ਸ਼ੋਇਬ ਅਖਤਰ ਦੇ ਦੂਜੇ ਬੇਟੇ ਦੀ ਤਸਵੀਰ ''ਤੇ ਹਰਭਜਨ ਨੇ ਕੀਤਾ ਟ੍ਰੋਲ, ਕਿਹਾ- ਰਫਤਾਰ ਘੱਟ ਨਹੀਂ ਹੋਈ
Thursday, Nov 14, 2019 - 06:05 PM (IST)

ਸਪੋਰਟਸ ਡੈਸਕ : ਰਾਵਲਪਿੰਡੀ ਐਕਸਪ੍ਰੈਸ ਦੇ ਨਾਂ ਨਾਲ ਮਸ਼ਹੂਰ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਇਸ ਸਾਲ ਜੁਲਾਈ ਵਿਚ ਦੂਜੇ ਬੱਚੇ ਦੇ ਪਿਤਾ ਬਣੇ ਸੀ ਅਤੇ ਹਾਲ ਹੀ 'ਚ ਉਸ ਨੇ ਆਪਣੇ ਦੂਜੇ ਬੇਟੇ ਦੀ ਤਸਵੀਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਇਸ 'ਤੇ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਉਸ ਨੂੰ ਟ੍ਰੋਲ ਕਰ ਦਿੱਤਾ ਹੈ। ਅਖਤਰ ਨੇ 2014 ਵਿਚ ਰੂਬਾਬ ਖਾਨ ਦੇ ਨਾਲ ਤਸਵੀਰ ਸ਼ੇਅਰ ਕੀਤੀ ਸੀ ਅਤੇ 7 ਨਵੰਬਰ 2016 ਨੂੰ ਰੂਬਾਬ ਨੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ।
ਅਖਤਰ ਨੇ ਟਵਿੱਟਰ 'ਤੇ ਆਪਣੇ ਬੇਟੇ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਕਿ ਇਹ ਮੇਰੇ ਦੂਜੇ ਬੇਟੇ ਲਈ ਕਾਫੀ ਨਹੀਂ ਹੈ। ਉਸ ਨੂੰ ਅਸ਼ੀਰਵਾਦ ਦੇਵੋ। ਇਸ 'ਤੇ ਹਰਭਜਨ ਨੇ ਅਖਤਰ ਦੇ ਬੇਟੇ ਨੂੰ ਆਸ਼ੀਰਵਾਦ ਦਿੱਤਾ ਅਤੇ ਅਖਤਰ ਨੂੰ ਵਧਾਈ ਦਿੰਦਿਆਂ ਲਿਖਿਆ, ''ਸਪੀਡ ਘੱਟ ਨਹੀਂ ਹੋਈ ਪਾਜੀ।'' ਹਰਭਜਨ ਦੇ ਇਸ ਵਧਾਈ ਟਵੀਟ ਨੂੰ 14 ਹਜ਼ਾਰ ਲੋਕਾਂ ਨੇ ਲਾਈਕ ਕੀਤਾ ਹੈ ਅਤੇ 500 ਦੇ ਕਰੀਬ ਲੋਕਾਂ ਨੇ ਇਸ 'ਤੇ ਕੁਮੈਂਟ ਕਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ।