ਕੋਹਲੀ-ਧੋਨੀ ਸਣੇ ਇਨ੍ਹਾਂ ਕ੍ਰਿਕਟਰਾਂ ਨੇ ਮਨਾਇਆ ਖਾਸ ਅੰਦਾਜ਼ 'ਚ New Year 2020 ਦਾ ਜਸ਼ਨ

01/01/2020 12:15:31 PM

ਸਪੋਰਟਸ ਡੈਸਕ— ਖੱਟੀ-ਮਿੱਠੀ ਯਾਦਾਂ ਦੇ ਨਾਲ ਸਾਲ 2019 ਖਤਮ ਹੋ ਗਿਆ। ਇਹ ਸਿਰਫ ਇਕ ਤਰੀਕ ਦਾ ਹੀ ਅੰਤ ਨਹੀਂ ਸੀ ਸਗੋਂ ਪੂਰੇ ਇਕ ਦਸ਼ਕ ਦੀ ਵਿਦਾਈ ਸੀ। ਨਵਾਂ ਦਿਨ, ਨਵੀਂ ਉਮੰਗ, ਨਵੀਂ ਊਰਜਾ ਦੇ ਨਾਲ ਨਵੀਂ ਸੋਚ ਵੀ ਲੈ ਕੇ ਆਇਆ ਹੈ। ਨਵੇਂ ਸਾਲ ਦੇ ਇਸ ਖਾਸ ਮੌਕੇ 'ਤੇ ਦੁਨੀਆਭਰ 'ਚ ਵੱਖ ਵੱਖ ਅੰਦਾਜ਼ 'ਚ ਲੋਕ ਜਸ਼ਨ ਮਨਾ ਰਹੇ ਹਨ ਅਤੇ ਇਕ ਦੂਜੇ ਨੂੰ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਕ੍ਰਿਕਟ ਜਗਤ 'ਚ ਵੀ ਕਈ ਦਿੱਗਜ ਖਿਡਾਰੀਆਂ ਨੇ ਸੋਸ਼ਲ ਮੀਡੀਆ 'ਤੇ ਵੱਖ ਵੱਖ ਅੰਦਾਜ਼ 'ਚ ਆਪਣੇ ਪ੍ਰਸ਼ੰਸਕਾ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਇਕ ਪਾਸੇ ਜਿੱਥੇ ਵਿਰਾਟ ਕੋਹਲੀ ਨੇ ਅਨੁਸ਼ਕਾ ਨਾਲ ਨਵੇਂ ਸਾਲ ਦਾ ਜਸ਼ਨ ਮਨਾਇਆ, ਉਥੇ ਹੀ ਟੀਮ ਸਾਬਕਾ ਕਪਤਾਨ ਧੋਨੀ ਆਪਣੀ ਪਤਨੀ ਸਾਕਸ਼ੀ ਨਾਲ ਵਧਾਈ ਦਿੰਦੇ ਨਜ਼ਰ ਆਏ।    

 
 
 
 
 
 
 
 
 
 
 
 
 
 

On point for 2020 ❤️

A post shared by Virat Kohli (@virat.kohli) on Dec 31, 2019 at 7:32pm PST

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਸਾਲ 2020 ਦੇ ਸਵਾਗਤ ਲਈ ਪਹਿਲਾਂ ਤੋਂ ਹੀ ਸਵੀਟਜ਼ਰਲੈਂਡ ਚੱਲੇ ਗਏ ਸਨ। ਵਿਰਾਟ ਆਪਣੀ ਪਤਨੀ ਅਤੇ ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਸਾਥ ਵੈਕੇਸ਼ਨ ਮਨਾਉਣ ਗਏ ਹਨ। ਇੱਥੇ ਦੋਵਾਂ ਨੇ ਨਵੇਂ ਈਅਰ ਦਾ ਜਸ਼ਨ ਵੀ ਮਨਾਇਆ। ਵਿਰਾਟ ਨੇ ਅਨੁਸ਼ਕਾ ਨਾਲ ਮਿਲ ਕੇ ਫੈਨਜ਼ ਨੂੰ ਇੰਸਟਾਗ੍ਰਾਮ 'ਤੇ ਨਵੇਂ ਸਾਲ ਦੀ ਵਧਾਈ ਵੀ ਦਿੱਤੀ। ਇਸ ਛੋਟੇ ਜਿਹੀ ਵੀਡੀਓ 'ਚ ਵਿਰਾਟ ਕਹਿੰਦੇ ਹਨ ਕਿ ਅੱਜ ਉਹ ਇਸ ਪਹਾੜ ਵਾਲੀ ਖੂਬਸੂਰਤ ਜਗ੍ਹਾ ਤੋਂ ਆਪਣੇ ਸਾਰੇ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹਨ। 

 
 
 
 
 
 
 
 
 
 
 
 
 
 

Happy new year from us to each and every one of you. God bless you all. 🙏❤️😇

A post shared by Virat Kohli (@virat.kohli) on Dec 31, 2019 at 6:00am PST

ਵਿਰਾਟ ਕੋਹਲੀ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਨੇ ਵੀ ਨਿਊ ਈਅਰ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਨੁਸ਼ਕਾ ਨੇ ਜਿਸ ਤਸਵੀਰ ਨੂੰ ਸ਼ੇਅਰ ਕੀਤਾ, ਉਸ 'ਚ ਵਿਰਾਟ ਤੋਂ ਇਲਾਵਾ ਸੈਫ ਅਲੀ ਖਾਨ, ਕਰੀਨਾ ਕਪੂਰ ਅਤੇ ਵਰੁਣ ਧਵਨ ਆਪਣੀ ਗਰਲਫ੍ਰੈਂਡ ਦੇ ਨਾਲ ਨਜ਼ਰ ਆ ਰਹੇ ਹਨ। ਮਤਲਬ ਕਿ ਇਨ੍ਹਾਂ ਸਾਰਿਆਂ ਨੇ ਇਕੱਠੇ 'ਚ ਸਵੀਟਜ਼ਰਲੈਂਡ 'ਚ ਨਵੇਂ ਸਾਲ ਦਾ ਸਵਾਗਤ ਕੀਤਾ। 

 
 
 
 
 
 
 
 
 
 
 
 
 
 

Happy New Year ✨💛

A post shared by AnushkaSharma1588 (@anushkasharma) on Dec 31, 2019 at 7:26pm PST

ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਐੱਮ. ਐੱਸ ਧੋਨੀ ਨੇ ਵੀ ਨਵੇਂ ਸਾਲ ਦਾ ਸਵਾਗਤ ਅਨੋਖੇ ਅੰਦਾਜ਼ 'ਚ ਕੀਤਾ। ਧੋਨੀ ਦੀ ਪਤਨੀ ਸਾਕਸ਼ੀ ਨਾਲ ਨਿਊ ਈਅਰ ਪਾਰਟੀ 'ਚ ਸ਼ਾਮਲ ਹੋਏ। ਇਸ ਦੀ ਇਕ ਤਸਵੀਰ ਸਾਕਸ਼ੀ ਨੇ ਆਪਣੇ ਆਫਿਸ਼ੀਅਲ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਐੱਮ. ਐੱਸ ਅਤੇ ਸਾਕਸ਼ੀ ਨਜ਼ਰ ਆ ਰਹੇ। ਤਸਵੀਰ ਪੋਸਟ ਕਰਦੇ ਹੋਏ ਸਾਕਸ਼ੀ ਨੇ ਲਿਖਿਆ, 2020 ਦਾ ਸਵਾਗਤ ਆਪਣੇ ਪਿਆਰ ਦੇ ਨਾਲ।

 
 
 
 
 
 
 
 
 
 
 
 
 
 

2020 with this man ❤️ !

A post shared by Sakshi Singh Dhoni (@sakshisingh_r) on Dec 31, 2019 at 8:55am PST

ਭਾਰਤੀ ਆਲਰਾਊਂਡਰ ਖਿਡਾਰੀ ਹਾਰਦਿਕ ਪਾਂਡਯਾ ਨੇ ਵੀ ਆਪਣੇ ਪਾਰਟਨਰ ਦੇ ਨਾਲ ਨਵੇਂ ਸਾਲ ਦਾ ਜਸ਼ਨ ਮਨਾਇਆ। ਦੱਸ ਦੇਈਏ ਹਾਰਦਿਕ ਅਦਾਕਾਰਾ ਨਤਾਸ਼ਾ ਸਟੈਂਕੋਵਿਕ ਨੂੰ ਕਾਫ਼ੀ ਸਮੇਂ ਤੋਂ ਡੇਟ ਕਰ ਰਹੇ। ਇਨ੍ਹਾਂ ਦੋਵਾਂ ਨੂੰ ਇਕੱਠੇ 'ਚ ਘੁੰਮਦੇ ਕਈ ਵਾਰ ਵੇਖਿਆ ਗਿਆ। ਇਹੀ ਵਜ੍ਹਾ ਹੈ ਕਿ ਹਾਰਦਿਕ ਨੇ ਨਤਾਸ਼ਾ ਨਾਲ ਨਿਊ ਈਅਰ ਸੈਲੀਬ੍ਰੇਟ ਕੀਤਾ। ਪੰਡਯਾ ਨੇ ਇਸ ਦੀ ਇਕ ਤਸਵੀਰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀ। ਹਾਰਦਿਕ ਨੇ ਨਤਾਸ਼ਾ ਨਾਲ ਤਸਵੀਰ ਕਰਦੇ ਹੋਏ ਇੰਸਟਾਗ੍ਰਾਮ 'ਤੇ ਲਿਖਿਆ, ਨਵੇਂ ਸਾਲ ਦਾ ਸਵਾਗਤ ਆਪਣੇ ਪਿਆਰ ਦੇ ਨਾਲ।

 
 
 
 
 
 
 
 
 
 
 
 
 
 

Happy 2️⃣0️⃣2️⃣0️⃣ Wishing you all the joy and happiness ❤️🎉

A post shared by Umesh Yadav (@umeshyaadav) on Dec 31, 2019 at 12:28pm PST

ਤੇਜ਼ ਭਾਰਤੀ ਗੇਂਦਬਾਜ਼ ਉਮੇਸ਼ ਯਾਦਵ ਨੇ ਵੀ ਪਤਨੀ ਨਾਲ ਨਿਊ ਈਅਰ ਸੈਲੀਬ੍ਰੇਟ ਕੀਤਾ। ਇਸ ਦੀਆਂ ਕੁੱਝ ਤਸਵੀਰਾਂ ਉਮੇਸ਼ ਨੇ ਆਪਣੇ ਅਾਫਿਸ਼ੀਅਲ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀਆਂ ਹਨ। ਪਤਨੀ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਉਮੇਸ਼ ਨੇ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। 

 
 
 
 
 
 
 
 
 
 
 
 
 
 

HAPPY NEW YEAR

A post shared by Umesh Yadav (@umeshyaadav) on Dec 31, 2019 at 9:02pm PST

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵੀ ਨਵੇਂ ਸਾਲ 'ਤੇ ਆਪਣੀ ਪਤਨੀ ਅਤੇ ਬੇਟੀ ਸਮਾਇਰਾ ਦੇ ਨਾਲ ਨਜ਼ਰ ਆਏ। ਇੰਸਟਾਗ੍ਰਾਮ 'ਤੇ ਰੋਹਿਤ ਨੇ ਤਸਵੀਰ ਸ਼ੇਅਰ ਕੀਤੀ ਹੈ ।PunjabKesari
ਭਾਰਤ ਦੇ ਸਾਬਕਾ ਓਪਨਰ ਵਰਿੰਦਰ ਸਹਿਵਾਗ ਦੁਬਈ 'ਚ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਨਜ਼ਰ ਆਏ ਅਤੇ ਉਸ ਨੇ ਵੀਡੀਓ ਸ਼ੇਅਰ ਕਰਕੇ ਵਧਾਈ ਦਿੱਤੀ। 

ਗੌਤਮ ਗੰਭੀਰ ਨੇ ਨਵੇਂ ਸਾਲ 'ਤੇ ਆਪਣੇ ਪਰਿਵਾਰ ਦੇ ਨਾਲ ਤਸਵੀਰ ਸ਼ੇਅਰ ਕਰਕੇ ਸਾਲ 2019 ਨੂੰ ਆਪਣੇ ਲਈ ਬੇਹੱਦ ਖਾਸ ਦੱਸਿਆ ਜਿਸ 'ਚ ਉਨ੍ਹਾਂ ਨੇ ਰਾਜਨੀਤੀ ਸ਼ੁਰੂ ਦੀਆਂ ਉਨ੍ਹਾਂ ਨੂੰ ਪਦਮ ਸ਼੍ਰੀ ਐਵਾਰਡ ਮਿਲਿਆ ਉਥੇ ਹੀ ਸ਼ਾਹੀਦਾਂ ਦੇ ਬੱਚਿਆਂ ਲਈ ਕੰਮ ਕੀਤਾ। ਨਾਲ ਹੀ ਫੈਨਜ਼ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀ।

ਜਸਪ੍ਰੀਤ ਬੁਮਰਾਹ ਨੇ ਵੀ ਸਾਲ ਭਰ ਦੀਆਂ ਆਪਣੀਆਂ ਉਪਲਬੱਧੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਲਿਖਿਆ ਕਿ 2019 'ਚ ਬਹੁਤ ਸਾਰੀਆਂ ਯਾਦਾਂ ਬਣੀਆਂ ਫੀਲਡ 'ਤੇ ਅਤੇ ਉਸ ਤੋਂ ਬਾਹਰ ਵੀ ਰਹੇ ਪਰ ਨਵੇਂ ਸਾਲ 'ਚ ਵਾਪਸੀ ਨੂੰ ਤਿਆਰ ਹਾਂ।

ਉਥੇ ਹੀ ਆਰ ਅਸ਼ਵਿਨ ਨੇ ਇਸ ਮੌਕੇ 'ਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਨੂੰ ਯਾਦ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਦੀ ਸਿੱਖਿਆਵਾਂ ਨੂੰ ਯਾਦ ਰੱਖ ਕੇ ਸਾਨੂੰ ਨਵੇਂ ਸਾਲ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। 


Related News