11 ਸਾਲ ਬਾਅਦ ਪਛਤਾਏ ਭੱਜੀ, ਕਿਹਾ-ਨਹੀਂ ਮਾਰਨਾ ਚਾਹੀਦਾ ਸੀ ਸ਼੍ਰੀਸੰਤ ਦੇ ਥੱਪੜ

01/22/2019 4:23:34 PM

ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਨੇ 11 ਸਾਲ ਬਾਅਦ 2008 ਦੇ ਆਈ. ਪੀ. ਐੱਲ. ਵਿਚ ਹੋਏ ਉਸ ਦੇ ਅਤੇ ਸ਼੍ਰੀਸੰਤ ਵਿਵਾਦ 'ਤੇ ਆਪਣੀ ਗੱਲ ਰੱਖੀ ਹੈ। ਸਾਲ 2008 ਦੇ ਆਈ. ਪੀ. ਐੱਲ. ਦੌਰਾਨ ਮੁੰਬਈ ਇੰਡੀਅਨਸ ਵਲੋਂ ਖੇਡ ਰਹੇ ਹਰਭਜਨ ਸਿੰਘ ਨੇ ਪੰਜਾਬ ਵਲੋਂ ਖੇਡ ਰਹੇ ਗੇਂਦਬਾਜ਼ ਸ਼੍ਰੀਸੰਤ ਨੂੰ ਮੈਦਾਨ 'ਤੇ ਥੱਪੜ ਲਾ ਦਿੱਤਾ ਸੀ। ਇਸ ਦੇ ਬਾਅਦ ਤੋਂ ਇਨ੍ਹਾਂ ਦੋਵਾਂ ਹੀ ਖਿਡਾਰੀਆਂ ਦੇ ਸਬੰਧ ਵਿਗੜਦੇ ਗਏ। ਇੰਨੇ ਸਾਲਾਂ ਬਾਅਦ ਹੁਣ ਹਰਭਜਨ ਸਿੰਘ ਨੂੰ ਆਪਣੀ ਗਲਤੀ 'ਤੇ ਪਛਤਾਵਾ ਹੋ ਰਿਹਾ ਹੈ। ਬਿਹਾਈਂਡ ਵੁਡਸ ਏਅਰ ਸ਼ੋਅ ਵਿਚ ਹਰਭਜਨ ਨੇ ਕਿਹਾ, ''ਸ਼੍ਰੀਸੰਤ ਅਤੇ ਮੇਰੇ ਵਿਚਾਲੇ ਜੋ ਕੁਝ ਵੀ ਹੋਇਆ ਹੇ ਸਹੀ ਨਹੀਂ ਸੀ। ਮੈਨੂੰ ਉਸ ਨੂੰ ਥੱਪੜ ਨਹੀਂ ਮਾਰਨਾ ਚਾਹੀਦਾ ਸੀ। ਜੇਕਰ ਮਨੁੱਖ ਦੇ ਕੋਲ ਆਪਣੇ ਪਾਸਟ ਵਿਚ ਜਾ ਕੇ ਗਲਤੀ ਸੁਧਾਰਨ ਦੀ ਸਮਰੱਥਾ ਹੁੰਦੀ ਤਾਂ ਮੈਂ ਇਸ ਗਲਤੀ ਨੂੰ ਸੁਧਾਰਨਾ ਚਾਹੁੰਗਾ। ਸ਼੍ਰੀਸੰਤ ਬਹੁਤ ਹੀ ਹੁਨਰਮੰਦ ਗੇਂਦਬਾਜ਼ ਰਹੇ ਹਨ, ਮੇਰੀਆਂ ਸ਼ੁਭਕਾਮਨਾਵਾਂ ਹਮੇਸ਼ਾ ਉਸ ਦੇ ਅਤੇ ਉਸ ਦੇ ਪਰਿਵਾਰ ਦੇ ਨਾਲ ਰਹਿਣਗੀਆਂ। ਭੱਜੀ ਨੇ ਅੱਗੇ ਕਿਹਾ, ''ਮੈਂ ਕੁਝ ਚੀਜ਼ਾਂ ਜ਼ਿੰਦਗੀ 'ਚ ਗਲਤ ਕੀਤੀਆਂ ਹਨ, ਉਨ੍ਹਾਂ ਵਿਚੋਂ ਇਕ ਸ਼੍ਰੀਸੰਤ ਦੇ ਥੱਪੜ ਮਾਰਨਾ ਵੀ ਹੈ।''

ਹਰਭਜਨ ਨੇ ਮਨਿਆ ਕਿ ਉਰਸ ਦੌਰਾਨ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਪਰ ਨਾਲ ਹੀ ਉਹ ਇਸ ਹਾਦਸੇ ਤੋਂ ਕਿਨਾਰਾ ਕਰ ਸ਼੍ਰੀਸੰਤ ਨੂੰ ਅਜੇ ਵੀ ਆਪਣੇ ਭਰਾ ਵਰਗਾ ਦੱਸਿਆ ਹੈ। ਦਸ ਦਈਏ ਨਕ ਕੁਝ ਦਿਨ ਪਹਿਲਾਂ ਸ਼੍ਰੀਸੰਤ ਨੇ ਬਿਗ ਬੌਸ ਸ਼ੋਅ ਦੌਰਾਨ ਇਸ ਮਾਮਲੇ ਨੂੰ ਲੈ ਕੇ ਕਿਹਾ ਸੀ ਕਿ ਉਸ ਦੇ 'ਹਾਰਡ ਲਕ ' ਕਹਿਣ 'ਤੇ ਭੱਜੀ ਭੜਕ ਗਏ ਸੀ। ਸ਼੍ਰੀਸੰਤ ਮੁਤਾਬਕ ਭੱਜੀ ਆਪਣੇ ਘਰੇਲੂ ਮੈਦਾਨ ਮੋਹਾਲੀ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਸੀ, ਜਿਸ ਨਾਲ ਉਹ ਨਾਰਾਜ਼ ਸੀ ਅਤੇ ਮੇਰਾ ਕੁਮੈਂਟ ਸੁਣ ਕੇ ਭੜਕ ਗਏ ਸੀ।


Related News