ਹਰਭਜਨ ਨੇ T20 WC 2007 ਜੇਤੂ ਭਾਰਤੀ ਟੀਮ ਦੀ ਆਟੋਗ੍ਰਾਫ ਸ਼ੀਟ ਕੀਤੀ ਸ਼ੇਅਰ, ਪੋਸਟ ਹੋਈ ਵਾਇਰਲ

01/14/2023 6:18:33 PM

ਨਵੀਂ ਦਿੱਲੀ— ਸਾਲ 2007 'ਚ ਭਾਰਤ ਨੇ ਦੋ ਵਿਸ਼ਵ ਕੱਪ ਖੇਡੇ ਸਨ। ਇੱਕ ਵਨਡੇ ਅਤੇ ਇੱਕ ਟੀ-20 ਵਿਸ਼ਵ ਕੱਪ (ਟੀ-20 ਵਿਸ਼ਵ ਕੱਪ 2007), ਵਨਡੇ ਵਿਸ਼ਵ ਕੱਪ ਵਿੱਚ ਭਾਰਤ ਨੂੰ ਹਾਰ ਮਿਲੀ ਪਰ ਭਾਰਤ ਨੇ ਟੀ-20 ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਖ਼ਿਤਾਬ ਜਿੱਤ ਲਿਆ। ਧੋਨੀ ਦੀ ਕਪਤਾਨੀ ਵਿੱਚ, ਭਾਰਤ ਦੀ ਨੌਜਵਾਨ ਟੀਮ ਨੇ ਸਾਲ 2007 ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਸੀ, ਜੋ ਦੋ ਕਾਰਨਾਂ ਕਰਕੇ ਅੱਜ ਵੀ ਯਾਦਗਾਰ ਹੈ।

ਪਹਿਲਾਂ ਤਾਂ ਇਸ ਲਈ ਕਿਉਂਕਿ ਇਹ ਟੂਰਨਾਮੈਂਟ ਦਾ ਉਦਘਾਟਨੀ ਐਡੀਸ਼ਨ ਸੀ, ਅਤੇ ਦੂਜਾ ਕਿਉਂਕਿ ਇੱਕ ਨੌਜਵਾਨ ਭਾਰਤੀ ਟੀਮ ਨੇ ਫਾਈਨਲ ਸਮੇਤ ਟੂਰਨਾਮੈਂਟ ਵਿੱਚ ਪਾਕਿਸਤਾਨ ਨੂੰ ਦੋ ਵਾਰ ਹਰਾਇਆ ਸੀ। ਟੂਰਨਾਮੈਂਟ 'ਚ ਯੁਵਰਾਜ ਸਿੰਘ ਅਤੇ ਗੌਤਮ ਗੰਭੀਰ ਵਰਗੇ ਖਿਡਾਰੀਆਂ ਨੇ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਭਾਰਤ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਉਨ੍ਹਾਂ ਖਿਡਾਰੀਆਂ ਵਿੱਚ ਸ਼ਾਮਲ ਸਨ ਜੋ ਭਾਰਤ ਦੇ ਵਨਡੇ ਅਤੇ ਟੀ-20 ਵਿਸ਼ਵ ਕੱਪ ਲਈ ਚੁਣੀਆਂ ਗਈਆਂ ਦੋਵਾਂ ਟੀਮਾਂ ਦਾ ਹਿੱਸਾ ਸਨ। ਇਸ ਦੌਰਾਨ, ਹਰਭਜਨ ਸਿੰਘ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ 'ਤੇ ਭਾਰਤ ਦੀ 2007 ਵਨਡੇ ਵਿਸ਼ਵ ਟੀਮ ਦੀ ਪੁਰਾਣੀ ਆਟੋਗ੍ਰਾਫ ਸ਼ੀਟ ਸ਼ੇਅਰ ਕੀਤੀ।

ਇਹ ਵੀ ਪੜ੍ਹੋ : ਸਾਨੀਆ ਮਿਰਜ਼ਾ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ, ਲਿਖੀ ਭਾਵੁਕ ਪੋਸਟ

PunjabKesari

ਹਰਭਜਨ ਨੇ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ, "ਵਿਸ਼ਵ ਕੱਪ 2007 ਦੀ ਟੀਮ ਦੀ ਆਟੋਗ੍ਰਾਫ ਸ਼ੀਟ, ਅਸੀਂ ਪ੍ਰਸ਼ੰਸਕਾਂ ਲਈ ਸਾਈਨ ਕਰਦੇ ਸੀ। ਹੁਣ ਸੈਲਫੀ ਦਾ ਜ਼ਮਾਨਾ ਹੈ ਆਟੋਗ੍ਰਾਫ ਹਰ ਕਿਸੇ ਤੱਕ ਪਹੁੰਚਦੇ ਸਨ ਪਰ ਸੈਲਫੀ ਲਈ ਕੋਈ ਕੋਲ ਆ ਸਕਦਾ ਹੈ।" "ਹੁਣ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਨੂੰ 2007 ਦੇ ਵਨਡੇ ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਨਡੇ ਵਿਸ਼ਵ ਕੱਪ ਦੀਆਂ ਯਾਦਾਂ ਭਾਰਤ ਲਈ ਕੁਝ ਖਾਸ ਨਹੀਂ ਸਨ। ਪਰ ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ ਜਿੱਤ ਨੇ ਉਨ੍ਹਾਂ ਕੌੜੀਆਂ ਯਾਦਾਂ ਨੂੰ ਇੱਕ ਵਾਰ ਲਈ ਢੱਕ ਦਿੱਤਾ ਅਤੇ 4 ਸਾਲਾਂ ਬਾਅਦ ਧੋਨੀ ਦੀ ਕਪਤਾਨੀ ਵਿੱਚ 2011 ਵਿੱਚ ਭਾਰਤ ਨੇ ਦੂਜੀ ਵਾਰ ਵਿਸ਼ਵ ਕੱਪ ਜਿੱਤ ਕੇ ਦੇਸ਼ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ।

ਸਾਲ 2007 ਦੀ ਵਿਸ਼ਵ ਕੱਪ ਜੇਤੂ ਟੀਮ

1. ਰਾਹੁਲ ਦ੍ਰਾਵਿੜ (ਕਪਤਾਨ)
2. ਸਚਿਨ ਤੇਂਦੁਲਕਰ
3. ਸੌਰਵ ਗਾਂਗੁਲੀ
4. ਵਰਿੰਦਰ ਸਹਿਵਾਗ
5. ਯੁਵਰਾਜ ਸਿੰਘ
6. ਅਨਿਲ ਕੁੰਬਲੇ
7. ਹਰਭਜਨ ਸਿੰਘ
8. ਮਹਿੰਦਰ ਸਿੰਘ ਧੋਨੀ (ਵਿਕਟਕੀਪਰ)
9. ਜ਼ਹੀਰ ਖਾਨ
10. ਅਜੀਤ ਅਗਰਕਰ
11. ਇਰਫਾਨ ਪਠਾਨ
12. ਐੱਸ. ਸ਼੍ਰੀਸੰਥ
13. ਦਿਨੇਸ਼ ਕਾਰਤਿਕ
14. ਮੁਨਾਫ਼ ਪਟੇਲ
15. ਰੌਬਿਨ ਉਥੱਪਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News