ਹਰਭਜਨ IPL ਫ੍ਰੈਂਚਾਇਜ਼ੀ ਦੇ ਸਹਿਯੋਗੀ ਸਟਾਫ ਨਾਲ ਜੁੜਨ ਦੀ ਤਿਆਰੀ ''ਚ
Wednesday, Dec 08, 2021 - 02:55 AM (IST)
ਨਵੀਂ ਦਿੱਲੀ- ਭਾਰਤ ਦਾ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਅਗਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਇਕ ਵੱਡੀ ਫ੍ਰੈਂਚਾਇਜ਼ੀ ਦੇ ਸਹਿਯੋਗੀ ਸਟਾਫ ਦੇ ਅਹਿਮ ਮੈਂਬਰ ਦੇ ਰੂਪ ਵਿਚ ਨਜ਼ਰ ਆਵੇਗਾ। ਪਿਛਲੇ ਆਈ. ਪੀ. ਐੱਲ. ਦੇ ਪਹਿਲੇ ਗੇੜ ਵਿਚ 41 ਸਾਲਾ ਦੇ ਹਰਭਜਨ ਸਿੰਘ ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਵਲੋਂ ਕੁਝ ਮੁਕਾਬਲੇ ਖੇਡੇ ਸਨ ਪਰ ਲੀਗ ਦੇ ਯੂ. ਏ. ਈ. ਗੇੜ ਵਿਚ ਇਕ ਵੀ ਮੈਚ ਨਹੀਂ ਖੇਡਿਆ। ਉਮੀਦ ਹੈ ਕਿ ਹਰਭਜਨ ਅਗਲੇ ਹਫਤੇ ਮੁਕਾਬਲੇਬਾਜ਼ੀ ਕ੍ਰਿਕਟ ਤੋਂ ਅਧਿਕਾਰਤ ਤੌਰ 'ਤੇ ਸੰਨਿਆਸ ਦਾ ਐਲਾਨ ਕਰੇਗਾ ਤੇ ਇਸ ਤੋਂ ਬਾਅਦ ਉਸਦੇ ਕੁਝ ਫ੍ਰੈਂਚਾਇਜ਼ੀਆਂ ਦੇ ਸਹਿਯੋਗੀ ਸਟਾਫ ਨਾਲ ਜੁੜਨ ਦੀ ਪੇਸ਼ਕਸ਼ ਵਿਚੋਂ ਕਿਸੇ ਇਕ ਨੂੰ ਸਵੀਕਾਰ ਕਰਨ ਦੀ ਉਮੀਦ ਹੈ। ਆਈ. ਪੀ. ਐੱਲ. ਦੇ ਇਕ ਸੂਤਰ ਨੇ ਨਾਂ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਇਹ ਭੂਮਿਕਾ ਸਲਾਹਕਾਰ, ਮੈਂਟੋਰ ਜਾਂ ਸਲਾਹਕਾਰ ਗਰੁੱਪ ਦਾ ਹਿੱਸਾ ਬਣਨ ਦੀ ਹੋ ਸਕਦੀ ਹੈ ਪਰ ਉਹ ਜਿਸ ਫ੍ਰੈਂਚਾਇਜ਼ੀ ਨਾਲ ਗੱਲ ਕਰ ਰਿਹਾ ਹੈ, ਉਹ ਉਸਦੇ ਤਜਰਬੇ ਦਾ ਇਸਤੇਮਾਲ ਕਰਨਾ ਚਾਹੁੰਦੀ ਹੈ।
ਇਹ ਖ਼ਬਰ ਪੜ੍ਹੋ- BAN v PAK : ਪਾਕਿ ਦੇ ਵਿਰੁੱਧ ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ
ਉਹ ਨਿਲਾਮੀ ਵਿਚ ਖਿਡਾਰੀਆਂ ਨੂੰ ਚੁਣਨ ਵਿਚ ਵੀ ਫ੍ਰੈਂਚਾਇਜ਼ੀ ਦੀ ਮਦਦ ਕਰਨ ਵਿਚ ਸਰਗਰਮ ਭੂਮਿਕਾ ਨਿਭਾਏਗਾ। ਹਰਭਜਨ ਨੇ ਹਮੇਸ਼ਾ ਖਿਡਾਰੀਆਂ ਨੂੰ ਨਿਖਾਰਨ ਵਿਚ ਦਿਲਚਸਪੀ ਦਿਖਾਈ ਹੈ ਤੇ ਇਕ ਦਹਾਕੇ ਤੱਕ ਮੁੰਬਈ ਇੰਡੀਅਨਜ਼ ਨਾਲ ਜੁੜੇ ਰਹਿਣ ਤੋਂ ਬਾਅਦ ਦੇ ਸਾਲਾਂ ਵਿਚ ਟੀਮ ਦੇ ਨਾਲ ਉਸਦੀ ਇਹ ਭੂਮਿਕਾ ਸੀ। ਪਿਛਲੇ ਸਾਲ ਕੇ. ਕੇ. ਆਰ. ਨਾਲ ਜੁੜੇ ਰਹਿਣ ਦੌਰਾਨ ਹਰਭਜਨ ਨੇ ਵਰੁਣ ਚਕਵਰਤੀ ਦਾ ਮਾਰਗਦਰਸ਼ਨ ਕਰਨ ਵਿਚ ਕਾਫੀ ਸਮਾਂ ਬਿਤਾਇਆ। ਆਈ. ਪੀ. ਐੱਲ. ਦੇ ਪਿਛਲੇ ਸੈਸ਼ਨ ਦੀ ਖੋਜ ਰਹੇ ਵੇਂਕਟੇਸ਼ ਅਈਅਰ ਨੇ ਇਸ ਤੋਂ ਪਹਿਲਾਂ ਖੁਲਾਸਾ ਕੀਤਾ ਸੀ ਕਿ ਹਰਭਜਨ ਨੇ ਕੇ. ਕੇ. ਆਰ. ਵਲੋਂ ਉਸਦੇ ਇਕ ਵੀ ਮੈਚ ਨਾ ਖੇਡਣ ਤੋਂ ਪਹਿਲਾਂ ਕੁਝ ਨੈੱਟ ਸੈਸ਼ਨਾਂ ਤੋਂ ਬਾਅਦ ਕਿਹਾ ਸੀ ਕਿ ਉਹ ਲੀਗ ਵਿਚ ਸਫਲ ਰਹੇਗਾ।
ਇਹ ਖ਼ਬਰ ਪੜ੍ਹੋ- 2 ਮਹੀਨੇ ਦੇ ਲਈ ਕ੍ਰਿਕਟ ਤੋਂ ਦੂਰ ਰਹਿਣਗੇ ਕੇਨ ਵਿਲੀਅਮਸਨ, ਇਹ ਹੈ ਵਜ੍ਹਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।