B''Day Spcl : ਇੰਜੀਨੀਅਰਿੰਗ ਛੱਡ ਫੜੀ ਗੇਂਦ, ਇਸ ਤਰ੍ਹਾਂ ਮਿਲਿਆ ਭਾਰਤ ਨੂੰ ਮਹਾਨ ਤੇਜ਼ ਗੇਂਦਬਾਜ਼

10/07/2019 12:49:51 PM

ਨਵੀਂ ਦਿੱਲੀ : ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਅੱਜ 41 ਸਾਲ ਦੇ ਹੋ ਗਏ ਹਨ। ਮਹਾਰਾਸ਼ਟਰ ਦੇ ਇਕ ਚੋਟੇ ਸ਼ਹਿਰ 'ਚੋਂ ਨਿਕਲ ਕੇ ਉਹ ਭਾਰਤ ਦੇ ਸਭ ਤੋਂ ਕਾਮਯਾਬ ਗੇਂਦਬਾਜ਼ਾਂ ਵਿਚੋਂ ਇਕ ਬਣੇ। ਖੱਬੇ ਹੱਥ ਦੇ ਇਸ ਗੇਂਦਬਾਜ਼ ਦੇ ਐਕਸ਼ਨ ਨੇ ਪਹਿਲੇ ਹੀ ਮੈਚ ਵਿਚ ਲੋਕਾਂ ਨੂੰ ਆਪਣਾ ਮੁਰੀਦ ਬਣਾ ਲਿਆ। 2000 ਵਿਚ ਕੀਨੀਆ ਖਿਲਾਫ ਵਨ ਡੇ ਤੋਂ ਜ਼ਹੀਰ ਦਾ ਕੌਮਾਂਤਰੀ ਕ੍ਰਿਕਟ ਕਰੀਅਰ ਸ਼ੁਰੂ ਹੋਇਆ ਅਤੇ ਉਸ ਮੈਚ ਤੋਂ ਟੀਮ ਇੰਡੀਆ ਨੂੰ ਇਕ ਅਜਿਹਾ ਗੇਂਦਬਾਜ਼ ਮਿਲਿਆ, ਜਿਸ ਨੇ ਦੇਸ਼ ਨੂੰ ਵਰਲਡ ਕੱਪ ਜਿਤਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਜ਼ਹੀਰ ਖਾਨ ਦਾ ਜਨਮ 7 ਅਕਤੂਬਰ 1978 ਵਿਚ ਮਹਾਰਾਸ਼ਟਰ ਦੇ ਸ਼੍ਰੀਰਾਮ ਪੁਰ ਸ਼ਹਿਰ ਵਿਚ ਇਕ ਮਿਡਲ ਕਲਾਸ ਪਰਿਵਾਰ ਵਿਚ ਹੋਇਆ। ਉਸਦੇ ਪਿਤਾ ਫੋਟੋਗ੍ਰਾਫਰ ਅਤੇ ਮਾਂ ਟੀਚਰ ਸੀ। ਸਕੂਲ ਖਤਮ ਹੋਣ ਤੋਂ ਬਾਅਦ ਜ਼ਹੀਰ ਨੇ ਮਕੈਨਿਕਲ ਇੰਜੀਨੀਅਰਿੰਗ ਡਿਗ੍ਰੀ ਕੋਰਸ ਵਿਚ ਦਾਖਲਾ ਲਿਆ ਪਰ ਕਿਸਮਤ ਨੇ ਉਸ ਨੂੰ ਕਿਤੇ ਹੋਰ ਹੀ ਲਿਜਾਣਾ ਸੀ।

ਪਿਤਾ ਨੇ ਕਿਹਾ-ਜਾਓ ਕ੍ਰਿਕਟਰ ਬਣੋ, ਇੰਜੀਨੀਅਰ ਹੋਰ ਮਿਲ ਜਾਣਗੇ
PunjabKesari
ਇਸ ਦੌਰਾਨ ਸਾਬਕਾ ਕ੍ਰਿਕਟਰ ਸੁਧੀਰ ਨਾਇਕ ਨੇ ਜ਼ਹੀਰ ਨੂੰ ਪੂਰੀ ਤਰ੍ਹਾਂ ਕ੍ਰਿਕਟ ਵਿਚ ਆਉਣ ਲਈ ਕਿਹਾ। ਇਸ ਤੋਂ ਬਾਅਦ ਜ਼ਹੀਰ ਦੇ ਪਿਤਾ ਨੇ ਵੀ ਬੇਟੇ ਨੂੰ ਕ੍ਰਿਕਟ ਬਣਨ ਲਈ ਕਿਹਾ। ਪਿਤਾ ਨੇ ਜ਼ਹੀਰ ਨੂੰ ਕਿਹਾ ਕਿ ਦੇਸ਼ ਨੂੰ ਇੰਜੀਨੀਅਰ ਹੋਰ ਮਿਲ ਜਾਣਗੇ ਅਤੇ ਜਾਓ ਕ੍ਰਿਕਟ ਖੇਡੋ। ਦੇਸ਼ ਦਾ ਨਾਂ ਰੌਸ਼ਨ ਕਰੋ। ਬਾਅਦ ਵਿਚ ਇਸ ਗੇਂਦਬਾਜ਼ ਨੇ 610 ਕੌਮਾਂਤਰੀ ਵਿਕਟਾਂ ਹਾਸਲ ਕੀਤੀਆਂ। ਜ਼ਹੀਰ ਨੇ ਟੈਸਟ ਵਿਚ 311, ਵਨ ਡੇ ਵਿਚ 282 ਅਤੇ ਟੀ-20 ਵਿਚ 17 ਵਿਕਟਾਂ ਹਾਸਲ ਕੀਤੀਆਂ।

ਦੇਸ਼ ਦੇ ਸਭ ਤੋਂ ਕਾਮਯਾਬ ਗੇਂਦਬਾਜ਼ਾਂ ਵਿਚੋਂ ਹਨ ਜ਼ਹੀਰ
PunjabKesari
ਜ਼ਹੀਰ ਖਾਨ ਭਾਰਤ ਵੱਲੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿਚ ਚੌਥੇ ਨੰਬਰ 'ਤੇ ਹਨ। ਜ਼ਹੀਰ ਤੋਂ ਅੱਗੇ ਸਿਰਫ ਅਨਿਲ ਕੁੰਬਲੇ (619), ਕਪਿਲ ਦੇਵ (437) ਅਤੇ ਹਰਭਜਨ ਸਿੰਘ (411) ਹੈ। ਜੇਕਰ ਭਾਰਤ ਵੱਲੋਂ ਤੇਜ਼ ਗੇਂਦਬਾਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਹੀਰ ਖਾਨ ਦੂਜੇ ਨੰਬਰ 'ਤੇ ਆਉਂਦੇ ਹਨ। 311 ਟੈਸਟ ਵਿਕਟਾਂ ਲੈਣ ਵਾਲੇ ਜ਼ਹੀਰ ਤੋਂ ਅੱਗੇ ਸਿਰਫ ਮਹਾਨ ਆਲਰਾਊਂਡਰ ਕਪਿਲ ਦੇਵ ਹੀ ਹਨ, ਜਿਨ੍ਹਾਂ ਨੇ 434 ਵਿਕਟਾਂ ਲਈਆਂ ਹਨ। ਜਦੋਂ ਗੱਲ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਗੇਂਦਬਾਜ਼ੀ ਕਰਨ ਦੀ ਕੀਤੀ ਜਾਵੇ ਤਾਂ ਜ਼ਹੀਰ ਇੱਥੇ ਵੀ ਲਾਜਵਾਬ ਸਾਬਤ ਹੁੰਦੇ ਹਨ। ਜ਼ਹੀਰ ਨੇ 237 ਵਾਰ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਪਵੇਲੀਅਨ ਦਾ ਰਾਹ ਦਿਖਾਇਆ ਹੈ।

ਬੱਲੇਬਾਜ਼ੀ 'ਚ ਵੀ ਬਣਾਏ ਕਮਾਲ ਦੇ ਰਿਕਾਰਡ
PunjabKesari
2004 ਵਿਚ ਬੰਗਲਾਦੇਸ਼ ਖਿਲਾਫ ਟੈਸਟ ਵਿਚ 11ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ ਜ਼ਹੀਰ ਨੇ 75 ਦੌੜਾਂ ਬਣਾਈਆਂ ਸੀ ਜੋ ਕਿ ਉਹ ਸਕੋਰ ਉਸ ਸਮੇਂ ਦਾ 11ਵੇਂ ਨੰਬਰ ਦੇ ਬਾਲੇਬਾਜ਼ ਵੱਲੋਂ ਬਣਾਇਆ ਗਿਆ ਸਰਵਉੱਚ ਸਕੋਰ ਸੀ। ਇਸ ਤੋਂ ਬਾਅਦ ਇਸ ਰਿਕਾਰਡ ਨੂੰ ਵੈਸਟਇੰਡੀਜ਼ ਦੇ ਟੀਨੋ ਬੇਸਟ ਨੇ ਤੋੜ ਦਿੱਤਾ ਸੀ। ਉਸ ਪਾਰੀ ਵਿਚ ਜ਼ਹੀਰ ਨੇ 10ਵੇਂ ਵਿਕਟ ਲਈ ਸਚਿਨ ਤੇਂਦੁਲਕਰ ਦੇ ਨਾਲ 133 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ ਜੋ ਅਜੇ ਵੀ ਕੋਈ ਨਹੀਂ ਤੋੜ ਸਕਿਆ।

ਵਰਲਡ ਕੱਪ ਦੇ ਸਭ ਤੋਂ ਕਾਮਯਾਬ ਭਾਰਤੀ ਗੇਂਦਬਾਜ਼
PunjabKesari
ਜ਼ਹੀਰ ਨੇ ਵਰਲਡ ਕੱਪ ਵਿਚ ਹਰ ਵਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ। 2003 ਅਤੇ 2011 ਜ਼ਹੀਰ ਲਈ ਸ਼ਾਨਦਾਰ ਰਿਹਾ। 2003 ਵਿਚ ਟੀਮ ਇੰਡੀਆ ਉਪ ਜੇਤੂ ਰਹੀ ਅਤੇ 2011 ਵਿਚ ਭਾਰਤੀ ਟੀਮ ਨੇ ਵਰਲਡ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ। ਵਰਲਡ ਕੱਪ ਇਤਿਹਾਸ ਵਿਚ ਜ਼ਹੀਰ ਨੇ ਕੁਲ 44 ਵਿਕਟਾਂ ਲਈਆਂ। ਵਰਲਡ ਕੱਪ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿਚ ਜ਼ਹੀਰ 5ਵੇਂ ਨੰਬਰ 'ਤੇ ਹੈ।


Related News