ਕੋਰੋਨਾ ਵਾਇਰਸ : ਹਰਭਜਨ ਨੇ ਪਾਕਿ ਲਈ ਮੰਗੀ ਡੋਨੇਸ਼ਨ, ਲੋਕਾਂ ਨੇ ਕਿਹਾ- ‘ਤੈਨੂੰ ਹੀਰੋ ਮੰਨਣਾ ਸਭ ਤੋਂ ਵੱਡੀ ਗਲਤੀ’
Monday, Mar 30, 2020 - 12:49 PM (IST)
ਨਵੀਂ ਦਿੱਲੀ : ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਕਾਰਨ ਖਤਰਨਾਕ ਹਾਲਾਤਾਂ ਦਾ ਸਾਹਮਣਾ ਕਰ ਰਹੀ ਹੈ। ਕੋਰੋਨਾ ਨੇ ਜਿਸ ਤਰ੍ਹਾਂ ਨਾਲ ਪੂਰੀ ਦੁਨੀਆ ਵਿਚ ਆਪਣੇ ਪੈਰ ਪਸਾਰ ਲਏ ਹਨ, ਉਸ ਤੋਂ ਬਾਅਦ ਪੂਰੀ ਦੁਨੀਆ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਮੇਂ ਮਹਾਮਾਰੀ ਨੂੰ ਰੋਕਣ ਵਿਚ ਕਈ ਹਲ ਨਿਕਲਦਾ ਨਹੀਂ ਦਿਸ ਰਿਹਾ। ਜਿੱਥੇ ਭਾਰਤ ਵਿਚ ਕਈ ਖਿਡਾਰੀ ਆਪਣੇ ਲੋਕਾਂ ਦੀ ਮਦਦ ਲਈ ਸਰਕਾਰ ਨੂੰ ਰਾਸ਼ੀ ਦੇ ਕੇ ਮਦਦ ਕਰ ਰਹੇ ਹਨ ਤਾਂ ਉੱਥੇ ਹੀ ਭਾਰਤ ਦੇ ਸਟਾਰ ਗੇਂਦਬਾਜ਼ ਹਰਭਜਨ ਸਿੰਘ ਨੇ ਕੁਝ ਅਜਿਹਾ ਕਰ ਦਿੱਤਾ ਕਿ ਫੈਂਸ ਬੁਰੀ ਤਰ੍ਹਾਂ ਨਾਲ ਉਸ ’ਤੇ ਭੜਕ ਗਏ ਹਨ।
The world is passing through extremely testing and unprecedented times.Let’s do our bit to help @SAfridiOfficial @SAFoundationN doing gr8 work plz join hands with them nd contribute what ever u can https://t.co/t9OvfEPp79 for covid19 @wasimakramlive @YUVSTRONG12 @shoaib100mph pic.twitter.com/sB2fxCAQqY
— Harbhajan Turbanator (@harbhajan_singh) March 29, 2020
ਦਰਅਸਲ, ਹਰਭਜਨ ਨੇ ਆਪਣੇ ਵੱਲੋਂ ਭਾਰਤ ਵਿਚ ਕੋਰੋਨਾ ਨਾਲ ਜੰਗ ਲੜ ਰਹੀ ਸਰਕਾਰ ਦੀ ਜਾਂ ਲੋਕਾਂ ਦੀ ਕੋਈ ਮਦਦ ਨਹੀਂ ਕੀਤੀ ਅਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦੀ ਮਦਦ ਕਰਨ ਦੀ ਅਪੀਲ ਕਰ ਦਿੱਤੀ। ਸ਼ਾਹਿਦ ਅਫਰੀਦੀ ਪਾਕਿਸਤਾਨ ਵਿਚ ਕੋਰੋਨਾ ਦੇ ਲਈ ਕਾਫੀ ਮਦਦ ਕਰ ਰਹੇ ਹਨ। ਹਰਭਜਨ ਨੇ ਟਵੀਟ ਕਰ ਕਿਹਾ ਕਿ ਇਸ ਸਮੇਂ ਪੂਰੀ ਦੁਨੀਆ ਮੁਸ਼ਕਿਲ ਹਾਲਾਤਾਂ ਤੋਂ ਗੁਜ਼ਰ ਰਹੀ ਹੈ। ਮੁਸ਼ਕਿਲ ਸਮੇਂ ਵਿਚ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ। ਸ਼ਾਹਿਦ ਅਫਰੀਦੀ ਦੀ ਫਾਊਂਡੇਸ਼ਨ ਚੰਗਾ ਕੰਮ ਕਰ ਰਹੀ ਹੈ। ਇਨਸਾਨੀਅਤ ਲਈ ਸਾਨੂੰ ਉਸ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਕੈਂਪੇਨ ਦਾ ਹਿੱਸਾ ਬਣਨਾ ਚਾਹੀਦਾ ਹੈ।
ਇਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਟਵਿੱਟਰ ’ਤੇ ਹਰਭਜਨ ਦੀ ਕਲਾਸ ਲਗਾ ਦਿੱਤੀ। ਇਕ ਫੈਨ ਨੇ ਇੰਨਾ ਤਕ ਲਿਖ ਦਿੱਤਾ ਕਿ ਹਰਭਜਨ ਸਿੰਘ ਨੂੰ ਹੀਰੋ ਮੰਨਣਾ ਸਾਡੀ ਸਭ ਤੋਂ ਵੱਡੀ ਗਲਤੀ ਸੀ। ਉੱਥੇ ਹੀ ਇਕ ਨੇ ਲਿਖਿਆ ਕਿ ਪਹਿਲਾ ਆਪਣੇ ਦੇਸ਼ ਵਿਚ ਮਦਦ ਕਰੋ, ਬਾਅਦ ਵਿਚ ਦੂਜੇ ਦੇਸ਼ ਦੀ ਕਰਨਾ।