡੇ ਮੈਚਾਂ ਦੀ ਪਾਬੰਦੀ ਦੀ ਸਿਫਾਰਸ਼ ਕੀਤੀ ਪਰ ਸਾਥੀ ਮੈਂਬਰ ਡਾਇਨਾ ਇਡੁਲਜੀ ਨੇ ਇਹ ਮਾਮਲਾ ਬੀ.ਸੀ.ਸੀ.ਆਈ. ਦੀ ਕਾਨੂੰਨੀ ਬ੍ਰਾਂਚ ਦੇ ਕੋਲ ਭੇਜਿਆ ਹੈ। 

ਪੰਡਯਾ ਦੀ ਟਿੱਪਣੀ ਨੂੰ ਮਹਿਲਾ ਵਿਰੋਧੀ ਅਤੇ ਸੈਕਸਸਿਟ ਕਰਾਰ ਦਿੱਤਾ ਗਿਆ ਅਤੇ ਚਾਰੇ ਪਾਸਿਓਂ ਉਨ੍ਹਾਂ ਦੀ ਆਲੋਚਨਾ ਹੋਣ ਲੱਗੀ ਜਿਸ ਕਰਕੇ ਸੀ.ਓ.ਏ. ਨੂੰ ਬੁੱਧਵਾਰ ਨੂੰ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ। ਇਸ ਆਲਰਾਊਂਡਰ ਨੇ ਇਸ ਦੇ ਜਵਾਬ 'ਚ ਕਿਹਾ ਕਿ ਉਹ ਨਿਮਰਤਾ ਨਾਲ ਮੁਆਫੀ ਮੰਗਦੇ ਹਨ ਅਤੇ ਉਹ ਦੁਬਾਰਾ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਕਰਨਗੇ। 
PunjabKesari
ਰਾਏ ਨੇ ਕਿਹਾ, ''ਮੈਂ ਹਾਰਦਿਕ ਦੇ ਜਵਾਬ ਨਾਲ ਇਤਫਾਕ ਨਹੀਂ ਰਖਦਾ ਅਤੇ ਮੈਂ ਦੋਹਾਂ ਖਿਡਾਰੀਆਂ ਲਈ ਦੋ ਮੈਚਾਂ ਦੀ ਪਾਬੰਦੀ ਦੀ ਸਿਫਾਰਸ਼ ਕੀਤੀ ਹੈ। ਹਾਲਾਂਕਿ ਅੰਤਿਮ ਫੈਸਲਾ ਉਦੋਂ ਲਿਆ ਜਾਵੇਗਾ ਜਦੋਂ ਡਾਇਨਾ ਇਸ ਦੀ ਇਜਾਜ਼ਤ ਦੇ ਦੇਵੇਗੀ। ਭਾਰਤ ਸ਼ਨੀਵਾਰ ਤੋਂ ਆਸਟਰੇਲੀਆ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੇਗਾ। ਰਾਏ ਨੇ ਕਿਹਾ ਕਿ ਡਾਇਨਾ ਨੇ ਕਾਨੂੰਨੀ ਰਾਏ ਮੰਗੀ ਹੈ ਕਿ ਇਨ੍ਹਾਂ ਦੋਹਾਂ 'ਤੇ ਪਾਬੰਦੀ ਲਗ ਸਕਦੀ ਹੈ। ਇਸ ਲਈ ਇਹ ਫੈਸਲਾ ਉਦੋਂ ਹੀ ਲਿਆ ਜਾਵੇਗਾ ਜਦੋਂ ਉਹ ਆਪਣੀ ਇਜਾਜ਼ਤ ਦੇ ਦੇਵੇਗੀ। ਜਿੱਥੋਂ ਤਕ ਮੇਰਾ ਸਬੰਧ ਹੈ ਇਸ ਤਰ੍ਹਾਂ ਦੀਆਂ ਟਿੱਪਣੀਆਂ ਮੂਰਖਤਾਪੂਰਨ ਸਨ ਅਤੇ ਮੰਨਣਯੋਗ ਨਹੀਂ ਹਨ। ਪਤਾ ਲੱਗਾ ਹੈ ਕਿ ਇਡੁਲਜੀ ਨੇ ਬੀ.ਸੀ.ਸੀ.ਆਈ. ਦੇ ਕਾਰਜਕਾਰੀ ਪ੍ਰਧਾਨ ਸੀ.ਕੇ. ਖੰਨਾ, ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਅਤੇ ਖਜ਼ਾਨਚੀ ਅਨਿਰੁਧ ਚੌਧਰੀ ਤੋਂ ਇਸ ਮੁੱਦੇ 'ਤੇ ਰਾਏ ਮੰਗੀ ਹੈ।


author

Tarsem Singh

Content Editor

Related News