ਹਰਭਜਨ ਨੇ ਮਾਰਿਆ ਵੈਸਟ ਇੰਡੀਜ਼ ਟੀਮ ਨੂੰ ਤਾਅਨਾ, ਕ੍ਰਿਕਟ ਫੈਨਜ਼ ਨੇ ਦਿੱਤਾ ਜਵਾਬ

Saturday, Oct 06, 2018 - 09:45 AM (IST)

ਹਰਭਜਨ ਨੇ ਮਾਰਿਆ ਵੈਸਟ ਇੰਡੀਜ਼ ਟੀਮ ਨੂੰ ਤਾਅਨਾ, ਕ੍ਰਿਕਟ ਫੈਨਜ਼ ਨੇ ਦਿੱਤਾ ਜਵਾਬ

ਨਵੀਂ ਦਿੱਲੀ—ਭਾਰਤ ਦੌਰੇ 'ਤੇ ਆਈ ਵੈਸਟ ਇੰਡੀਜ਼ ਟੀਮ ਦੇ ਪਹਿਲੇ ਟੈਸਟ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਦਿੱਗਜ਼ ਆਫ ਸਪਿਨਰ ਹਰਭਜਨ ਸਿੰਘ ਨੇ ਤਾਨਾ ਮਾਰਿਆ ਪਰ ਟਵਿਟਰ 'ਤੇ ਉਨ੍ਹਾਂ ਨੂੰ ਕਈ ਯੂਜ਼ਰਸ ਨੇ ਜਵਾਬ ਦਿੱਤਾ। ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 9 ਵਿਕਟਾਂ 'ਤੇ 649 ਦੌੜਾਂ ਬਣਾ ਕੇ ਘੋਸ਼ਿਤ ਕਰ ਦਿੱਤੀ ਜਿਸ ਤੋਂ ਬਾਅਦ ਦੂਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਵੈਸਟ ਇੰਡੀਜ਼ ਨੇ 6 ਵਿਕਟਾਂ ਗੁਆ ਕੇ 94 ਦੌੜਾਂ ਬਣਾਈਆਂ।
ਰਾਜਕੋਟ 'ਚ ਖੇਡੇ ਜਾ ਰਹੇ ਇਸ ਟੈਸਟ ਮੈਚ ਨੂੰ ਲੈ ਕੇ ਹਰਭਜਨ ਨੇ ਕਿਹਾ,' ਵੈਸਟ ਇੰਡੀਜ਼ ਕ੍ਰਿਕਟ ਨੂੰ ਪੂਰੇ ਸਨਮਾਨ ਦੇ ਨਾਲ, ਮੈਂ ਤੁਹਾਡੇ ਸਾਰਿਆਂ ਨੂੰ ਇਕ ਸਵਾਲ ਪੁੱਛਣਾ ਚਾਹੁੰਦਾ ਹਾਂ... ਕਿ ਇਸ ਤਰ੍ਹਾਂ ਦੇ ਪ੍ਰਦਰਸ਼ਨ ਤੋਂ ਟੀਮ ਪਲੇਟ ਗਰੁੱਪ ਤੋਂ ਰਣਜੀ ਕੁਆਰਟਰ ਲਈ ਕੁਆਲੀਫਾਈ ਕਰ ਪਾਵੇਗੀ? ਅਲੀਟ ਤੋਂ ਤਾਂ ਨਹੀਂ ਹੋਵੇਗਾ।' ਹਰਭਜਨ ਭਾਰਤ ਲਈ 103 ਟੈਸਟ ਮੈਚਾਂ 'ਚ 417 ਵਿਕਟ ਲੈ ਚੁਕੇ ਹਨ।

 

ਇਸ 'ਤੇ ਕ੍ਰਿਕਟ ਫੈਨਜ਼ ਨੇ ਅਲੱਗ-ਅਲੱਗ ਜਵਾਬ ਦਿੱਤਾ। ਜਿੱਥੇ ਕੁਝ ਲੋਕ ਉਨ੍ਹਾਂ ਤੋਂ ਸਹਿਮਤ ਨਜ਼ਰ ਆਏ ਤਾਂ ਉਹੀ ਕੁਝ ਯੂਜ਼ਰਸ ਨੇ ਸਵਾਲ ਦਾਗ ਦਿੱਤਾ। ਇਕ ਯੂਜ਼ਰਸ ਨੇ ਤਾਂ ਇੱਥੋਂ ਤੱਕ ਲਿਖਿਆ—ਸਰ, 1 ਮਹੀਨਾ ਪਹਿਲਾਂ ਭਾਰਤੀ ਟੀਮ ਦਾ ਵੀ ਇਹੀ ਹਾਲ ਸੀ, ਇੰਗਲੈਂਡ 'ਚ ਤਾਂ ਕਿਸੇ ਦਾ ਮਜ਼ਾਕ ਕਿਉਂ ਕਿ ਬਣਾਇਆ ਜਾਵੇ ਜਦੋਂ ਸਾਰੀ ਟੀਮ ਆਪਣੇ-ਆਪਣੇ ਦੇਸ਼ 'ਚ ਚੰਗਾ ਖੇਡਦੀ ਹੈ। 
 

 

ਇੰਗਲੈਂਡ ਦੀ ਮੇਜ਼ਬਾਨੀ 'ਚ ਟੈਸਟ ਸੀਰੀਜ਼ ਨੂੰ ਭਾਰਤ 1-4 ਦੇ ਅੰਤਰ ਨਾਲ ਹਾਰ ਗਿਆ ਸੀ, ਵਿਰਾਟ ਕੋਹਲੀ ਨੇ ਫਿਰ ਏਸ਼ੀਆ ਕੱਪ 'ਚ ਕਪਤਾਨੀ ਨਹੀਂ ਸੰਭਾਲੀ।

 

 

 

 

ਰੋਹਿਤ ਸ਼ਰਮਾ ਦੀ ਕਪਤਾਨੀ 'ਚ ਹਾਲ 'ਚ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ ਹਰਾ ਕੇ 7ਵੀਂ ਵਾਰ ਏਸ਼ੀਆ ਕੱਪ ਜਿੱਤਿਆ।

 


Related News