TV ਸ਼ੋਅ ਦੌਰਾਨ ਜਦੋਂ ਹਰਭਜਨ ਦੇ ਨਾਲ ਗਾਂਗੁਲੀ ਨੇ ਕੀਤੇ ਡਾਂਸ ਸਟੈਪ, ਵੀਡੀਓ ਵਾਇਰਲ

Tuesday, Jan 14, 2020 - 03:29 PM (IST)

TV ਸ਼ੋਅ ਦੌਰਾਨ ਜਦੋਂ ਹਰਭਜਨ ਦੇ ਨਾਲ ਗਾਂਗੁਲੀ ਨੇ ਕੀਤੇ ਡਾਂਸ ਸਟੈਪ, ਵੀਡੀਓ ਵਾਇਰਲ

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਦਾ ਨਾਂ ਕ੍ਰਿਕਟ ਦੀ ਦੁਨੀਆ 'ਚ ਬਹੁਤ ਸਨਮਾਨ ਨਾਲ ਲਿਆ ਜਾਂਦਾ ਹੈ। ਜਦੋਂ ਸੌਰਭ ਗਾਂਗੁਲੀ ਟੀਮ 'ਚ ਖਿਡਾਰੀ ਦੇ ਤੌਰ 'ਤੇ ਸਨ ਤਾਂ ਉਹ ਆਪਣੀਆਂ ਦਮਦਾਰ ਪਾਰੀਆਂ ਦੀ ਬਦੌਲਤ ਨਾਮੁਮਕਿਨ ਟੀਚੇ ਨੂੰ ਵੀ ਮੁਮਕਿਨ ਬਣਾ ਦਿੰਦੇ ਸਨ। ਹਾਲਾਂਕਿ ਉਹ ਕਾਫੀ ਸ਼ਰਮੀਲੇ ਸੁਭਾਅ ਦੇ ਮੰਨੇ ਜਾਂਦੇ ਸਨ। ਪਰ ਕੁਝ ਇਕ ਮੌਕਿਆਂ 'ਤੇ ਉਨ੍ਹਾਂ ਨੇ ਇਸ ਟੈਗ ਨੂੰ ਵੀ ਹਟਾ ਦਿੱਤਾ ਸੀ ਜਿਸ 'ਚੋਂ ਇਕ ਲਾਰਡਸ ਕ੍ਰਿਕਟ ਗ੍ਰਾਊਂਡ ਦੀ ਬਾਲਕਨੀ ਸੀ, ਜਿੱਥੇ ਉਨ੍ਹਾਂ ਨੇ ਜਿੱਤ ਦੇ ਬਾਅਦ ਜਰਸੀ ਉਤਾਰ ਕੇ ਹਵਾ 'ਚ ਘੁਮਾਈ ਸੀ। ਇਕ ਵਾਰ ਫਿਰ ਭਾਰਤ ਦੇ ਸਾਬਕਾ ਕਪਤਾਨ ਨੇ ਨੈਸ਼ਨਲ ਟੈਲੀਵਿਜ਼ਨ 'ਤੇ ਇਸ ਟੈਗ ਨੂੰ ਹਟਾ ਦਿੱਤਾ।

ਇਕ ਟੀ. ਵੀ. ਪ੍ਰੋਗਰਾਮ ਦੇ ਦੌਰਾਨ ਆਫ ਸਪਿਨਰ ਹਰਭਜਨ ਸਿੰਘ ਦੇ ਨਾਲ ਗਾਂਗੁਲੀ ਨੇ ਡਾਂਸ ਕਰਦੇ ਹੋਏ ਖੂਬ ਮਸਤੀ ਕੀਤੀ। ਦਰਅਸਲ ਸੌਰਵ ਗਾਂਗੁਲੀ ਬੰਗਾਲੀ ਕਵਿਜ਼ ਸ਼ੋ ਦਾਦਾਗਿਰੀ ਅਨਲਿਮਟਿਡ ਸ਼ੋਅ ਹੋਸਟ ਕਰਦੇ ਹਨ। ਇਸੇ ਸ਼ੋਅ 'ਚ ਹਰਭਜਨ ਸਿੰਘ ਸਮੇਤ ਵਰਿੰਦਰ ਸਹਿਵਾਗ, ਵੀ. ਵੀ. ਐੱਸ. ਲਕਸ਼ਮਣ, ਮੁਹੰਮਦ ਕੈਫ, ਜ਼ਹੀਰ ਖਾਨ ਅਤੇ ਆਰ. ਅਸ਼ਵਿਨ ਵੀ ਨਜ਼ਰ ਆਏ। ਸ਼ੋਅ 'ਚ ਮੌਜੂਦ ਮੰਨੀ-ਪ੍ਰਮੰਨੀ ਗਾਇਕਾ ਊਸ਼ਾ ਉਥੁੱਪ ਨੇ ਜਿਵੇਂ ਹੀ ਸੇਨੋਰਿਟਾ ਗਾਉਣਾ ਸ਼ੁਰੂ ਕੀਤਾ। ਇਸ ਦੌਰਾਨ ਹਰਭਜਨ ਨੂੰ ਡਾਂਸਿੰਗ ਮੂਡ 'ਚ ਆ ਗਏ ਅਤੇ ਟੀ. ਵੀ. ਸ਼ੋਅ ਦੌਰਾਨ ਗਾਂਗੁਲੀ ਦੇ ਨਾਲ ਡਾਂਸ ਕੀਤਾ। ਜਦਕਿ ਦੂਜੇ ਪਾਸੇ ਇਸ ਜੋੜੀ ਨੂੰ ਦੇਖ ਕੇ ਸਹਿਵਾਗ ਸਮੇਤ ਬਾਕੀ ਦੇ ਲੋਕ ਤਾੜੀਆਂ ਵਜਾ ਕੇ ਉਨ੍ਹਾਂ ਦਾ ਉਤਸ਼ਾਹ ਵਧਾਉਣ ਲੱਗੇ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਵੀ ਹੋ ਰਿਹਾ ਹੈ।

 


author

Tarsem Singh

Content Editor

Related News