PCA ਨੂੰ ਚਿੱਠੀ ਲਿਖ ਹਰਭਜਨ ਨੇ ਪ੍ਰਗਟਾਈ ਮੈਂਬਰ ਬਣਨ ਦੀ ਇੱਛਾ
Thursday, Sep 19, 2019 - 09:16 PM (IST)

ਮੋਹਾਲੀ : ਕ੍ਰਿਕਟਰ ਹਰਭਜਨ ਸਿੰਘ ਨੇ ਅੱਜ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਦੇ ਪ੍ਰਧਾਨ ਨੂੰ ਇਕ ਪੱਤਰ ਰਾਹੀ ਪੀ. ਸੀ. ਏ. ਮੈਂਬਰਸ਼ਿਪ ਲਈ ਅਪੀਲ ਕੀਤੀ ਹੈ। ਹਰਭਜਨ ਸਿੰਘ ਨੇ ਆਪਣੇ ਪੱਤਰ 'ਚ ਲਿਖਿਆ ਕਿ ਮੈਂ ਕਈ ਸਾਲਾਂ ਤੋਂ ਰਾਜ ਤੇ ਦੇਸ਼ ਦੀ ਸੇਵਾ ਕੀਤੀ ਹੈ ਤੇ ਆਪਣੇ ਕਰੀਅਰ ਦੇ ਮਾਧਿਅਮ ਰਾਹੀਂ ਮੈਨੂੰ ਜੋ ਵੀ ਸਮਰਥਨ ਮਿਲਿਆ ਹੈ, ਉਸ ਲਈ ਮੈਂ ਤੁਹਾਡਾ ਧੰਨਵਾਦੀ ਹਾਂ।
ਮੇਰੇ ਮੁਤਾਬਕ ਬੀ. ਸੀ. ਸੀ. ਆਈ. ਦੇ ਨਵੇਂ ਸੰਵਿਧਾਨ ਅਨੁਸਾਰ ਸਾਰੇ ਅੰਤਰਰਾਸ਼ਟਰੀ ਕ੍ਰਿਕਟਰਾਂ ਨੂੰ ਉਨ੍ਹਾਂ ਦੀ ਆਪਣੀ ਸਟੇਟ ਐਸੋਸੀਏਸ਼ਨ ਦਾ ਮੈਂਬਰ ਬਣਾਇਆ ਜਾਣਾ ਹੈ। ਮੈਂ ਪੀ. ਸੀ. ਏ. ਦਾ ਮੈਂਬਰ ਬਣਨਾ ਚਾਹੁੰਦਾ ਹਾਂ ਤੇ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਸ 'ਚ ਸ਼ਾਮਲ ਪ੍ਰਕਿਰਿਆ ਬਾਰੇ ਮੈਨੂੰ ਦੱਸਿਆ ਜਾਵੇ ਤਾਂ ਜੋ ਮੈਂ ਉਸ ਮੈਂਬਰੀ ਲਈ ਅਰਜ਼ੀ ਦੇ ਸਕਾ, ਜਿਸ ਦਾ ਮੈਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਹੱਕਦਾਰ ਹਾਂ। ਮੈਂ ਪੀ. ਸੀ. ਏ. ਦੀ ਮੈਂਬਰੀ ਨੂੰ ਇਕ ਬਹੁਤ ਵੱਡਾ ਸਨਮਾਨ ਸਮਝਾਂਗਾ।