ਹੈਮਿਲਟਨ ਦੇ ਕੋਲ ਸ਼ੂਮਾਕਰ ਦਾ ਰਿਕਾਰਡ ਬਰਾਬਰ ਕਰਨਾ ਦਾ ਮੌਕਾ
Friday, Jul 17, 2020 - 02:08 AM (IST)
ਬੁਡਾਪੇਸਟ- ਲੁਈਸ ਹੈਮਿਲਟਨ ਇਸ ਹਫਤੇ ਹੰਗਰੀ ਗ੍ਰਾਂ ਪ੍ਰੀ ਫਾਰਮੂਲਾ ਵਨ ਰੇਸ ਜਿੱਤਣ 'ਤੇ ਆਪਣੇ ਜਮਾਨੇ ਦੇ ਦਿੱਗਜ ਡਰਾਈਵਰ ਮਾਈਕਲ ਸ਼ੂਮਾਕਰ ਦੇ ਕਿਸੇ ਇਕ ਟ੍ਰੈਕ 'ਤੇ ਸਭ ਤੋਂ ਜ਼ਿਆਦਾ ਜਿੱਤ ਦਰਜ ਕਰਨ ਦੇ ਫਾਰਮੂਲਾ ਵਨ ਰਿਕਾਰਡ ਦੀ ਬਰਾਬਰੀ ਕਰ ਲੈਣਗੇ। ਇਹੀ ਨਹੀਂ ਹੈਮਿਲਟਨ ਇਸ ਨਾਲ ਸ਼ੂਮਾਰਕ ਦੇ ਫਾਰਮੂਲਾ ਵਨ 'ਚ 91 ਜਿੱਤ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਪੰਜ ਜਿੱਤ ਦੂਰ ਰਹਿ ਜਾਣਗੇ। ਪਿਛਲੇ ਹਫਤੇ ਆਸਟਰੇਲੀਆ 'ਚ ਸਟਾਈਅਨ ਗ੍ਰਾਂ. ਪ੍ਰੀ 'ਚ ਜਿੱਤ ਦੇ ਬਾਅਦ ਮੰਨਿਆ ਜਾ ਰਿਹਾ ਹੈ ਕਿ ਬ੍ਰਿਟਿਸ਼ ਡਰਾਈਵਰ ਹੈਮਿਲਟਨ ਐਤਵਾਰ ਨੂੰ ਹੰਗਰੀ ਗ੍ਰਾਂ ਪ੍ਰੀ 'ਚ ਅੱਠਵੀ ਜਿੱਤ ਦਰਜ ਕਰਨ 'ਚ ਸਫਲ ਰਹਿਣਗੇ। ਕਿਸੇ ਇਕ ਟ੍ਰੈਕ 'ਤੇ ਸਭ ਤੋਂ ਜ਼ਿਆਦਾ ਜਿੱਤ ਦਰਜ ਕਰਨ ਦਾ ਰਿਕਾਰਡ ਅਜੇ ਸ਼ੂਮਾਕਰ ਦੇ ਨਾਂ 'ਤੇ ਹੈ। ਉਨ੍ਹਾਂ ਨੇ ਫਰਾਂਸੀਸੀ ਗ੍ਰਾਂ ਪ੍ਰੀ 'ਚ ਅੱਠ ਜਿੱਤ ਹਾਸਲ ਕੀਤੀ ਸੀ। ਸ਼ੂਮਾਕਰ ਨੇ ਉੱਥੇ ਆਪਣੀ ਪਹਿਲੀ ਜਿੱਤ 1994 'ਚ ਦਰਜ ਕੀਤੀ ਸੀ।
ਹੈਮਿਲਟਨ ਨੇ ਕਿਹਾ- ਮੈਂ ਮਾਈਕਲ ਦੇ ਰਿਕਾਰਡ ਨੂੰ ਯਾਦ ਕਰਦਾ ਹਾਂ ਤਾਂ ਹੈਰਾਨ ਹੋ ਜਾਂਦਾ ਹਾਂ। ਕਿੰਨੀ ਜਿੱਤ, ਕਿੰਨੀ ਚੈਂਪੀਅਨਸ਼ਿਪ। ਰਿਕਾਰਡ ਦਰ ਰਿਕਾਰ£ ਮੈਂ ਉਨ੍ਹਾਂ ਦੀ ਮਹਾਨਤਾ ਤੇ ਸਫਲਤਾ ਨੂੰ ਲਗਾਤਾਰ ਯਾਦ ਕਰਦਾ ਹਾਂ। ਹੈਮਿਲਟਨ ਨੇ ਹੰਗਰੀ ਗ੍ਰਾਂ ਪ੍ਰੀ 'ਚ 2007 'ਚ ਪਹਿਲੀ ਜਿੱਤ ਹਾਸਲ ਕੀਤੀ ਸੀ। ਮਰਸੀਡੀਜ਼ ਦੇ ਡਰਾਈਵਰ ਦੇ ਰੂਪ 'ਚ ਉਨ੍ਹਾਂ ਨੇ ਇੱਥੇ ਪਹਿਲੀ ਜਿੱਤ 2013 'ਚ ਦਰਜ ਕੀਤੀ ਸੀ। ਇਸ ਤੋਂ ਬਾਅਦ 2014 ਨੂੰ ਛੱਡ ਕੇ ਉਨ੍ਹਾਂ ਨੇ ਹਰ ਸਾਲ ਇੱਥੇ ਖਿਤਾਬ ਜਿੱਤਿਆ।