ਅਫਗਾਨੀ ਗੇਂਦਬਾਜ਼ ਰਾਸ਼ਿਦ ਦੀ ਫਿਰਕੀ ਦੇ ਮੁਰੀਦ ਹੋਏ ਹਰਭਜਨ ਅਤੇ ਵਾਰਨ

04/13/2018 2:15:47 PM

ਨਵੀਂਦਿੱਲੀ—ਅਫਗਾਨਿਸਤਾਨ ਦੇ ਲੇਗ ਸਪਿਨਰ ਰਾਸ਼ਿਦ ਖਾਨ ਦੀ ਕਿਫਾਇਤੀ ਗੇਂਦਬਾਜ਼ੀ ਦੀ ਬਦੌਲਤ ਆਈ.ਪੀ.ਐੱਲ. ਮੈਚ 'ਚ ਸਨਰਾਈਜ਼ਰਸ ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ ਨੂੰ ਇਕ ਵਿਕਟ ਨਾਲ ਹਰਾ ਦਿੱਤਾ, ਵੀਰਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਮੁੰਬਈ ਇੰਡੀਅਨਜ਼ ਦੀ ਟੀਮ 8 ਵਿਕਟ ਗਵਾ ਕੇ 147 ਦੋੜਾਂ ਹੀ ਬਣਾ ਸਕੀ ਸੀ। ਹਾਲਾਂਕਿ ਮੈਚ ਨੂੰ ਜਿੱਤਣ 'ਚ ਹੈਦਰਾਬਾਦ ਦੇ ਵੀ ਪਸੀਨੇ ਛੁੱਟ ਗਏ ਅਤੇ ਇਕ ਗੇਂਦ ਰਹਿੰਦੇ ਟੀਮ ਨੂੰ ਜਿੱਤ ਮਿਲ ਸਕੀ।

ਇਸ ਮੈਚ 'ਚ ਸਪਿਨਰ ਰਾਸ਼ਿਦ ਖਾਨ ਸਭ ਤੋਂ ਕਿਫਾਇਤੀ ਰਹੇ ਜਿਨ੍ਹਾਂ ਨੇ 4 ਓਵਰਾਂ 'ਚ 13 ਦੋੜਾਂ ਬਣਾ ਕੇ ਵਿਕਟ ਲਿਆ । ਮੈਚ 'ਚ ਰਾਸ਼ਿਦ ਨੇ  18 ਡਾਟ ਗੇਂਦ ਸੁੱਟ ਕੇ ਆਈ.ਪੀ.ਐੱਲ. ਰਿਕਾਰਡ ਦੀ ਬਰਾਬਰੀ ਕਰ ਲਈ। ਇਸ ਪ੍ਰਦਰਸ਼ਨ ਦੇ ਲਈ ਉਨ੍ਹਾਂ ਨੂੰ ' ਮੈਨ ਆਫ ਦਾ ਮੈਚ' ਚੁਣਿਆ ਗਿਆ, ਰਾਸ਼ਿਦ ਨੇ 4 ਓਵਰਾਂ 'ਚ 18 ਡਾਟ ਗੇਂਦ ਸੁੱਟ ਕੇ ਆਈ.ਪੀ.ਐੱਲ. ਇਤਿਹਾਸ 'ਚ ਕਿਸੇ ਸਪਿਨਰ ਵੱਲੋਂ ਸਭ ਤੋਂ ਜ਼ਿਆਦਾ ਡਾਟ ਗੇਂਦ ਸੁੱਟੇ ਜਾਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਇਸ ਨਾਲ ਪਹਿਲਾਂ ਰਵੀਚੰਦਰ ਅਸ਼ਵਿਨ 2 ਬਾਰ ਹੋਰ ਅਮਿਤ ਮਿਸ਼ਰਾ ਨੇ ਵੀ 2 ਬਾਰ 18 ਡਾਟ ਬਾਟ ਸੁੱਟੀਆਂ ਸਨ।
ਰਾਸ਼ਿਦ ਦੇ ਗੇਂਦਬਾਜ਼ੀ ਦੀ ਤਾਰੀਫ ਕਰਦੇ ਹੋਏ ਚੇਨਈ ਸੁਪਰ ਕਿੰਗਜ਼ ਦੇ ਖਿਲਾਡੀ ਹਰਭਜਨ ਸਿੰਘ ਨੇ ਉਨ੍ਹਾਂ ਨੂੰ ਚੈਂਪੀਅਨ ਗੇਂਦਬਾਜ਼ ਤੱਕ ਕਹਿ ਦਿੱਤਾ। ਭੱਜੀ ਨੇ ਟਵੀਟ ਕਰਦੇ ਹੋਏ ਲਿਖਿਆ, ' ਰਾਸ਼ਿਦ ਖਾਨ 'ਚ ਕਿੰਨਾ ਆਤਮਵਿਸ਼ਵਾਸ ਹੈ, ਇਹ ਇਕ ਚੈਂਪੀਅਨ ਗੇਂਦਬਾਜ਼ ਹੈ,' ਰਾਸ਼ਿਦ ਨੇ ਵੀ ਤਾਰੀਫ ਦੇ ਲਈ ਹਰਭਜਨ ਦਾ ਸ਼ੁਕਰੀਆ ਅਦਾ ਕੀਤਾ ਹੈ।

ਹਰਭਜਨ ਸਿੰਘ ਨੇ ਆਪਣੇ ਟਵੀਟ 'ਤੇ ਮਹਾਨ ਗੇਂਦਬਾਜ਼ ਸ਼ੇਨ ਵਾਰਨ ਤੋਂ ਵੀ ਪ੍ਰਤੀਕਿਰਿਆ ਮੰਗੀ। ਇਸ 'ਤੇ ਵਾਰਨ ਨੇ ਵੀ ਜਵਾਬੀ ਟਵੀਟ ਕਰਦੇ ਹੋਏ ਲਿਖਿਆ 'ਆਈ.ਪੀ.ਐੱਲ. 'ਚ ਖੇਡ ਰਹੇ ਸਾਰੇ ਵੱਖ-ਵੱਖ ਲੇਗ ਸਪਿਨਰ ਨੂੰ ਗੇਂਦਬਾਜ਼ੀ ਕਰਦੇ ਦੇਖਣਾ ਸ਼ਾਨਦਾਰ ਹੈ।

ਹਾਲ ਹੀ 'ਚ ਰਾਸ਼ਿਦ ਖਾਨ  ਨੇ ਵੈਸਟਇੰਡੀਜ਼ ਦੇ ਖਿਲਾਫ ਆਈ.ਸੀ.ਸੀ. ਵਰਲਡ ਕੱਪ ਕੁਆਲੀਫਾਇਰ ਦੇ ਫਾਈਨਲ ਮੁਕਾਬਲੇ 'ਚ ਇਕ ਬਹੁਤ ਵੱਡੀ ਉਪਲਬਧੀ ਹਾਸਿਲ ਕੀਤੀ ਸੀ, ਉਨ੍ਹਾਂ ਨੇ ਵਨਡੇਅ ਇੰਟਰਨੈਸ਼ਨਲ 'ਚ ਸਭ ਤੋਂ ਤੇਜ਼ 100 ਵਿਕਟ ਲੈਣ ਦਾ ਫਾਰਨਾਮਾ ਕੀਤਾ, ਇਸੇ ਦੇ ਨਾਲ ਹੀ ਰਾਸ਼ਿਦ ਨੇ ਆਸਟ੍ਰੇਲੀਆ ਗੇਂਦਬਾਜ਼ ਮਿਸ਼ੇਲ ਸਟਾਰਕ ਦਾ ਰਿਕਾਰਡ ਤੋੜ ਦਿੱਤਾ। ਜਿਨ੍ਹਾਂ ਨੇ ਸਾਲ 2016 'ਚ ਪਾਕਿਸਤਾਨੀ ਦਿੱਗਜ਼ ਸਪਿਨਰ ਸਕਲੈਨ ਮੁਸ਼ਤਾਕ ਦੇ 19 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਕੇ ਇਹ ਰਿਕਾਰਡ ਬਣਾਇਆ ਸੀ।


Related News