ਸਚਿਨ ਤੋਂ ਬਾਅਦ ਹਰਭਜਨ ਅਤੇ ਰੋਹਿਤ ਨੇ ਮਜ਼ਾਕੀਆ ਅੰਦਾਜ਼ ’ਚ ਪੂਰਾ ਕੀਤਾ ਯੁਵੀ ਦਾ ਇਹ ਚੈਲੇਂਜ

05/17/2020 1:19:04 PM

ਸਪੋਰਟਸ ਡੈਸਕ— ਕੋਵਿਡ-19 ਮਹਾਂਮਾਰੀ ਦੇ ਕਾਰਨ ਸਾਰੀਆਂ ਖੇਲ ਗਤੀਵਿਧੀਆਂ ਇਸ ਸਮੇਂ ਠੱਪ ਪਈਆਂ ਹਨ। ਅਜਿਹੇ ’ਚ ਖਿਡਾਰੀ ਘਰ ’ਚ ਰਹਿਣ ਨੂੰ ਮਜ਼ਬੂਰ ਹਨ। ਲਾਕਡਾਊਨ ਦੇ ਦੌਰਾਨ ਭਾਰਤੀ ਸਾਬਕਾ ਖਿਡਾਰੀ ਯੁਵਰਾਜ ਸਿੰਘ ਨੇ ਇਕ 'ਸਟੇਅ ਐਟ ਹੋਮ ਚੈਲੇਂਜ' ਸ਼ੁਰੂ ਕੀਤਾ ਸੀ ਜੋ ਕਿ ਸਚਿਨ ਤੇਂਦੁਲਕਰ ਦੇ ਨਾਲ ਹਰਭਜਨ ਸਿੰਘ ਅਤੇ ਰੋਹਿਤ ਸ਼ਰਮਾ ਨੂੰ ਨਾਮੀਨੇਟ ਕੀਤਾ ਸੀ। ਸਚਿਨ ਤੇਂਦੁਲਕਰ ਨੇ ਜਿੱਥੇ ਅੱਖਾਂ ’ਤੇ ਪੱਟੀ ਬੰਨ੍ਹ ਕੇ ਕਰਾਸ ਬੱਲੇ ’ਤੇ ਗੇਂਦ ਨੂੰ ਉਛਾਲ ਕੇ ਚੈਲੇਂਜ ਪੂਰਾ ਕੀਤਾ ਤਾਂ ਉਥੇ ਦੂਜੇ ਪਾਸੇ ਭੱਜੀ ਨੇ ਵੀ ਆਪਣੀ ਵੀਡੀਓ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ। ਹਾਲਾਂਕਿ, ਯੁਵੀ ਨੂੰ ਉਨ੍ਹਾਂ ਦਾ ਚੈਲੇਂਜ ਪੂਰਾ ਕਰਨ ਦਾ ਤਰੀਕਾ ਪੰਸਦ ਨਹੀਂ ਆਇਆ।

PunjabKesari

ਹਰਭਜਨ ਸਿੰਘ ਨੇ ਯੁਵੀ ਦੇ ਇਸ ਚੈਲੇਂਜ ਨੂੰ ਬੜੇ ਹੀ ਮਜ਼ਾਕਿਆ ਅੰਦਾਜ਼ ’ਚ ਪੂਰਾ ਕੀਤਾ ਹੈ। ਭੱਜੀ ਨੇ ਬੱਚਿਆਂ ਵਾਲਾ ਬੈਟ ਲਿਆ ਅਤੇ ਉਸ ’ਤੇ ਗੇਂਦ ਉਛਾਲਦੇ ਹੋਏ ਟਾਸਕ ਪੂਰਾ ਕੀਤਾ ਪਰ ਇਕ ਗੱਲ ਯੁਵੀ ਨੂੰ ਪਸੰਦ ਨਹੀਂ ਹੈ। ਉਹ ਇਹ ਕਿ ਸਪਿਨਰ ਨੇ ਸਿੱਧੇ ਬੱਲੇ ’ਤੇ ਗੇਂਦ ਨੂੰ ਉਛਾਲਿਅ, ਜਦ ਕਿ ਚੈਲੇਂਜ ਤਾਂ ਕਰਾਸ ਬੱਲੇ ਦਾ ਸੀ। ਇਸ ਤੋਂ ਬਾਅਦ ਯੁਵੀ ਨੇ ਵੀਡੀਓ ’ਤੇ ਹੀ ਕੁਮੈਂਟ ਕੀਤਾ - ਜਦੋਂ ਤੁਸੀਂ ਆਪਣੇ ਬਚਪਨ ਦੇ ਦੋਸਤ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਹੋਵੋ। ਮੈਨੂੰ ਪਤਾ ਸੀ ਕਿ ਉਹ ਕਰਾਸ ਬੱਲੇ ਨਾਲ ਨਹੀਂ ਕਰਨਗੇ। ਇਸ ਵੀਡੀਓ ’ਚ ਹਰਭਜਨ ਸਿੰਘ ਨੇ ਇਸ ਚੈਲੇਂਜ ਨੂੰ ਅੱਗੇ ਵਧਾਉਂਦੇ ਹੋਏ ਬੀ. ਸੀ. ਸੀ. ਆਈ .ਪ੍ਰਧਾਨ ਸੌਰਵ ਗਾਂਗੁਲੀ ਸਣੇ ਅਨਿਲ ਕੁੰਬਲੇ ਅਤੇ ਸ਼ਿਖਰ ਧਵਨ ਨੂੰ ਨਾਮੀਨੇਟ ਕੀਤਾ ਹੈ।

 
 
 
 
 
 
 
 
 
 
 
 
 
 

In these challenging times, I am committed to staying at home to prevent the spread of #Covid19 and will #KeepItUp as long as it is required. @souravganguly @anil.kumble @shikhardofficial @unitednations

A post shared by Harbhajan Turbanator Singh (@harbhajan3) on May 15, 2020 at 8:41pm PDT

ਹਰਭਜਨ ਤੋਂ ਬਾਅਦ ਹੁਣ ਰੋਹਿਤ ਸ਼ਰਮਾ ਨੇ ਵੀ ਇਹ ਚੈਲੇਂਜ ਪੂਰਾ ਕਰ ਲਿਆ ਹੈ। ਰੋਹਿਤ ਨੇ ਇਸ ਚੈਲੇਂਜ ਨੂੰ ਹੋਰ ਵੀ ਮੁਸ਼ਕਿਲ ਬਣਾਉਂਦੇ ਹੋਏ ਬੈਟ ਦੀ ਹੱਤੀ ਨਾਲ ਨਾਕਿੰਗ ਕੀਤੀ ਹੈ। ਇਸ ਚੈਲੇਂਜ ਲਈ ਉਨ੍ਹਾਂ ਨੂੰ ਨਾਮੀਨੇਟ ਕਰਨ ਲਈ ਰੋਹਿਤ ਨੇ ਯੁਵੀ ਨੂੰ ਧੰਨਵਾਦ ਬੋਲਿਆ ਹੈ ਅਤੇ ਨਾਲ ਹੀ ਰਿਸ਼ਭ ਪੰਤ, ਸ਼੍ਰੇਅਸ ਅਈਯਰ ਅਤੇ ਅਜਿੰਕਿਆ ਰਹਾਨੇ ਨੂੰ ਨਾਮੀਨੇਟ ਕੀਤਾ ਹੈ।


Davinder Singh

Content Editor

Related News