ਹਰਭਜਨ ਸਿੰਘ ਨੇ ਇਸ ਸੁਪਰਸਟਾਰ ਨੂੰ ਜਨਮਦਿਨ ਮੌਕੇ ਦਿੱਤਾ ਖ਼ਾਸ ਤੋਹਫ਼ਾ, ਛਾਤੀ ’ਤੇ ਬਣਵਾਇਆ ਟੈਟੂ

Monday, Dec 13, 2021 - 11:51 AM (IST)

ਹਰਭਜਨ ਸਿੰਘ ਨੇ ਇਸ ਸੁਪਰਸਟਾਰ ਨੂੰ ਜਨਮਦਿਨ ਮੌਕੇ ਦਿੱਤਾ ਖ਼ਾਸ ਤੋਹਫ਼ਾ, ਛਾਤੀ ’ਤੇ ਬਣਵਾਇਆ ਟੈਟੂ

ਮੁੰਬਈ : ਕਈ ਹੋਰਾਂ ਦੀ ਤਰ੍ਹਾਂ ਭਾਰਤ ਦੇ ਸਪਿਨਰ ਹਰਭਜਨ ਸਿੰਘ ਵੀ ਸੁਪਰਸਟਾਰ ਰਜਨੀਕਾਂਤ ਦੇ ਕੱਟੜ ਪ੍ਰਸ਼ੰਸਕ ਹਨ। ਐਤਵਾਰ ਨੂੰ ਰਜਨੀਕਾਂਤ ਦੇ 71ਵੇਂ ਜਨਮਦਿਨ ’ਤੇ ਹਰਭਜਨ ਸਿੰਘ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਥਲਾਈਵਾ ਲਈ ਸਾਂਝੀ ਕੀਤੀ ਪੋਸਟ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਇਕ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਨੂੰ ਆਪਣੀ ਛਾਤੀ ’ਤੇ ਖੱਬੇ ਪਾਸੇ ਬਣੇ ਰਜਨੀਕਾਂਤ ਦੇ ਇਕ (ਸ਼ਾਇਦ ਅਸਥਾਈ) ਟੈਟੂ ਨੂੰ ਫਲਾਂਟ ਕਰਦੇ ਹੋਏ ਦੇਖਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ : ਕੀ ਰਾਜਨੀਤੀ 'ਚ ਆ ਰਹੇ ਹਨ ਹਰਭਜਨ ਸਿੰਘ, ਪੰਜਾਬ ਚੋਣਾਂ ਤੋਂ ਪਹਿਲਾਂ ਕ੍ਰਿਕਟਰ ਨੇ ਦਿੱਤਾ ਇਹ ਜਵਾਬ

PunjabKesari

ਤਸਵੀਰ ਬਾਰੇ ਦੱਸਦੇ ਹੋਏ ਹਰਭਜਨ ਨੇ ਤਾਮਿਲ ਵਿਚ ਲਿਖਿਆ, ‘ਤੁਸੀਂ ਮੇਰੇ ਦਿਲ ਦੇ ਸੁਪਰਸਟਾਰ ਹੋ। ਤੁਸੀਂ 80 ਦੇ ਦਹਾਕੇ ਦੇ ਬਿੱਲਾ ਸੀ। ਤੁਸੀਂ 90 ਦੇ ਦਹਾਕੇ ਦੇ ਬਾਸ਼ਾ ਸੀ। ਸਿਨੇਮਾ ਦੇ ਇਕਲੌਤੇ ਸੁਪਰਸਟਾਰ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ।’ ਹਰਭਜਨ ਦੀ ਇਸ ਪੋਸਟ ਨੇ ਸੋਸ਼ਲ ਮੀਡੀਆ ਯੂਜ਼ਰਸ ਨੂੰ ਕਾਫ਼ੀ ਪ੍ਰਭਾਵਿਤ ਕੀਤਾ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਕਰਾਚੀ ’ਚ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ, ਦੂਰ ਤੱਕ ਖਿੱਲਰੇ ਮਿਲੇ ਲਾਸ਼ ਦੇ ਟੁਕੜੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News