ਆਲੋਚਨਾ ਕਰਨ ਵਾਲਿਆਂ ਨੂੰ ਹਰਭਜਨ ਸਿੰਘ ਦਾ ਤਿੱਖਾ ਜਵਾਬ, ਅਰਸ਼ਦੀਪ ਨੂੰ ਦੱਸਿਆ 'ਖ਼ਰਾ ਸੋਨਾ'

Tuesday, Sep 06, 2022 - 11:15 AM (IST)

ਆਲੋਚਨਾ ਕਰਨ ਵਾਲਿਆਂ ਨੂੰ ਹਰਭਜਨ ਸਿੰਘ ਦਾ ਤਿੱਖਾ ਜਵਾਬ, ਅਰਸ਼ਦੀਪ ਨੂੰ ਦੱਸਿਆ 'ਖ਼ਰਾ ਸੋਨਾ'

ਚੰਡੀਗੜ੍ਹ (ਏਜੰਸੀ)- ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਬਚਾਅ ਕੀਤਾ ਜੋ ਦੁਬਈ ਵਿਚ ਏਸ਼ੀਆ ਕੱਪ ਦੌਰਾਨ ਭਾਰਤ-ਪਾਕਿਸਤਾਨ ਮੈਚ ਵਿਚ ਇਕ ਕੈਚ ਛੱਡਣ ਕਾਰਨ ਸੋਸ਼ਲ ਮੀਡੀਆ 'ਤੇ 'ਟ੍ਰੋਲਿੰਗ' ਦਾ ਸ਼ਿਕਾਰ ਹੋ ਰਿਹਾ ਹੈ। ਪਾਕਿਸਤਾਨ ਨੇ ਐਤਵਾਰ ਨੂੰ ਇਹ ਮੈਚ 5 ਵਿਕਟਾਂ ਨਾਲ ਜਿੱਤਿਆ। ਸਾਬਕਾ ਕ੍ਰਿਕਟਰ ਅਤੇ 'ਆਪ' ਸੰਸਦ ਮੈਂਬਰ ਹਰਭਜਨ ਨੇ ਟਵੀਟ ਕੀਤਾ, ''ਨੌਜਵਾਨ ਅਰਸ਼ਦੀਪ ਸਿੰਘ ਦੀ ਆਲੋਚਨਾ ਕਰਨੀ ਬੰਦ ਕਰੋ। ਕੋਈ ਵੀ ਜਾਣਬੁੱਝ ਕੇ ਕੈਚ ਨਹੀਂ ਛੱਡਦਾ। ਸਾਨੂੰ ਆਪਣੀ ਟੀਮ 'ਤੇ ਮਾਣ ਹੈ। ਪਾਕਿਸਤਾਨ ਨੇ ਚੰਗਾ ਖੇਡਿਆ। ਇਸ ਮੰਚ 'ਤੇ ਆਪਣੇ ਹੀ ਖ਼ਿਡਾਰੀਆਂ ਬਾਰੇ ਘਟੀਆ ਗੱਲਾਂ ਕਰਨ ਵਾਲਿਆਂ 'ਤੇ ਸ਼ਰਮ ਆਉਂਗੀ ਹੈ। ਅਰਸ਼ਦੀਪ ਖ਼ਰਾ ਸੋਨਾ ਹੈ।'

ਇਹ ਵੀ ਪੜ੍ਹੋ: UK ’ਚ ਵੀ ਮਸ਼ਹੂਰ ਹੋਇਆ ਭਾਰਤੀ ਪਕਵਾਨ, ਬੱਚੇ ਦਾ ਨਾਂ ਰੱਖਿਆ ‘ਪਕੌੜਾ’

PunjabKesari

ਦੱਸ ਦੇਈਏ ਕਿ ਅਰਸ਼ਦੀਪ ਸਿੰਘ ਨੇ 18ਵੇਂ ਓਵਰ ਵਿਚ ਆਸਿਫ ਅਲੀ ਦਾ ਕੈਚ ਛੱਡਿਆ ਸੀ। ਉਸ ਦੇ ਬਾਅਦ ਤੋਂ ਸੋਸ਼ਲ ਮੀਡੀਆ 'ਤੇ ਉਸ ਨੂੰ ਟ੍ਰੋਲ ਕੀਤਾ ਜਾਣ ਲੱਗਾ ਹੈ। ਇੱਥੋਂ ਤੱਕ ਕਿ ਅਰਸ਼ਦੀਪ ਦਾ ਨਾਂ ਵਿਕੀਪੀਡੀਆ 'ਤੇ ਖਾਲਿਸਤਾਨ ਨਾਲ ਵੀ ਜੋੜ ਦਿੱਤਾ ਗਿਆ ਹੈ। ਇਸ 'ਤੇ ਸਰਕਾਰ ਸਖ਼ਤ ਹੋ ਗਈ ਹੈ ਅਤੇ ਉਸ ਨੇ ਵਿਕੀਪੀਡੀਆ ਦੇ ਅਫ਼ਸਰਾਂ ਨੂੰ ਨੋਟਿਸ ਭੇਜਿਆ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਵਿਕੀਪੀਡੀਆ ਨੂੰ ਨੋਟਿਸ ਭੇਜਦੇ ਹੋਏ ਕਿਹਾ, 'ਅਰਸ਼ਦੀਪ ਸਿੰਘ ਦੇ ਪਰਿਵਾਰ ਲਈ ਇਹ ਖ਼ਤਰਾ ਬਣ ਸਕਦਾ ਹੈ। ਇਸ ਨਾਲ ਦੇਸ਼ ਦਾ ਮਾਹੌਲ ਵੀ ਵਿਗੜ ਸਕਦਾ ਹੈ।' ਵਿਕੀਪੀਡੀਆ ’ਤੇ ਉਸਦੀ ਪ੍ਰੋਫਾਈਲ ਨਾਲ ਛੇੜਖਾਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਆਈ. ਪੀ. ਐਡਰੈੱਸ ਪਤਾ ਕਰਨ ’ਤੇ ਇਹ ਪਤਾ ਲੱਗਾ ਕਿ ਇਹ ਹਰਕਤ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਕਿਸੇ ਨੇ ਕੀਤੀ ਹੈ। ਇਕ ਐਕਟੀਵਿਸਟ ਨੇ ਦੱਸਿਆ ਕਿ ਪਾਕਿਸਤਾਨੀ ਅਕਾਊਂਟ ਤੋਂ ਅਰਸ਼ਦੀਪ ਨੂੰ ਖਾਲਿਸਤਾਨੀ ਬਣਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਐਕਟੀਵਿਸਟ ਨੇ ਅਜਿਹੇ 8 ਅਕਾਊਂਟਾਂ ਦੀ ਡਿਟੇਲ ਵੀ ਪੋਸਟ ਕੀਤੀ ਸੀ। ਇੱਥੇ ਹੀ ਹੁਣ ਇਹ ਵੀ ਖੁਲਾਸਾ ਹੋ ਗਿਆ ਹੈ ਕਿ ਇਹ ਪੂਰੀ ਸਾਜ਼ਿਸ਼ ਆਈ. ਐੱਸ. ਪੀ. ਆਰ. (ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ ਪਾਕਿਸਤਾਨ) ਦੀ ਹੈ। ਇਹ ਪਾਕਿਸਤਾਨ ਦੇ ਸੈਨਿਕ ਬਲਾਂ ਦੀ ਮੀਡੀਆ ਤੇ ਪੀ. ਆਰ. ਕਿੰਗ ਹੈ।

ਇਹ ਵੀ ਪੜ੍ਹੋ: ਜਦੋਂ ਲਾਈਵ ਨਿਊਜ਼ ਬੁਲੇਟਿਨ ਦੌਰਾਨ ਮਹਿਲਾ ਐਂਕਰ ਦੇ ਮੂੰਹ 'ਚ ਵੜ ਗਈ ਮੱਖੀ, ਵੇਖੋ ਮਜ਼ੇਦਾਰ ਵੀਡੀਓ

 


author

cherry

Content Editor

Related News